ਨੈਨੀਤਾਲ ਵਿਚ ਬੱਸ ਡੂੰਘੀ ਖੱਡ ਵਿਚ ਡਿੱਗੀ, ਹਰਿਆਣਾ ਦੇ ਲੋਕ ਸਨ ਸਵਾਰ
ਨੈਨੀਤਾਲ, 9 ਅਕਤੂਬਰ, ਨਿਰਮਲ : ਉੱਤਰਾਖੰਡ ਦੇ ਨੈਨੀਤਾਲ ਵਿੱਚ ਐਤਵਾਰ ਰਾਤ ਨੂੰ ਇੱਕ ਸਕੂਲੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ’ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 24 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਲਦਵਾਨੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ 5 ਮਹਿਲਾ ਸਟਾਫ ਅਤੇ ਇੱਕ […]
By : Hamdard Tv Admin
ਨੈਨੀਤਾਲ, 9 ਅਕਤੂਬਰ, ਨਿਰਮਲ : ਉੱਤਰਾਖੰਡ ਦੇ ਨੈਨੀਤਾਲ ਵਿੱਚ ਐਤਵਾਰ ਰਾਤ ਨੂੰ ਇੱਕ ਸਕੂਲੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ’ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 24 ਲੋਕ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਲਦਵਾਨੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿੱਚ 5 ਮਹਿਲਾ ਸਟਾਫ ਅਤੇ ਇੱਕ ਬੱਚਾ ਸ਼ਾਮਲ ਹੈ।
ਪੁਲਸ ਨੇ ਦੱਸਿਆ ਕਿ ਹਾਦਸਾ ਕਾਲਾਧੁੰਗੀ ਰੋਡ ’ਤੇ ਨਲਨੀ ਨੇੜੇ ਰਾਤ ਕਰੀਬ 8 ਵਜੇ ਵਾਪਰਿਆ। ਹਰਿਆਣਾ ਦੇ ਹਿਸਾਰ ਦੇ ਸ਼ਾਹਪੁਰ ਪਿੰਡ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੇ 34 ਲੋਕ ਸ਼ਨੀਵਾਰ ਨੂੰ ਨੈਨੀਤਾਲ ਆਏ ਸਨ ਅਤੇ ਐਤਵਾਰ ਨੂੰ ਘਰ ਪਰਤ ਰਹੇ ਸਨ। ਫਿਰ ਬੱਸ ਬੇਕਾਬੂ ਹੋ ਕੇ ਖਾਈ ’ਚ ਜਾ ਡਿੱਗੀ। ਰਿਪੋਰਟ ਮੁਤਾਬਕ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚ ਗਈ।
ਉਨ੍ਹਾਂ ਨੇ ਰੱਸੀ ਦੀ ਮਦਦ ਨਾਲ ਖਾਈ ’ਚ ਉਤਰ ਕੇ ਜ਼ਖਮੀਆਂ ਨੂੰ ਬਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢਿਆ। ਇਸੇ ਤਰ੍ਹਾਂ ਦੋ ਮਹੀਨੇ ਪਹਿਲਾਂ 20 ਅਗਸਤ ਨੂੰ ਗੰਗੋਤਰੀ ਰਾਸ਼ਟਰੀ ਰਾਜਮਾਰਗ ’ਤੇ ਗਗਨਾਨੀ ਨੇੜੇ ਇਕ ਬੱਸ 50 ਮੀਟਰ ਡੂੰਘੀ ਖੱਡ ’ਚ ਡਿੱਗ ਗਈ ਸੀ। ਇਸ ਹਾਦਸੇ ’ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 27 ਲੋਕਾਂ ਨੂੰ ਬਚਾ ਲਿਆ ਗਿਆ ਅਤੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਬੱਸ ਵਿੱਚ 32-33 ਗੁਜਰਾਤੀ ਸਵਾਰ ਸਨ, ਜੋ ਗੰਗੋਤਰੀ ਧਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ।