ਇੱਕ ਹੋਰ ਸੂਬੇ ਵਿਚ ਟਰੰਪ ਦੇ ਚੋਣ ਲੜਨ ’ਤੇ ਲੱਗੀ ਰੋਕ
ਵਾਸ਼ਿੰਗਟਨ, 29 ਫ਼ਰਵਰੀ, ਨਿਰਮਲ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਇਲੀਨੋਏ ਸੂਬੇ ਦੀ ਇੱਕ ਸਥਾਨਕ ਅਦਾਲਤ ਨੇ 6 ਜਨਵਰੀ 2021ਅਮਰੀਕੀ ਸੰਸਦ ’ਤੇ ਹਮਲੇ ਵਿਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਉਨ੍ਹਾਂ ਪ੍ਰਾਇਮਰੀ ਚੋਣ ਵਿਚ ਹਾਜ਼ਰ ਹੋਣ ਤੋਂ ਰੋਕ ਦਿੱਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ’ਤੇ ਇਸ ਤਰ੍ਹਾਂ […]
By : Editor Editor
ਵਾਸ਼ਿੰਗਟਨ, 29 ਫ਼ਰਵਰੀ, ਨਿਰਮਲ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਇਲੀਨੋਏ ਸੂਬੇ ਦੀ ਇੱਕ ਸਥਾਨਕ ਅਦਾਲਤ ਨੇ 6 ਜਨਵਰੀ 2021ਅਮਰੀਕੀ ਸੰਸਦ ’ਤੇ ਹਮਲੇ ਵਿਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਉਨ੍ਹਾਂ ਪ੍ਰਾਇਮਰੀ ਚੋਣ ਵਿਚ ਹਾਜ਼ਰ ਹੋਣ ਤੋਂ ਰੋਕ ਦਿੱਤਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ’ਤੇ ਇਸ ਤਰ੍ਹਾਂ ਦੀ ਪਾਬੰਦੀ ਲਾਉਣ ਵਾਲਾ ਇਲੀਨੋਏ ਤੀਜਾ ਸੂਬਾ ਹੈ। ਇਲੀਨੋਏ ਵਿਚ 19 ਮਾਰਚ ਨੂੰ ਪ੍ਰਾਇਮਰੀ ਚੋਣਾਂ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ
ਪੁਲਸ ਨੇ ਪੱਛਮੀ ਬੰਗਾਲ ਦੇ ਸੰਦੇਸ਼ਖਲੀ ’ਚ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਜ਼ਮੀਨ ਹੜੱਪਣ ਦੇ ਦੋਸ਼ੀ ਟੀਐਮਸੀ ਨੇਤਾ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਵੀਰਵਾਰ ਸਵੇਰੇ ਉੱਤਰੀ 24 ਪਰਗਨਾ ਦੇ ਮੀਨਾਖਾਨ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਅੱਜ ਉਸ ਨੂੰ ਬਸ਼ੀਰਹਾਟ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 55 ਦਿਨਾਂ ਤੋਂ ਫਰਾਰ ਸੀ।
ਇਸ ਮਾਮਲੇ ਦੀ ਤਿੰਨ ਦਿਨ ਪਹਿਲਾਂ ਕਲਕੱਤਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਸੀ। ਇਸ ਵਿਚ ਅਦਾਲਤ ਨੇ ਬੰਗਾਲ ਸਰਕਾਰ ਨੂੰ ਦੂਜੀ ਵਾਰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਸ਼ੇਖ ਸ਼ਾਹਜਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕੁਝ ਘੰਟਿਆਂ ਬਾਅਦ, ਟੀਐਮਸੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ਕਿ ਸ਼ਾਹਜਹਾਂ ਸ਼ੇਖ ਨੂੰ 7 ਦਿਨਾਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੰਦੇਸ਼ਖਾਲੀ ’ਚ ਸ਼ੇਖ ਸ਼ਾਹਜਹਾਂ ਅਤੇ ਉਸ ਦੇ ਦੋ ਸਾਥੀਆਂ ਸ਼ਿਬੂ ਹਾਜ਼ਰਾ ਅਤੇ ਉੱਤਮ ਸਰਦਾਰ ’ਤੇ ਲੰਬੇ ਸਮੇਂ ਤੱਕ ਔਰਤਾਂ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਿਸ ਇਸ ਮਾਮਲੇ ਵਿੱਚ ਸ਼ਿਬੂ ਹਾਜਰਾ ਅਤੇ ਉੱਤਮ ਸਰਦਾਰ ਸਮੇਤ 18 ਲੋਕਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਸ਼ਾਹਜਹਾਂ ਸ਼ੇਖ ਟੀਐਮਸੀ ਦੇ ਜ਼ਿਲ੍ਹਾ ਪੱਧਰੀ ਆਗੂ ਹਨ। ਰਾਸ਼ਨ ਘੁਟਾਲੇ ਵਿੱਚ ਈਡੀ ਨੇ 5 ਜਨਵਰੀ ਨੂੰ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਫਿਰ ਉਸ ਦੇ 200 ਤੋਂ ਵੱਧ ਸਮਰਥਕਾਂ ਨੇ ਟੀਮ ’ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਉਦੋਂ ਤੋਂ ਸ਼ਾਹਜਹਾਂ ਫਰਾਰ ਸੀ।
ਪੱਛਮੀ ਬੰਗਾਲ ’ਚ ਭਾਜਪਾ ਨੇਤਾ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਸ਼ੇਖ ਸ਼ਾਹਜਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਬੀਤੀ ਰਾਤ ਪੁਲਸ ਉਸ ਨੂੰ ਬੇਰਮਾਜੂਰ-2 ਸਥਿਤ ਗ੍ਰਾਮ ਪੰਚਾਇਤ ਖੇਤਰ ’ਚ ਲੈ ਗਈ, ਜਿੱਥੇ ਉਸ ਨੇ ਪ੍ਰਭਾਵਸ਼ਾਲੀ ਵਿਚੋਲਿਆਂ ਦੀ ਮਦਦ ਨਾਲ ਮਮਤਾ ਦੀ ਪੁਲਸ ਨਾਲ ਇਹ ਸਮਝੌਤਾ ਕੀਤਾ ਕਿ ਪੁਲਸ ਹਿਰਾਸਤ ਅਤੇ ਨਿਆਇਕ ਹਿਰਾਸਤ ’ਚ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ। ਉਸ ਨੂੰ ਜੇਲ੍ਹ ਵਿੱਚ ਪੰਜ ਤਾਰਾ ਹੋਟਲ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇੱਥੋਂ ਤੱਕ ਕਿ ਉਸ ਨੂੰ ਇੱਕ ਫੋਨ ਵੀ ਦਿੱਤਾ ਜਾਵੇਗਾ ਜਿਸ ਦੀ ਮਦਦ ਨਾਲ ਉਹ ਅਸਲ ਵਿੱਚ ਤੋਲਾਮੂਲ ਪਾਰਟੀ ਨੂੰ ਚਲਾ ਸਕੇਗਾ।
ਸ਼ੇਖ ਸ਼ਾਹਜਹਾਂ ਦੀ ਗ੍ਰਿਫ਼ਤਾਰੀ ਬਾਰੇ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਭਾਜਪਾ ਵੱਲੋਂ ਇਸ ਮੁੱਦੇ ’ਤੇ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਕਾਰਨ ਬੰਗਾਲ ਸਰਕਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਮਜਬੂਰ ਹੋਣਾ ਪਿਆ। ਹੁਣ ਤੱਕ ਸਰਕਾਰ ਸ਼ੇਖ ਸ਼ਾਹਜਹਾਂ ਨੂੰ ਦੋਸ਼ੀ ਮੰਨਣ ਤੋਂ ਇਨਕਾਰ ਕਰ ਰਹੀ ਸੀ।