Begin typing your search above and press return to search.

ਵਿਵੇਕ ਰਾਮਾਸਵਾਮੀ ਦੇ ਸਮਰਥਨ ਨੂੰ ਟਰੰਪ ਨੇ ਦੱਸਿਆ ਮਾਣ ਵਾਲੀ ਗੱਲ

ਵਾਸ਼ਿੰਗਟਨ, 17 ਜਨਵਰੀ (ਰਾਜ ਗੋਗਨਾ)- ਭਾਰਤੀ ਮੂਲ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਇਸ ਸਾਲ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਅਤੇ ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਟਰੰਪ ਦੇ ਸਮਰਥਕਾਂ ਦੇ ਨਾਲ-ਨਾਲ ਖ਼ੁਦ ਟਰੰਪ ਵੀ […]

Trump called Vivek Ramaswamys support a matter of pride
X

Editor EditorBy : Editor Editor

  |  17 Jan 2024 11:05 AM IST

  • whatsapp
  • Telegram

ਵਾਸ਼ਿੰਗਟਨ, 17 ਜਨਵਰੀ (ਰਾਜ ਗੋਗਨਾ)- ਭਾਰਤੀ ਮੂਲ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਇਸ ਸਾਲ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਵਿੱਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਅਤੇ ਡੋਨਾਲਡ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਟਰੰਪ ਦੇ ਸਮਰਥਕਾਂ ਦੇ ਨਾਲ-ਨਾਲ ਖ਼ੁਦ ਟਰੰਪ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵਿਵੇਕ ਰਾਮਾਸਵਾਮੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਵਿਵੇਕ ਦਾ ਸਮਰਥਨ ਦਿਖਾ ਰਿਹਾ ਹੈ ਕਿ ਉਹ ਮੇਰੇ ਨਾਲ ਲੰਬੇ ਸਮੇਂ ਤੱਕ ਕੰਮ ਕਰਨ ਜਾ ਰਹੇ ਹਨ।ਅਮਰੀਕਾ ਵਿੱਚ ਚੋਣਾਂ ਦੀ ਪ੍ਰਕਿਰਿਆ ਚਾਰ ਪੜਾਵਾਂ ਵਿੱਚ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਰਿਪਬਲਿਕਨ ਅਤੇ ਡੈਮੋਕਰੇਟ ਪਾਰਟੀਆਂ ਵਿੱਚ ਵੀ ਉਮੀਦਵਾਰਾਂ ਦੀ ਚੋਣ ਲਈ ਅੰਦਰੂਨੀ ਚੋਣਾਂ ਚੱਲ ਰਹੀਆਂ ਹਨ। ਆਇਓਵਾ ਸੂਬੇ ’ਚ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਡੋਨਾਲਡ ਟਰੰਪ ਨੂੰ ਜੇਤੂ ਕਰਾਰ ਦਿੱਤਾ ਹੈ, ਇਸ ਸੂਬੇ ’ਚ ਚੌਥੇ ਨੰਬਰ ’ਤੇ ਰਹਿਣ ਵਾਲੇ ਵਿਵੇਕ ਰਾਮਾਸਵਾਮੀ ਨੇ ਬੀਤੇ ਦਿਨੀਂ ਆਪਣੀ ਉਮੀਦਵਾਰੀ ਵਾਪਸ ਲੈ ਕੇ ਟਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਚਿਤਾਵਨੀ, ਡੋਨਾਲਡ ਟਰੰਪ ਦੀ ਜਿੱਤ ਕੈਨੇਡਾ ਲਈ ਲਿਆਵੇਗੀ ਮੁਸ਼ਕਲਾਂ ਦਾ ਦੌਰ ਇਸ ਤੋਂ ਬਾਅਦ ਅਮਰੀਕਾ ਦੇ ਨਿਊ ਹੈਂਪਸ਼ਾਇਰ ਸੂਬੇ ’ਚ ਆਯੋਜਿਤ ਇਕ ਰੈਲੀ ’ਚ ਟਰੰਪ ਅਤੇ ਰਾਮਾਸਵਾਮੀ ਵਿਚਾਲੇ ਮੁਲਾਕਾਤ ਹੋਈ ਅਤੇ ਟਰੰਪ ਨੇ ਵਿਵੇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਵੇਕ ਮੇਰੇ ਨਾਲ ਲੰਬੇ ਸਮੇਂ ਤੱਕ ਕੰਮ ਕਰੇਗਾ ਅਤੇ ਇਸ ਦਾ ਸਮਰਥਨ ਮਿਲਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਦੂਜੇ ਪਾਸੇ ਵਿਵੇਕ ਦਾ ਕਹਿਣਾ ਹੈ ਕਿ ਅਮਰੀਕਾ ਕੋਲ ਟਰੰਪ ਤੋਂ ਬਿਹਤਰ ਕੋਈ ਵਿਕਲਪ ਨਹੀਂ ਹੈ ਜੋ ਅਮਰੀਕਾ ਫਸਟ ਦੀ ਨੀਤੀ ’ਤੇ ਵਿਸ਼ਵਾਸ ਕਰਦਾ ਹੈ ਅਤੇ ਲੋਕਾਂ ਨੂੰ ਟਰੰਪ ਦਾ ਸਮਰਥਨ ਕਰਨਾ ਚਾਹੀਦਾ ਹੈ। ਟਰੰਪ 21ਵੀਂ ਸਦੀ ਦੇ ਮਹਾਨ ਰਾਸ਼ਟਰਪਤੀ ਹੋਣਗੇ।
ਇਹ ਖ਼ਬਰ ਵੀ ਪੜ੍ਹੋ
ਭਾਰਤ ਕੋਲ ਦੁਨੀਆ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਹੈ। ਜਦੋਂਕਿ ਫੌਜੀ ਸਮਰੱਥਾ ਦੇ ਲਿਹਾਜ਼ ਨਾਲ ਅਮਰੀਕਾ ਸਭ ਤੋਂ ਤਾਕਤਵਰ ਦੇਸ਼ ਹੈ। ਗਲੋਬਲ ਫਾਇਰਪਾਵਰ ਦੀ ‘ਮਿਲਟਰੀ ਸਟ੍ਰੈਂਥ ਲਿਸਟ-2024’, ਜੋ ਕਿ ਸਬੰਧਤ ਅੰਕੜਿਆਂ ਨੂੰ ਸੰਭਾਲਦੀ ਹੈ, ਨੇ ਦੁਨੀਆ ਦੇ 145 ਦੇਸ਼ਾਂ ਦੀਆਂ ਫੌਜਾਂ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਕੇ ਇਹ ਦਰਜਾਬੰਦੀ ਜਾਰੀ ਕੀਤੀ ਹੈ। ਇਸ ਸੂਚੀ ’ਚ ਰੂਸ ਦੂਜੇ ਸਥਾਨ ’ਤੇ ਅਤੇ ਚੀਨ ਤੀਜੇ ਸਥਾਨ ’ਤੇ ਹੈ। ਇਸ ਸੂਚੀ ’ਚ 60 ਤੋਂ ਵੱਧ ਮਾਪਦੰਡਾਂ ਦੇ ਆਧਾਰ ’ਤੇ ਦਰਜਾਬੰਦੀ ਕੀਤੀ ਗਈ ਹੈ। ਇਸ ਵਿੱਚ ਸੈਨਿਕਾਂ ਦੀ ਗਿਣਤੀ, ਹਥਿਆਰ, ਵਿੱਤ, ਸਥਾਨ ਅਤੇ ਸਰੋਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਜਦਕਿ ਪਾਕਿਸਤਾਨ ਕੋਲ ਦੁਨੀਆ ਦੀ 9ਵੀਂ ਸਭ ਤੋਂ ਤਾਕਤਵਰ ਫੌਜ ਹੈ। ਜੇਕਰ ਪਾਕਿਸਤਾਨ ਨਾਲ ਤੁਲਨਾ ਕੀਤੀ ਜਾਵੇ ਤਾਂ ਸਾਡੇ ਕੋਲ ਉਨ੍ਹਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਸੈਨਿਕ ਹਨ। ਭਾਰਤ ਕੋਲ ਵੀ ਪਾਕਿਸਤਾਨ ਨਾਲੋਂ ਜ਼ਿਆਦਾ ਪੈਰਾ ਮਿਲਟਰੀ ਬਲ ਹਨ।
ਭਾਰਤ ਦੀ ਅਰਧ ਸੈਨਿਕ ਬਲ ਵਿੱਚ 25,27,000 ਸੈਨਿਕ ਹਨ। ਜਦੋਂਕਿ ਪਾਕਿਸਤਾਨ ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ ਪੰਜ ਲੱਖ ਹੈ। ਭਾਰਤ ਕੋਲ 4641 ਟੈਂਕ ਅਤੇ 606 ਲੜਾਕੂ ਜਹਾਜ਼ ਹਨ। ਜਦੋਂ ਕਿ ਪਾਕਿਸਤਾਨ ਕੋਲ 3742 ਟੈਂਕ ਅਤੇ 387 ਲੜਾਕੂ ਜਹਾਜ਼ ਹਨ। ਜਲ ਸੈਨਾ ਦੀ ਸਮਰੱਥਾ ਦੇ ਮਾਮਲੇ ਵਿੱਚ ਵੀ ਪਾਕਿਸਤਾਨ ਸਾਡੇ ਤੋਂ ਬਹੁਤ ਪਿੱਛੇ ਹੈ। ਹਾਲਾਂਕਿ, ਪਾਕਿਸਤਾਨ ਕੋਲ 57 ਅਟੈਕ ਹੈਲੀਕਾਪਟਰ ਹਨ, ਜਦੋਂ ਕਿ ਭਾਰਤ ਕੋਲ ਸਿਰਫ 40 ਹਨ। ਗਲੋਬਲ ਫਾਇਰ ਪਾਵਰ ਨੇ ਪਾਵਰ ਇੰਡੈਕਸ ਦੇ ਹਿਸਾਬ ਨਾਲ ਦੇਸ਼ਾਂ ਦੀ ਇਹ ਰੈਂਕਿੰਗ ਤੈਅ ਕੀਤੀ ਹੈ। ਕਿਸੇ ਦੇਸ਼ ਦੀ ਕੁੱਲ ਫਾਇਰਪਾਵਰ ਨੂੰ ਪਾਵਰ ਇੰਡੈਕਸ ਕਿਹਾ ਜਾਂਦਾ ਹੈ। ਕਿਸੇ ਦੇਸ਼ ਦਾ ਪਾਵਰ ਇੰਡੈਕਸ ਜਿੰਨਾ ਘੱਟ ਹੋਵੇਗਾ, ਉਸ ਦੀ ਫੌਜ ਓਨੀ ਹੀ ਤਾਕਤਵਰ ਹੋਵੇਗੀ। ਇਸ ਵਿੱਚ ਅਮਰੀਕਾ ਦਾ ਪਾਵਰ ਇੰਡੈਕਸ 0.0699 ਹੈ। ਜਦੋਂ ਕਿ ਭਾਰਤ ਦਾ ਪਾਵਰ ਇੰਡੈਕਸ 0.1023 ਹੈ। ਅੰਕੜਿਆਂ ਮੁਤਾਬਕ ਪਾਕਿਸਤਾਨ ਦਾ ਪਾਵਰ ਇੰਡੈਕਸ 0.1711 ਹੈ। ਗਲੋਬਲ ਫਾਇਰ ਪਾਵਰ ਮੁਤਾਬਕ ਭੂਟਾਨ ਦੀ ਫੌਜ ਦੁਨੀਆ ਦੀ ਸਭ ਤੋਂ ਕਮਜ਼ੋਰ ਫੌਜ ਹੈ। ਭੂਟਾਨ ਦਾ ਪਾਵਰ ਇੰਡੈਕਸ 6.3704 ਹੈ। ਇਸ ਤੋਂ ਬਾਅਦ ਮੋਲਡੋਵਾ 144ਵੇਂ, ਸੂਰੀਨਾਮ 143ਵੇਂ, ਸੋਮਾਲੀਆ 142ਵੇਂ ਅਤੇ ਬੇਨਿਨ 141ਵੇਂ ਸਥਾਨ ’ਤੇ ਹੈ। ਇਸ ਸੂਚੀ ’ਚ ਲਾਈਬੇਰੀਆ 140ਵੇਂ, ਬੇਲੀਜ਼ 139ਵੇਂ ਅਤੇ ਪੱਛਮੀ ਅਫਰੀਕੀ ਦੇਸ਼ ਸੀਏਰਾ ਲਿਓਨ 138ਵੇਂ ਸਥਾਨ ’ਤੇ ਹੈ। ਮੱਧ ਅਫਰੀਕੀ ਗਣਰਾਜ 137ਵੇਂ ਅਤੇ ਆਈਸਲੈਂਡ 137ਵੇਂ ਸਥਾਨ ’ਤੇ ਹੈ।
Next Story
ਤਾਜ਼ਾ ਖਬਰਾਂ
Share it