‘‘ਟਰੰਪ ਦਾ ਮੁੜ ਰਾਸ਼ਟਰਪਤੀ ਬਣਨਾ ਅਮਰੀਕਾ ਲਈ ਖ਼ਤਰਾ’’
ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਜਿੱਥੇ ਇੱਕ ਪਾਸੇ ਡੌਨਾਲਡ ਟਰੰਪ ਅਮਰੀਕਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਨੇ, ਉੱਥੇ ਰਿਪਬਲੀਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਉਮੀਦਵਾਰ ਨਿੱਕੀ ਹੈਲੀ ਨੇ ਉਨ੍ਹਾਂ ’ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਬਣਨਾ ਅਮਰੀਕਾ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜੇਕਰ 2024 […]
By : Hamdard Tv Admin
ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਜਿੱਥੇ ਇੱਕ ਪਾਸੇ ਡੌਨਾਲਡ ਟਰੰਪ ਅਮਰੀਕਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਨੇ, ਉੱਥੇ ਰਿਪਬਲੀਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਉਮੀਦਵਾਰ ਨਿੱਕੀ ਹੈਲੀ ਨੇ ਉਨ੍ਹਾਂ ’ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਬਣਨਾ ਅਮਰੀਕਾ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜੇਕਰ 2024 ਦੀਆਂ ਚੋਣਾਂ ਜਿੱਤ ਕੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਤਾਂ ਦੇਸ਼ ਵਿੱਚ 4 ਸਾਲ ਲਈ ਅਰਾਜਕਤਾ ਫੈਲ ਸਕਦੀ ਹੈ।
ਲਾਸ ਵੇਗਾਸ ਵਿਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਨਿੱਕੀ ਹੈਲੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਦੇ ਨਾਲ-ਨਾਲ ਸ਼ਲਾਘਾ ਵੀ ਕਰ ਦਿੱਤੀ। ਨਿੰਦਾ ਕਰਦਿਆਂ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣੇ ਤਾਂ ਅਮਰੀਕਾ ਵਿੱਚ 4 ਸਾਲ ਲਈ ਅਰਾਜਕਤਾ ਫ਼ੈਲ ਸਕਦੀ ਹੈ, ਜੋ ਦੇਸ਼ ਲਈ ਖ਼ਤਰਨਾਕ ਸਾਬਤ ਹੋਵੇਗੀ। ਹਾਲਾਂਕਿ ਉਨ੍ਹਾਂ ਨੇ ਟਰੰਪ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀਆਂ ਇਜ਼ਰਾਈਲ ਪੱਖੀ ਨੀਤੀਆਂ ਦਾ ਸਿਹਰਾ ਵੀ ਦਿੱਤਾ।