ਮੋਦੀ ਕੋਲ ਵਿਦੇਸ਼ੀ ਦਖਲ ਦਾ ਮੁੱਦਾ ਉਠਾ ਸਕਦੇ ਨੇ ਟਰੂਡੋ
ਨਵੀਂ ਦਿੱਲੀ, 9 ਸਤੰਬਰ, ਵਿਸ਼ੇਸ਼ ਪ੍ਰਤੀਨਿਧ : ਜੀ-20 ਸੰਮੇਲਨ ਵਿਚ ਸ਼ਾਮਲ ਹੋਣ ਨਵੀਂ ਦਿੱਲੀ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਦੇਸ਼ੀ ਦਖਲ ਦਾ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣਾ ਚਾਹੁੰਦੇ ਹਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਗੱਲ ਕਰਨਾ ਚਾਹੁਣਗੇ ਜਾਂ ਨਹੀਂ। ‘ਗਲੋਬਲ […]
By : Editor (BS)
ਨਵੀਂ ਦਿੱਲੀ, 9 ਸਤੰਬਰ, ਵਿਸ਼ੇਸ਼ ਪ੍ਰਤੀਨਿਧ : ਜੀ-20 ਸੰਮੇਲਨ ਵਿਚ ਸ਼ਾਮਲ ਹੋਣ ਨਵੀਂ ਦਿੱਲੀ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਦੇਸ਼ੀ ਦਖਲ ਦਾ ਮਸਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਉਣਾ ਚਾਹੁੰਦੇ ਹਨ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ’ਤੇ ਗੱਲ ਕਰਨਾ ਚਾਹੁਣਗੇ ਜਾਂ ਨਹੀਂ।
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸਿੰਗਾਪੁਰ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਮੀਟਿੰਗ ਫਿਲਹਾਲ ਤੈਅ ਨਹੀਂ ਹੋ ਸਕੀ।
‘ਗਲੋਬਲ ਨਿਊਜ਼’ ਮੁਤਾਬਕ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਦੁਵੱਲੀ ਮੁਲਾਕਾਤ ਕਰਨਗੇ ਜਾਂ ਨਹੀਂ। ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਬਿਨਾ ਸ਼ੱਕ ਦੋਵੇਂ ਆਗੂ ਇਕ-ਦੂਜੇ ਨੂੰ ਮਿਲਣਗੇ ਪਰ ਮੁਲਾਕਾਤ ਦਾ ਆਧਾਰ ਕੀ ਹੋਵੇਗਾ, ਇਸ ਬਾਰੇ ਕਹਿਣਾ ਮੁਸ਼ਕਲ ਹੈ।
ਉਧਰ ਜਸਟਿਨ ਟਰੂਡੋ ਨੇ ਸਿੰਗਾਪੁਰ ਵਿਖੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਕਿ ਕੀ ਉਹ ਕੈਨੇਡਾ ਵਿਚ ਸਿੱਖ ਵਸੋਂ ਅਤੇ ਵਿਦੇਸ਼ੀ ਦਖਲ ਵਰਗੇ ਮਸਲਿਆਂ ਦਾ ਭਾਰਤ ਦੇ ਪ੍ਰਧਾਨ ਮੰਤਰੀ ਕੋਲ ਜ਼ਿਕਰ ਕਰਨਗੇ ਤਾਂ ਉਨ੍ਹਾਂ ਕਿਹਾ, ‘‘ਜਿਵੇਂ ਕਿ ਅਸੀਂ ਅਕਸਰ ਜ਼ੋਰ ਦਿੰਦੇ ਆਏ ਹਾਂ ਕਿ ਕਾਨੂੰਨ ਦਾ ਰਾਜ ਸਭ ਤੋਂ ਉਪਰ ਹੈ।
ਕੈਨੇਡਾ ਵਾਸੀਆਂ ਨੂੰ ਹਰ ਕਿਸਮ ਦੇ ਵਿਦੇਸ਼ੀ ਦਖਲ ਤੋਂ ਸੁਰੱਖਿਅਤ ਰੱਖਣਾ ਸਾਡਾ ਫਰਜ਼ ਹੈ। ਨਵੀਂ ਦਿੱਲੀ ਵਿਖੇ ਸੰਮੇਲਨ ਆਹਮੋ ਸਾਹਮਣੀ ਮੁਲਾਕਾਤ ਦਾ ਮੌਕਾ ਮਿਲਿਆ ਤਾਂ ਉਹ ਵਿਦੇਸ਼ੀ ਦਖਲ ਦਾ ਮੁੱਦਾ ਨਰਿੰਦਰ ਮੋਦੀ ਕੋਲ ਜ਼ਰੂਰ ਉਠਾਉਣਗੇ।’’