Begin typing your search above and press return to search.

ਬਿੱਗ ਬੌਸ 17 ਦੀ ਟੀ.ਆਰ.ਪੀ ਹੋਈ ਘੱਟ, ਅੱਗੇ ਨਹੀਂ ਵਧੇਗਾ ਸ਼ੋਅ, ਕੀ ਫਿਲਮ ਐਨੀਮਲ ਕਾਰਨ ਵੀ ਹੋਇਆ ਵੱਡਾ ਨੁਕਸਾਨ!

ਮੁੰਬਈ, 27 ਦਸੰਬਰ: ਸ਼ੇਖਰ ਰਾਏ- ਬਾਲੀਵੁੱਡ ਐਕਟਰ ਸਲਮਾਨ ਖਾਨ ਵੱਲੋਂ ਹੋਸਟ ਕੀਤਾ ਜਾਣ ਵਾਲਾ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਇਸ ਬਾਰ ਦੇ ਸੀਜ਼ਨ ਯਾਨੀ ਸੀਜ਼ਨ 17 ਨਾਲ ਅਜਿਹਾ ਹੁੰਦਾ ਨਹੀਂ ਦਿਖਾਈ ਦਿੱਤਾ। ਪਿਛਲੇ 5 ਸਾਲਾਂ ਤੋਂ ਇਸ ਦੇ ਹਰ ਸੀਜ਼ਨ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ। ਪਰ ਇਸ ਬਾਰ ਉਮੀਦ […]

ਬਿੱਗ ਬੌਸ 17 ਦੀ ਟੀ.ਆਰ.ਪੀ ਹੋਈ ਘੱਟ, ਅੱਗੇ ਨਹੀਂ ਵਧੇਗਾ ਸ਼ੋਅ, ਕੀ ਫਿਲਮ ਐਨੀਮਲ ਕਾਰਨ ਵੀ ਹੋਇਆ ਵੱਡਾ ਨੁਕਸਾਨ!
X

Editor EditorBy : Editor Editor

  |  27 Dec 2023 9:36 AM IST

  • whatsapp
  • Telegram
ਮੁੰਬਈ, 27 ਦਸੰਬਰ: ਸ਼ੇਖਰ ਰਾਏ- ਬਾਲੀਵੁੱਡ ਐਕਟਰ ਸਲਮਾਨ ਖਾਨ ਵੱਲੋਂ ਹੋਸਟ ਕੀਤਾ ਜਾਣ ਵਾਲਾ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਇਸ ਬਾਰ ਦੇ ਸੀਜ਼ਨ ਯਾਨੀ ਸੀਜ਼ਨ 17 ਨਾਲ ਅਜਿਹਾ ਹੁੰਦਾ ਨਹੀਂ ਦਿਖਾਈ ਦਿੱਤਾ। ਪਿਛਲੇ 5 ਸਾਲਾਂ ਤੋਂ ਇਸ ਦੇ ਹਰ ਸੀਜ਼ਨ ਨੂੰ ਅੱਗੇ ਵਧਾ ਦਿੱਤਾ ਜਾਂਦਾ ਹੈ। ਪਰ ਇਸ ਬਾਰ ਉਮੀਦ ਕੀਤੀ ਗਈ ਟੀਆਰਪੀ ਨਾ ਆਉਣ ਕਾਰਨ ਸ਼ੋਅ ਨੂੰ ਨਿਧਾਰਤ ਸਮੇਂ ਉੱਪਰ ਹੀ ਖਤਮ ਕੀਤਾ ਜਾ ਰਿਹਾ ਹੈ। ਸਲਮਾਨ ਖਾਨ ਦੇ ਲਈ 2023 ਦਾ ਅੰਤ ਕੁੱਝ ਜ਼ਿਆਦਾ ਖਾਸ ਨਹੀਂ ਰਿਹਾ। ਇਸ ਉੱਪਰ ਹਾਲ ਹੀ ਵਿਚ ਰਿਲੀਜ਼ ਹੋਈ ਰਣਬੀਰ ਕਪੂਰ ’ਤੇ ਬੌਬੀ ਦਿਓਲ ਸਟਾਰਰ ਫਿਲਮ ਐਨੀਮਲ ਦਾ ਵੀ ਪ੍ਰਭਾਵ ਪਿਆ ਹੈ। ਕਿਵੇਂ ਆਓ ਤੁਹਾਨੂੰ ਦੱਸਦੇ ਹਾਂ
ਬਿੱਗ ਬੌਸ 17 ਮੁਕਾਬਲੇਬਾਜ਼ਾਂ ਅਤੇ ਲੜਾਈਆਂ ਕਾਰਨ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ, ਹਾਲਾਂਕਿ ਟੀਆਰਪੀ ਦੇ ਲਿਹਾਜ਼ ਨਾਲ ਇਹ ਸ਼ੋਅ ਜ਼ਿਆਦਾ ਕਮਾਲ ਨਹੀਂ ਕਰ ਪਾ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ 5 ਸਾਲਾਂ ’ਚ ਪਹਿਲੀ ਵਾਰ ਸ਼ੋਅ ਨੂੰ ਬਿਨਾਂ ਵਧਾਏ ਸਮੇਂ ’ਤੇ ਖਤਮ ਕੀਤਾ ਜਾ ਰਿਹਾ ਹੈ
ਹਾਲ ਹੀ ’ਚ ਸ਼ੋਅ ਦੀ ਫਿਨਾਲੇ ਡੇਟ ਦਾ ਖੁਲਾਸਾ ਬਿੱਗ ਬੌਸ ਦੇ ਨਿਊਜ਼ ਪੇਜ ਨੇ ਕੀਤਾ ਹੈ। ਬਿੱਗ ਬੌਸ 17 ਦਾ ਫਿਨਾਲੇ 28 ਜਨਵਰੀ, 2024 ਨੂੰ ਠੀਕ 15 ਹਫ਼ਤਿਆਂ ਵਿੱਚ ਹੋਣ ਜਾ ਰਿਹਾ ਹੈ। ਪਿਛਲੇ 5 ਸਾਲਾਂ ਤੋਂ ਬਿੱਗ ਬੌਸ ਦੇ ਪਿਛਲੇ ਸੀਜ਼ਨਾਂ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ 2-3 ਹਫਤਿਆਂ ਲਈ ਵਧਾਇਆ ਜਾ ਰਿਹਾ ਹੈ। ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਸ਼ੋਅ ਦਾ ਫਿਨਾਲੇ ਇਸ ਸਾਲ ਵੀ ਮੁਲਤਵੀ ਕਰ ਦਿੱਤਾ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਡਾਂਸ ਰਿਐਲਿਟੀ ਸ਼ੋਅ ਬਿੱਗ ਬੌਸ 17 ਦੀ ਥਾਂ ਲਵੇਗਾ ਬਿੱਗ ਬੌਸ 17 ਦੇ ਖਤਮ ਹੁੰਦੇ ਹੀ ਕਲਰਸ ਚੈਨਲ ’ਤੇ ਡਾਂਸ ਰਿਐਲਿਟੀ ਸ਼ੋਅ ਡਾਂਸ ਦੀਵਾਨੇ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ ਦਾ ਸ਼ਾਨਦਾਰ ਪ੍ਰੀਮੀਅਰ 3 ਫਰਵਰੀ 2024 ਨੂੰ ਹੋਵੇਗਾ। ਬਿੱਗ ਬੌਸ 17 ਦੇ ਖਤਮ ਹੋਣ ਅਤੇ ਡਾਂਸ ਦੀਵਾਨੇ ਦੇ ਪ੍ਰੀਮੀਅਰ ਵਿਚਕਾਰ ਸਿਰਫ 1 ਹਫਤੇ ਦਾ ਫਰਕ ਹੈ, ਇਸ ਲਈ ਹੁਣ ਭਾਵੇਂ ਨਿਰਮਾਤਾ ਚਾਹੁਣ ਤਾਂ ਬੀ ਸ਼ੋਅ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਰਣਬੀਰ ਕਪੂਰ ’ਤੇ ਬੌਬੀ ਦਿਓਲ ਸਟਾਰਰ ਫਿਲਮ ਐਨੀਮਲ ਦਾ ਇਸ ਉੱਪਰ ਕਿਵੇਂ ਪ੍ਰਭਾਵ ਪਿਆ ਹੈ। ਦਰਅਸਲ ਬਿੱਗ ਬੌਸ ਇਕ ਕੰਟਰੋਵਰਸ਼ੀਅਲ ਸ਼ੋਅ ਹੈ। ਬਿੱਗ ਬੌਸ ਦੇ ਕਿਸੇ ਐਪੀਸੋਡ ਵਿਚ ਕੀ ਹੋਇਆ ਇਸ ਬਾਰੇ ਲੋਕ ਬਾਅਦ ਵਿਚ ਸੋਸ਼ਲ ਮੀਡੀਆ ਉੱਪਰ ਚਰਚਾ ਕਰਦੇ ਹਨ। ਰੀਲਜ਼ ਬਣਦੀਆਂ ਹਨ। ਰੀਵਿਊਜ਼ ਆਉਂਦੇ ਹਨ। ਇਸ ਬਾਰ ਪੂਰਾ ਦਸੰਬਰ ਮਹੀਨਾ ਸੋਸ਼ਲ ਮੀਡੀਆ ਉੱਪਰ ਐਨੀਮਲ ਦਾ ਹੀ ਬੋਲ ਬਾਲਾ ਰਿਹਾ। ਫਿਲਮ ਭਾਂਵੇ ਸੋਸ਼ਲ ਮੀਡੀਆ ਹੋਵੇ ਤੇ ਭਾਂਵੇ ਯੂਟਿਊਬ ਹਰ ਥਾਂ ਉੱਪਰ ਫਿਲਮ ਐਨੀਮਲ ਦੇ ਇੰਨੇ ਰੀਵਿਊ ਅਤੇ ਆਰਟੀਕਲਜ਼ ਆਏ ਕਿ ਲੋਕ ਬਿੱਗ ਬੌਸ ਦੀ ਚਰਚਾ ਕਰਨਾ ਹੀ ਭੁੱਲ ਗਏ। ਜਿਸ ਨਾਲ ਸ਼ੋਅ ਦੀ ਪੋਪੁਲੈਰਿਟੀ ਉੱਪਰ ਸਿੱਧਾ ਅਸਰ ਪਿਆ ਅਤੇ ਟੀਆਰਪੀ ਵੀ ਘਟਣੀ ਸ਼ੁਰੂ ਹੋ ਗਈ। ਰੀਲਜ਼ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਹੀ ਬੌਬੀ ਦਿਓਲ ਦੇ ਕਿਰਦਾਰ ਅਬਰਾਰ ਹੱਕ ਦਾ ਐਂਟਰੀ ਮਿਉਜ਼ਿਕ ਰਿਲੀਜ਼ ਹੋਇਆ ਤਾਂ ਹਰ ਕੋਈ ਉਸਦੇ ਮਿਊਜ਼ਿਕ ਜਮਾਲ ਕੁਦੁ ਰੀਲਜ਼ ਬਣਾਉਣ ਲੱਗਿਆ। ਇਹ ਸ਼ਾਇਦ ਪਹਿਲੀ ਬਾਰ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਫਿਲਮ ਦਾ ਅਸਰ ਕਿਸੇ ਟੀਵੀ ਸ਼ੋਅ ਉੱਪਰ ਪਿਆ ਹੋਵੇ।
ਹੁਣ ਤੁਹਾਨੂੰ ਦੱਸਦੇ ਹਾਂ ਇਸ ਹਫਤੇ ਕਿਹੜੇ ਚਾਰ ਪ੍ਰਤੀਯੋਗੀਆਂ ਨੂੰ ਨੋਮੀਨੇਟ ਕੀਤਾ ਗਿਆ ਸੀ। ਮੰਗਲਵਾਰ ਨੂੰ ਸ਼ੋਅ ’ਚ ਨਾਮਜ਼ਦਗੀ ਪ੍ਰਕਿਰਿਆ ਹੋਈ। ਬਿੱਗ ਬੌਸ ਨੇ ਘਰ ਵਾਲਿਆਂ ਨੂੰ ਟਾਸਕ ਦਿੱਤਾ ਸੀ। ਫੋਨ ਦੀ ਘੰਟੀ ਵੱਜਣ ’ਤੇ ਜੋ ਵੀ ਮੈਂਬਰ ਸਭ ਤੋਂ ਪਹਿਲਾਂ ਫੋਨ ਚੁੱਕਦਾ ਸੀ, ਉਸ ਨੂੰ ਇਕ ਮੈਂਬਰ ਨਾਮਜ਼ਦ ਕਰਨ ਦਾ ਮੌਕਾ ਮਿਲੇਗਾ। ਇਸ ਪ੍ਰਕਿਰਿਆ ਤੋਂ ਬਾਅਦ, ਬਿੱਗ ਬੌਸ ਨੇ ਘਰ ਦੀ ਕਪਤਾਨ ਈਸ਼ਾ ਮਾਲਵੀਆ ਨੂੰ ਵਿਸ਼ੇਸ਼ ਸ਼ਕਤੀ ਦਿੱਤੀ। ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਈਸ਼ਾ ਮਾਲਵੀਆ ਨੇ ਅਭਿਸ਼ੇਕ ਕੁਮਾਰ ਅਤੇ ਵਾਈਲਡ ਕਾਰਡ ਪ੍ਰਤੀਯੋਗੀ ਆਇਸ਼ਾ ਖਾਨ ਨੂੰ ਨਾਮਜ਼ਦ ਕੀਤਾ ਹੈ। ਹੁਣ ਰਿੰਕੂ ਧਵਨ, ਨੀਲ ਭੱਟ, ਅਭਿਸ਼ੇਕ ਕੁਮਾਰ ਅਤੇ ਆਇਸ਼ਾ ਖਾਨ ਦੇ ਨਾਂ ਫਾਈਨਲ ਨਾਮਜ਼ਦਗੀਆਂ ਵਿੱਚ ਆ ਗਏ ਹਨ।
ਫਿਲਹਾਲ ਸ਼ੋਅ ਵਿੱਚ ਮੁਕਾਬਲੇਬਾਜ਼ਾਂ ਵਿੱਚ ਅੰਕਿਤਾ ਲੋਖੰਡੇ, ਵਿੱਕੀ ਜੈਨ, ਨੀਲ ਭੱਟ, ਮੁਨੱਵਰ ਫਾਰੂਕੀ, ਆਇਸ਼ਾ ਖਾਨ, ਈਸ਼ਾ ਮਾਲਵੀਆ, ਸਮਰਥ ਜੁਰੇਲ, ਅਭਿਸ਼ੇਕ ਕੁਮਾਰ, ਮੰਨਾਰਾ ਚੋਪੜਾ, ਅਨੁਰਾਗ ਡੋਵਾਲ, ਅਰੋਰਾ, ਰਿੰਕੂ ਧਵਨ ਹਨ। ਪਿਛਲੇ ਹਫਤੇ ਘਰ ਦੀ ਕਪਤਾਨ ਈਸ਼ਾ ਮਾਲਵੀਆ ਨੇ ਐਸ਼ਵਰਿਆ ਸ਼ਰਮਾ ਨੂੰ ਘਰ ਤੋਂ ਬਾਹਰ ਕੱਢਣ ਲਈ ਵਿਸ਼ੇਸ਼ ਸ਼ਕਤੀ ਦੀ ਵਰਤੋਂ ਕੀਤੀ ਸੀ।
Next Story
ਤਾਜ਼ਾ ਖਬਰਾਂ
Share it