ਜੁੱਤਾ ਚੱਟਣ ਵਾਲੇ ਸੀਨ ’ਤੇ ਬੋਲੀ ਤ੍ਰਿਪਤੀ ਡਿਮਰੀ, ਕਿਹਾ- ਰਣਬੀਰ ਦੀ ਥਾਂ ਮੈਂ ਹੁੰਦੀ ਤਾਂ!
ਮੁੰਬਈ, 9 ਦਸੰਬਰ: ਸ਼ੇਖਰ ਰਾਏ- ਫਿਲਮ ‘ਐਨੀਮਲ’ ਵਿਚ ਜਿਥੇ ਬੌਬੀ ਦਿਓਲ ਦੇ ਛੋਟੇ ਪਰ ਦਮਦਾਰ ਕਿਰਦਾਰ ਦੀਆਂ ਚਰਚਾਵਾਂ ਚਾਰੋ ਪਾਸੇ ਹਨ। ਉਥੇ ਹੀ ਇਸ ਫਿਲਮ ਵਿਚ ਬੋਲਡਨੈਸ ਦਾ ਤੜਕਾ ਲਗਾਉਣ ਵਾਲੀ ਅਤੇ ਫਿਲਮ ਦੇ ਅਗਲੇ ਭਾਗ ਲਈ ਬਹੁਤ ਅਹਿਮ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ ਦੇ ਵੀ ਚਰਚੇ ਸਿਖਰਾਂ ਉੱਪਰ ਹਨ। ਤ੍ਰਿਪਤੀ ਦਾ ਜ਼ੋਇਆ ਵਾਲਾ […]
By : Editor Editor
ਮੁੰਬਈ, 9 ਦਸੰਬਰ: ਸ਼ੇਖਰ ਰਾਏ- ਫਿਲਮ ‘ਐਨੀਮਲ’ ਵਿਚ ਜਿਥੇ ਬੌਬੀ ਦਿਓਲ ਦੇ ਛੋਟੇ ਪਰ ਦਮਦਾਰ ਕਿਰਦਾਰ ਦੀਆਂ ਚਰਚਾਵਾਂ ਚਾਰੋ ਪਾਸੇ ਹਨ। ਉਥੇ ਹੀ ਇਸ ਫਿਲਮ ਵਿਚ ਬੋਲਡਨੈਸ ਦਾ ਤੜਕਾ ਲਗਾਉਣ ਵਾਲੀ ਅਤੇ ਫਿਲਮ ਦੇ ਅਗਲੇ ਭਾਗ ਲਈ ਬਹੁਤ ਅਹਿਮ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਤ੍ਰਿਪਤੀ ਡਿਮਰੀ ਦੇ ਵੀ ਚਰਚੇ ਸਿਖਰਾਂ ਉੱਪਰ ਹਨ। ਤ੍ਰਿਪਤੀ ਦਾ ਜ਼ੋਇਆ ਵਾਲਾ ਇਹ ਕਿਰਦਾਰ ਜਿਥੇ ਕਹਾਣੀ ਲਈ ਬਹੁਤ ਅਹਿਮ ਸੀ ਉਥੇ ਹੀ ਆਕਰਸ਼ਕ ਵੀ ਸੀ। ਜਿਸਨੂੰ ਨਿਭਾਅ ਕੇ ਤ੍ਰਿਪਤੀ ਰਾਤੋ ਰਾਤ ਨੈਸ਼ਨਲ ਕਰੱਸ਼ ਬਣ ਗਈ ਅਤੇ ਸੋਸ਼ਲ ਮੀਡੀਆ ’ਤੇ ਉਸਦੇ ਫਾਲੋਅਰਜ਼ ਦੀ ਗਿਣਤੀ 4 ਗੁਣਾ ਵਧ ਗਈ। ਤ੍ਰਿਪਤੀ ਦੇ ਇਕ ਸੀਨ ਨੂੰ ਲੈ ਕੇ ਕਾਫੀ ਚਰਚਾ ਹੈ। ਜਿਸ ਵਿਚ ਰਣਬੀਰ ਕਪੂਰ ਉਸਨੂੰ ਆਪਣਾ ਜੁੱਤਾ ਚੱਟਣ ਲਈ ਆਖਦੇ ਹਨ। ਇਸ ਉੱਪਰ ਹੁਣ ਤ੍ਰਿਪਤੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਖਰ ਕੀ ਕਿਹਾ ਤ੍ਰਿਪਤੀ ਨੇ ਆਓ ਤੁਹਾਨੂੰ ਤ੍ਰਿਪਤੀ ਅਤੇ ਉਸਦੇ ਕਿਰਦਾਰ ਜ਼ੋਰਿਆ ਬਾਰੇ ਕੁੱਝ ਖਾਸ ਗੱਲਾਂ ਦੱਸਦੇ ਹਾਂ।
ਫਿਲਮ ‘ਐਨੀਮਲ’ ਇਸ ਸਮੇਂ ਖੂਬ ਚਰਚਾਵਾਂ ਵਿਚ ਹੈ। ਇਸ ਫਿਲਮ ਦੀ ਕਹਾਣੀ ਅਤੇ ਕਿਰਦਾਰ ਦੋਵੇਂ ਹੀ ਕਈ ਤਰ੍ਹਾਂ ਦੇ ਵਿਚਾਰ ਚਰਚਾਵਾਂ ਛੇੜਦੇ ਹਨ। ਇਸੇ ਲਈ ਚਾਰੋ ਪਾਸੇ ਇਸ ਬਾਰੇ ਲੋਕ ਆਪਣੀ ਆਪਣੀ ਰਾਏ ਪੇਸ਼ ਕਰਦੇ ਦਿਖਾਈ ਦੇ ਰਹੇ ਹਨ। ਜਿਥੇ ਜ਼ਿਆਦਾਤਰ ਲੋਕਾਂ ਨੂੰ ਫਿਲਮ ਪਸੰਦ ਆ ਰਹੀ ਹੈ। ਉਥੇ ਹੀ ਕੁੱਝ ਅਜਿਹੀ ਵਿਚਾਰਧਾਰਾ ਵਾਲੇ ਲੋਕ ਵੀ ਹਨ ਜਿਨ੍ਹਾਂ ਨੂੰ ਫਿਲਮ ਬਿਲਕੁਲ ਵੀ ਪਸੰਦ ਨਹੀਂ ਆ ਰਹੀ ਹੈ। ਫਿਲਮ ਨੂੰ ਨਾ ਪਸੰਦ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਫਿਲਮ ਵਿਚ ਔਰਤਾਂ ਦਾ ਨਿਰਾਦਰ ਕੀਤਾ ਗਿਆ ਹੈ। ਫਿਲਮ ਦੇ ਇਕ ਸੀਨ ਵਿਚ ਐਕਟਰ ਰਣਬੀਰ ਕਪੂਰ ਆਪਣੀ ਸਹਿ ਅਦਾਕਾਰਾ ਤ੍ਰਿਪਤੀ ਡਿਮਰੀ ਨੂੰ ਆਪਣਾ ਜੁੱਤਾ ਚੱਟਣ ਲਈ ਆਖਦਾ ਹੈ। ਇਸ ਦ੍ਰਿਸ਼ ਨੂੰ ਦਰਸ਼ਕਾਂ ਵੱਲੋਂ ਇਕ ਔਰਤ ਦਾ ਅਪਮਾਨ ਦੱਸਿਆ ਜਾ ਰਿਹਾ ਹੈ ਪਰ ਇਸ ਬਾਰੇ ਖੁਦ ਤ੍ਰਿਪਤੀ ਡਿਮਰੀ ਦਾ ਕੁੱਝ ਹੋ ਕਹਿਣਾ ਹੈ। ਇਸ ਬਾਰੇ ਦਸਣ ਤੋਂ ਪਹਿਲਾਂ ਆਓ ਤੁਹਾਨੂੰ ਤ੍ਰਿਪਤੀ ਦੇ ਇਸ ਫਿਲਮ ਵਿਚ ਕਿਰਦਾਰ ਬਾਰੇ ਵੀ ਦੱਸ ਦਿੰਦੇ ਹਾਂ।
ਫਿਲਮ ਐਨੀਮਲ ਵਿੱਚ ਤ੍ਰਿਪਤੀ ਨੇ ਬਹੁਤ ਛੋਟੀ ਭੂਮਿਕਾ ਨਿਭਾਈ ਹੈ। ਇਸ ਦੇ ਬਾਵਜੂਦ ਉਸ ਨੇ ਇਸ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਐਨੀਮਲ ਵਿੱਚ ਅਦਾਕਾਰਾ ਅਤੇ ਰਣਬੀਰ ਦੇ ਵਿੱਚ ਕੁਝ ਇੰਟੀਮੇਟ ਸੀਨ ਦਿਖਾਏ ਗਏ ਹਨ। ਸ਼ੁਰੂਆਤ ’ਚ ਲੱਗਦਾ ਹੈ ਕਿ ਰਣਬੀਰ ਨੂੰ ਤ੍ਰਿਪਤੀ ਨਾਲ ਪਿਆਰ ਹੋ ਗਿਆ ਹੈ। ਪਰ ਇਹ ਇਕ ਯੋਜਨਾ ਦਾ ਹਿੱਸਾ ਹੁੰਦਾ ਹੈ। ਤ੍ਰਿਪਤੀ ਨੂੰ ਰਣਬੀਰ ਦੇ ਦੁਸ਼ਮਣਾ ਨੇ ਇਕ ਯੋਜਨਾ ਤਹਿਤ ਉਸਦੇ ਕੋਲ ਭੇਜਿਆ ਹੁੰਦਾ ਹੈ। ਜਿਸ ਬਾਰੇ ਰਣਬੀਰ ਨੂੰ ਵੀ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਉਸ ਸਿਰਫ ਇਸ ਦੀ ਸੱਚ ਦੀ ਗਹਿਰਾਈ ਤੱਕ ਜਾਣ ਲਈ ਉਸ ਨਾਲ ਨਜ਼ਦੀਕੀਆਂ ਬਣਾਉਂਦਾ ਹੈ। ਜਦੋਂ ਤ੍ਰਿਪਤੀ ਬਾਰੇ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ ਤਾਂ ਰਣਬੀਰ ਉਸਨੂੰ ਉਸਦਾ ਜੁੱਤਾ ਚੱਟਣ ਲਈ ਆਖਦਾ ਹੈ।
ਇਸ ਸੀਨ ਬਾਰੇ ਗੱਲ ਕਰਦਿਆਂ ਤ੍ਰਿਪਤੀ ਨੇ ਕਿਹਾ ਕਿ ਨਿਰਦੇਸ਼ਕ ਨੇ ਬਹੁਤ ਸੋਚ-ਸਮਝ ਕੇ ਹੀ ਇਹ ਸੀਨ ਰੱਖਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੇ ਐਕਟਿੰਗ ਕੋਚ ਨੇ ਮੈਨੂੰ ਸਿਖਾਇਆ ਹੈ ਕਿ ਇੱਕ ਐਕਟਰ ਨੂੰ ਹਰ ਤਰ੍ਹਾਂ ਦੇ ਰੋਲ ਲਈ ਤਿਆਰ ਰਹਿਣਾ ਚਾਹੀਦਾ ਹੈ।
ਆਪਣੀ ਗੱਲ ਨੂੰ ਅੱਗੇ ਲੈ ਕੇ, ਤ੍ਰਿਪਤੀ ਨੇ ਭੂਮਿਕਾ ਨਾਲ ਹੇਰਾਫੇਰੀ ਬਾਰੇ ਗੱਲ ਕੀਤੀ. ਉਸਨੇ ਕਿਹਾ- ਇੱਕ ਔਰਤ ਜੋ ਤੁਹਾਡੀ ਪਤਨੀ, ਬੱਚਿਆਂ ਅਤੇ ਪਿਤਾ ਨੂੰ ਮਾਰਨ ਦੀ ਗੱਲ ਕਰ ਰਹੀ ਹੈ। ਜੇਕਰ ਮੈਂ ਉਸਦੀ ਥਾਂ ਹੁੰਦੀ ਤਾਂ ਸ਼ਾਇਦ ਉਸ ਕੁੜੀ ਨੂੰ ਮਾਰ ਹੀ ਦਿੰਦੀ। ਜਦੋਂ ਕਿ ਰਣਬੀਰ ਉਥੋਂ ਚਲੇ ਗਏ। ਜਦੋਂ ਉਸਦੇ ਭਰਾ ਨੇ ਉਸਨੂੰ ਪੁੱਛਿਆ ਕਿ ਇਸ ਕੁੜੀ ਦਾ ਕੀ ਕਰਨਾ ਹੈ? ਤਾ ਰਣਬੀਰ ਕਹਿੰਦਾ ਹੈ ਕਿ ਉਸਦੇ ਨਾਲ ਇਜ਼ਤ ਨਾਲ ਪੇਸ਼ ਆਉਣਾ ਅਤੇ ਉਹ ਜਿਥੇ ਜਾਣਾ ਚਾਹੁੰਦੀ ਹੈ ਉਸ ਨੂੰ ਜਾਣ ਦਿਓ।
ਫਿਲਮ ਵਿਚ ਭਾਂਵੇ ਹੀ ਤ੍ਰਿਪਤੀ ਦਾ ਕਿਰਦਾਰ ਛੋਟਾ ਰਿਹਾ ਹੋਵੇ। ਇਕ ਅਦਾਕਾਰ ਲਈ ਕਿਰਦਾਰ ਅਹਿਮ ਹੋਣਾ ਚਾਹਿਦਾ ਹੈ ਜੋ ਕਿ ਤ੍ਰਿਪਤੀ ਦੇ ਹਿੱਸੇ ਆਇਆ। ਇਸ ਦਾ ਤ੍ਰਿਪਤੀ ਨੂੰ ਫਾਇਦਾ ਵੀ ਮਿਲ ਰਿਹਾ ਹੈ। ਤ੍ਰਿਪਤੀ ਨੂੰ ਇਸ ਕਿਰਦਾਰ ਵਿਚ ਲੋਕਾਂ ਨੇ ਬਹੁਤ ਪਸੰਦ ਕੀਤਾ। ਜਿਸ ਦੇ ਨਾਲ ਤ੍ਰਿਪਤੀ ਦੀ ਫੈਨ ਫਾਲੋਇੰਗ ਵਿਚ ਜ਼ਬਰਦਸਤ ਵਾਧਾ ਹੋਇਆ।
ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਸ ਦੇ ਇੰਸਟਾਗ੍ਰਾਮ ’ਤੇ 711 ਹਜ਼ਾਰ ਫਾਲੋਅਰਜ਼ ਸਨ। ਜਦੋਂ ਕਿ ਫਿਲਮ ਦੇ ਰਿਲੀਜ਼ ਹੋਣ ਦੇ ਸੱਤ ਦਿਨ ਬਾਅਦ ਹੀ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 2.7 ਮਿਲੀਅਨ ਹੋ ਗਈ। ਉਸਦੇ ਫੈਨਜ਼ ਦੀ ਗਿਣਤੀ ਸਿਰਫ ਸੱਤ ਦਿਨਾਂ ਵਿੱਚ 19,89,000 ਵਧ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਤ੍ਰਿਪਤੀ ਨੂੰ ਨੈਸ਼ਨਲ ਕ੍ਰਸ਼ ਦਾ ਨਾਂ ਦਿੱਤਾ ਜਾ ਰਿਹਾ ਹੈ।
ਤ੍ਰਿਪਤੀ ਨੇ 2017 ’ਚ ਕਾਮੇਡੀ ਫਿਲਮ ’ਪੋਸਟਰ ਬੁਆਏਜ਼’ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 2018 ਵਿੱਚ ਰੋਮਾਂਟਿਕ ਡਰਾਮਾ ’ਲੈਲਾ ਮਜਨੂੰ’ ਵਿੱਚ ਉਸਨੇ ਪਹਿਲੀ ਮੁੱਖ ਭੂਮਿਕਾ ਨਿਭਾਈ। ਤ੍ਰਿਪਤੀ ਨੂੰ ਅਨਵਿਤਾ ਦੱਤ ਦੀ ਬੁਲਬੁਲ (2020) ਅਤੇ ਕਲਾ (2022) ਵਿੱਚ ਉਸਦੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਮਿਲੀ ਹੈ।
ਹੁਣ ਉਸਨੇ ਐਕਸ਼ਨ ਫਿਲਮ ਐਨੀਮਲ ਵਿੱਚ ਆਪਣੀ ਸਹਾਇਕ ਭੂਮਿਕਾ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਫਿਲਮ ’ਚ ਰਣਬੀਰ ਤੋਂ ਇਲਾਵਾ ਰਸ਼ਮਿਕਾ ਮੰਡਾਨਾ, ਬੌਬੀ ਦਿਓਲ ਅਤੇ ਅਨਿਲ ਕਪੂਰ ਵੀ ਮੁੱਖ ਭੂਮਿਕਾਵਾਂ ’ਚ ਹਨ। ਉਹ ਵਿੱਕੀ ਕੌਸ਼ਲ ਨਾਲ ਉਸਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੀ ਹੈ।