ਤ੍ਰਿਪਤੀ ਡਿਮਰੀ ਬਣੀ ਇੰਡੀਆ ਦੀ ਟਾਪ ਸਟਾਰ, ਸੁਹਾਨਾ ਖਾਨ ਤੇ ਖੁਸ਼ੀ ਕਪੂਰ ਨੂੰ ਪਛਾੜਿਆ, ‘ਐਨੀਮਲ’ ਲਈ ਮਿਲੀ ਸਭ ਤੋਂ ਘੱਟ ਫੀਸ
ਮੁੰਬਈ, 14 ਦਸੰਬਰ: ਸ਼ੇਖਰ ਰਾਏ- ‘ਐਨੀਮਲ’ ਦੀ ਰਿਲੀਜ਼ ਤੋਂ ਬਾਅਦ ਰਣਬੀਰ ਕਪੂਰ ਅਤੇ ਬੌਬੀ ਦਿਓਲ ਤੋਂ ਇਲਾਵਾ ਜੇਕਰ ਕੋਈ ਚਰਚਾ ’ਚ ਹੈ ਤਾਂ ਉਹ ਨਾਂ ਤ੍ਰਿਪਤੀ ਡਿਮਰੀ ਦਾ ਹੈ। ਸੋਸ਼ਲ ਮੀਡੀਆ ’ਤੇ ਉਸ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾ ਰਿਹਾ ਹੈ। ਹੁਣ ਆਈ.ਐਮ.ਡੀ.ਬੀ ਨੇ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਤ੍ਰਿਪਤੀ ਸਭ ਤੋਂ […]
By : Editor Editor
ਮੁੰਬਈ, 14 ਦਸੰਬਰ: ਸ਼ੇਖਰ ਰਾਏ- ‘ਐਨੀਮਲ’ ਦੀ ਰਿਲੀਜ਼ ਤੋਂ ਬਾਅਦ ਰਣਬੀਰ ਕਪੂਰ ਅਤੇ ਬੌਬੀ ਦਿਓਲ ਤੋਂ ਇਲਾਵਾ ਜੇਕਰ ਕੋਈ ਚਰਚਾ ’ਚ ਹੈ ਤਾਂ ਉਹ ਨਾਂ ਤ੍ਰਿਪਤੀ ਡਿਮਰੀ ਦਾ ਹੈ। ਸੋਸ਼ਲ ਮੀਡੀਆ ’ਤੇ ਉਸ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾ ਰਿਹਾ ਹੈ। ਹੁਣ ਆਈ.ਐਮ.ਡੀ.ਬੀ ਨੇ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਤ੍ਰਿਪਤੀ ਸਭ ਤੋਂ ਮਸ਼ਹੂਰ ਸੈਲੀਬ੍ਰਿਟੀ ਬਣ ਗਈ ਹੈ। ਤ੍ਰਿਪਤੀ ਦੀ ਇੰਟਾਗ੍ਰਾਮ ਉੱਪਰ ਫਾਲੋਅਰਜ਼ ਦੀ ਗਿਣਤੀ ਵੀ ਤੇਜੀ ਦੇ ਨਾਲ ਵਧੀ ਹੈ। ਇਸਦੇ ਨਾਲ ਹੀ ਹਰ ਕੋਈ ਇਹ ਵੀ ਜਣਨਾ ਚਾਹੁੰਦਾ ਹੈ ਕਿ ਫਿਲਮ ’ਐਨੀਮਲ’ ਦੇ ਲਈ ਤ੍ਰਿਪਤੀ ਡਿਮਰੀ ਨੂੰ ਆਖਰ ਫੀਸ ਕਿੰਨੀ ਮਿਲੀ। ਸੋ ਆਓ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰਦਾ ਚੱਕਦੇ ਹੋਏ ਤ੍ਰਿਪਤੀ ਬਾਰੇ ਤੁਹਾਨੂੰ ਕੁੱਝ ਇੰਟਰਸਟਿੰਗ ਗੱਲਾਂ ਦੱਸਦੇ ਹਾਂ।
ਇੰਟਰਨੈਸ਼ਲਨ ਮੂਵੀ ਡਾਟਾ ਬੇਸ ਯਾਨੀ ਕਿ ਆਈ.ਐਮ.ਡੀ.ਬੀ ਹਰ ਹਫ਼ਤੇ ਟਾਪ ਸੈਲੀਬ੍ਰਿਟੀਜ਼ ਦੀ ਇਕ ਸੂਚੀ ਜਾਰੀ ਕਰਦਾ ਹੈ। ਹਰ ਹਫ਼ਤੇ ਆਈ.ਐਮ.ਡੀ.ਬੀ ਪੇਜ ’ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ ਸੈਲੀਬ੍ਰਿਟੀ ਨੂੰ ਇਸ ਸੂਚੀ ਵਿੱਚ ਜਗ੍ਹਾ ਮਿਲਦੀ ਹੈ। ਤ੍ਰਿਪਤੀ ਤੋਂ ਬਾਅਦ ਇਸ ਸੂਚੀ ’ਚ ’ਐਨੀਮਲ’ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੂਜੇ ਸਥਾਨ ’ਤੇ ਹਨ।
ਇਸ ਸੂਚੀ ਵਿੱਚ ਸੁਹਾਨਾ ਖਾਨ ਅਤੇ ਖੁਸ਼ੀ ਕਪੂਰ ਨੂੰ ਤੀਜਾ ਅਤੇ ਚੌਥਾ ਸਥਾਨ ਮਿਲਿਆ ਹੈ। ਸ਼ਾਇਦ ਤ੍ਰਿਪਤੀ ਡਿਮਰੀ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਕਿ ਉਹ ਇੰਨੀ ਮਸ਼ਹੂਰ ਹੋ ਜਾਵੇਗੀ। ਐਨੀਮਲ ਦੀ ਰਿਲੀਜ਼ ਤੋਂ ਬਾਅਦ ਉਸਦੀ ਕਿਸਮਤ ਚਮਕ ਗਈ ਹੈ।
ਫਿਲਮ ’ਐਨੀਮਲ’ ਨਾਲ ਸਬੰਧਤ ਸੈਲੀਬ੍ਰਿਟੀਜ਼ ਆਈ.ਐਮ.ਡੀ.ਬੀ ਸੂਚੀ ਵਿੱਚ ਸਭ ’ਤੇ ਹਾਵੀ ਹਨ। ਜੀ ਹਾਂ ਅਦਾਕਾਰ ਸੌਰਭ ਸਚਦੇਵਾ ਵੀ ਆਈਐਮਡੀਬੀ ਦੁਆਰਾ ਸਾਂਝੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਹੈ। ਸੌਰਭ ਸਚਦੇਵਾ ਨੇ ’ਐਨੀਮਲ’ ’ਚ ਬੌਬੀ ਦਿਓਲ ਦੇ ਭਰਾ ਦਾ ਕਿਰਦਾਰ ਨਿਭਾਇਆ ਹੈ, ਜੋ ਉਸ ਦਾ ਅਨੁਵਾਦਕ ਹੈ। ਰਾਜਕੁਮਾਰ ਹਿਰਾਨੀ, ਜ਼ੋਇਆ ਅਖਤਰ ਅਤੇ ਕੇਜੀਐਫ ਐਕਟਰ ਯਸ਼ ਵੀ ਇਸ ਲਿਸਟ ਵਿੱਚ ਹਨ। ਇਸ ਸੂਚੀ ਵਿੱਚ ਫਿਲਮਾਂ ’ਐਨੀਮਲ’ ਨਾਲ ਸਬੰਧਤ ਚਾਰ ਸੈਲੀਬ੍ਰਿਟੀਜ਼ ਸ਼ਾਮਲ ਹਨ। ਕਾਬਿਲੇਗੌਰ ਹੈ ਕਿ ਪਿਛਲੇ ਹਫ਼ਤੇ ਤੋਂ ਇਸ ਹਫ਼ਤੇ ਤੱਕ ਹਰ ਪਾਸੇ ’ਐਨੀਮਲ’ ਦਾ ਰੌਲਾ ਪਿਆ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਤ੍ਰਿਪਤੀ ਦੇ ਇੰਸਟਾਗ੍ਰਾਮ ਉੱਪਰ ਫਲੋਅਰਜ਼ ਦੀ ਗਿਣਤੀ ਕਿਥੇ ਤੱਕ ਪਹੁੰਚ ਚੁੱਕੀ ਹੈ।
ਪਹਿਲਾਂ ਤ੍ਰਿਪਤੀ ਦੇ ਇੰਸਟਾਗ੍ਰਾਮ ’ਤੇ 6 ਲੱਖ ਫਾਲੋਅਰਜ਼ ਸਨ, ਹੁਣ ਉਨ੍ਹਾਂ ਦੇ 36 ਲੱਖ ਫਾਲੋਅਰਜ਼ ਹਨ। ਐਨੀਮਲ ਦੀ ਰਿਲੀਜ਼ ਤੋਂ ਬਾਅਦ ਤ੍ਰਿਪਤੀ ਡਿਮਰੀ ਦੀ ਲੋਕਪ੍ਰਿਅਤਾ ਬਹੁਤ ਵਧ ਗਈ। ਇਕ ਰਿਪੋਰਟ ਮੁਤਾਬਕ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਤ੍ਰਿਪਤੀ ਦੇ ਇੰਸਟਾਗ੍ਰਾਮ ’ਤੇ 6 ਲੱਖ ਫਾਲੋਅਰਜ਼ ਸਨ। ਹੁਣ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ 36 ਲੱਖ ਹੋ ਗਈ ਹੈ। ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ 320% ਦਾ ਵਾਧਾ ਹੋਇਆ ਹੈ।
ਫਿਲਮ ਐਨੀਮਲ ਵਿੱਚ ਤ੍ਰਿਪਤੀ ਡਿਮਰੀ ਨੇ ਜ਼ੋਇਆ ਦੇ ਕਿਰਦਾਰ ਲਈ ਕਿੰਨੀ ਫੀਸ ਚਾਰਜ ਕੀਤੀ ਆਓ ਤੁਹਾਨੂੰ ਇਸ ਬਾਰੇ ਵੀ ਦੱਸਦੇ ਹਾਂ। ਨੈਸ਼ਨਲ ਕਰੱਸ਼ ਬਣੀ ਤ੍ਰਿਪਤੀ ਡਿਮਰੀ ਸੋਸ਼ਲ ਮੀਡੀਆ ਉੱਪਰ ਭਾਬੀ 2 ਦੇ ਨਾਮ ਤੋਂ ਮਸ਼ਹੂਰ ਹੋ ਗਈ ਹੈ।
ਇਸ ਫਿਲਮ ’ਚ ਰਣਬੀਰ ਕਪੂਰ ਤੇ ਤ੍ਰਿਪਤੀ ਡਿਮਰੀ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ। ਮਿਲੀ ਜਾਣਕਾਰੀ ਮੁਤਾਬਕ ਤ੍ਰਿਪਤੀ ਡਿਮਰੀ ਨੇ ਫਿਲਮ ਐਨੀਮਲ ਲਈ 40 ਲੱਖ ਰੁਪਏ ਦੀ ਫੀਸ ਲਈ ਸੀ। ਹਾਲਾਂਕਿ ਅਦਾਕਾਰਾ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ। ਜਦੋਂ ਕਿ ਰਣਬੀਰ ਕਪੂਰ ਨੇ 70 ਕਰੋੜ ਰੁਪਏ ਦੀ ਫੀਸ ਲਈ ਸੀ। ਉਥੇ ਹੀ ਵਿਲੇਨ ਦੇ ਕਿਰਦਾਰ ’ਚ ਨਜ਼ਰ ਆਏ ਬੌਬੀ ਦਿਓਲ ਨੇ 5 ਕਰੋੜ ਰੁਪਏ ਦੀ ਫੀਸ ਲਈ ਹੈ। ਜਦੋਂ ਕਿ ਮੁੱਖ ਭੂਮਿਕਾ ’ਚ ਨਜ਼ਰ ਆਈ ਰਸ਼ਮਿਕਾ ਮੰਡਾਨਾ ਨੇ ਸਿਰਫ 4 ਕਰੋੜ ਰੁਪਏ ਲਏ ਹਨ। ਜੇਕਰ ਇਨ੍ਹਾਂ ਸਭ ਦੀ ਤੁਲਨਾ ਕੀਤੀ ਜਾਵੇ ਤਾਂ ਤ੍ਰਿਪਤੀ ਡਿਮਰੀ ਦੀ ਫੀਸ ਸਭ ਤੋਂ ਘੱਟ ਹੈ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਐਨੀਮਲ ਤੋਂ ਬਾਅਦ ਤ੍ਰਿਪਤੀ ਡਿਮਰੀ ਗੂਗਲ ਸਰਚ ’ਤੇ ਟਾਪ ’ਤੇ ਹੈ। ਇਸ ਲਿਸਟ ’ਚ ਉਸ ਨੇ ਸਟਾਰ ਕਿਡਜ਼ ਸੁਹਾਨਾ ਖਾਨ ਅਤੇ ਖੁਸ਼ੀ ਕਪੂਰ ਨੂੰ ਪਿੱਛੇ ਛੱਡ ਦਿੱਤਾ ਹੈ।