ਅਮਰੀਕਾ ’ਚ ਮੁਸਲਿਮਾਂ ’ਤੇ ਫਿਰ ਲੱਗ ਸਕਦੀ ਐ ਯਾਤਰਾ ਪਾਬੰਦੀ
ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕਈ ਮੁਸਲਿਮ ਦੇਸ਼ਾਂ ਦੇ ਯਾਤਰੀਆਂ ’ਤੇ ਫਿਰ ਤੋਂ ਯਾਤਰਾ ਪਾਬੰਦੀ ਲੱਗ ਸਕਦੀ ਹੈ। ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਤਾਂ ਪਹਿਲਾਂ ਦਿਨ ਤੋਂ ਹੀ ਮੁਸਲਿਮਾਂ ’ਤੇ ਯਾਤਰਾ ਪਾਬੰਦੀ ਲਾਗੂ ਕਰ ਦੇਣਗੇ। ਡੌਨਾਲਡ ਟਰੰਪ ਨੇ ਬਣੇ ਰਾਸ਼ਟਰਪਤੀ ਤਾਂ ਚੁੱਕਣਗੇ […]
By : Hamdard Tv Admin
ਵਾਸ਼ਿੰਗਟਨ, (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਕਈ ਮੁਸਲਿਮ ਦੇਸ਼ਾਂ ਦੇ ਯਾਤਰੀਆਂ ’ਤੇ ਫਿਰ ਤੋਂ ਯਾਤਰਾ ਪਾਬੰਦੀ ਲੱਗ ਸਕਦੀ ਹੈ। ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਤਾਂ ਪਹਿਲਾਂ ਦਿਨ ਤੋਂ ਹੀ ਮੁਸਲਿਮਾਂ ’ਤੇ ਯਾਤਰਾ ਪਾਬੰਦੀ ਲਾਗੂ ਕਰ ਦੇਣਗੇ।
ਡੌਨਾਲਡ ਟਰੰਪ ਨੇ ਬਣੇ ਰਾਸ਼ਟਰਪਤੀ ਤਾਂ ਚੁੱਕਣਗੇ ਇਹ ਕਦਮ
‘ਰਿਪਬਲਿਕਨ ਯਹੂਦੀ ਗੱਠਜੋੜ’ ਦੇ ਸਾਲਾਨਾ ਸੰਮੇਲਨ ’ਚ ਟਰੰਪ ਨੇ ਕਿਹਾ ਕਿ ਤੁਹਾਨੂੰ ਯਾਤਰਾ ਪਾਬੰਦੀ ਯਾਦ ਹੈ? ਕਈ ਮੁਸਲਿਮ ਦੇਸ਼ਾਂ ’ਤੇ ਅਸੀਂ ਯਾਤਰਾ ਪਾਬੰਦੀ ਲਾਈ ਸੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਦੇਸ਼ ਵਿਚ ਅਜਿਹੇ ਲੋਕ ਆਉਣ ਜੋ ਇਸ ਨੂੰ ਨੁਕਸਾਨ ਪਹੁੰਚਾਉਣ ਦੇ ਵਿਚਾਰ ਨੂੰ ਪਸੰਦ ਕਰਦੇ ਹਨ।
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਕਾਫੀ ਸਫਲ ਰਹੀ। ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਵਿੱਚ ਸ਼ਾਮਲ ਟਰੰਪ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਚਾਰ ਸਾਲਾਂ ਵਿੱਚ ਇੱਕ ਵੀ ਘਟਨਾ ਨਹੀਂ ਵਾਪਰੀ, ਕਿਉਂਕਿ ਅਸੀਂ ਬੁਰੇ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਰੱਖਿਆ। ਟਰੰਪ ਨੇ 2017 ਵਿਚ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਸ਼ੁਰੂਆਤ ਦੌਰਾਨ ਈਰਾਨ, ਲੀਬੀਆ, ਸੋਮਾਲੀਆ, ਸੀਰੀਆ, ਯਮਨ, ਇਰਾਕ ਅਤੇ ਸੂਡਾਨ ਦੇ ਲੋਕਾਂ ਦੇ ਦਾਖਲੇ ’ਤੇ ਬੈਨ ਲਾ ਦਿੱਤਾ ਸੀ।
ਉੱਧਰ ਵ੍ਹਾਈਟ ਹਾਊਸ ਨੇ ਇਸ ਬਿਆਨ ਲਈ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਐਂਡਰਿਊ ਬੇਟਸ ਨੇ ਕਿਹਾ, ‘2020 ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਸਲਾਮੋਫੋਬੀਆ ਵਿੱਚ ‘ਬਹੁਤ ਜ਼ਿਆਦਾ’ ਵਾਧੇ ਦੀ ਨਿੰਦਾ ਕੀਤੀ, ਜਿਸ ਨੂੰ ਉਸ ਨੇ ’ਹਾਨੀਕਾਰਕ ਬਿਮਾਰੀ’ ਦੱਸਿਆ ਅਤੇ ਗੈਰ-ਅਮਰੀਕੀ ਮੁਸਲਮਾਨਾਂ ’ਤੇ ਆਪਣੇ ਤੋਂ ਪਹਿਲਾਂ ਆਗੂ ਦੁਆਰਾ ਲਗਾਈ ਪਾਬੰਦੀ’ ਨੂੰ ਹਟਾ ਦਿੱਤਾ ਸੀ।