ਬੰਗਲਾਦੇਸ਼ 'ਚ ਦੋ ਰੇਲਾਂ ਟਕਰਾਈਆਂ, 15 ਯਾਤਰੀਆਂ ਦੀ ਮੌਤ
ਢਾਕਾ : ਬੰਗਲਾਦੇਸ਼ ਦੇ ਕਿਸ਼ੋਰਗੰਜ 'ਚ ਸੋਮਵਾਰ ਨੂੰ ਇਕ ਯਾਤਰੀ ਟਰੇਨ ਅਤੇ ਇਕ ਮਾਲ ਟਰੇਨ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 15 ਯਾਤਰੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ ਦੂਰ ਭੈਰਬ ਇਲਾਕੇ ਵਿੱਚ ਵਾਪਰਿਆ। ਸਥਾਨਕ ਮੀਡੀਆ ਨੇ […]
By : Editor (BS)
ਢਾਕਾ : ਬੰਗਲਾਦੇਸ਼ ਦੇ ਕਿਸ਼ੋਰਗੰਜ 'ਚ ਸੋਮਵਾਰ ਨੂੰ ਇਕ ਯਾਤਰੀ ਟਰੇਨ ਅਤੇ ਇਕ ਮਾਲ ਟਰੇਨ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 15 ਯਾਤਰੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਹਾਦਸਾ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ ਦੂਰ ਭੈਰਬ ਇਲਾਕੇ ਵਿੱਚ ਵਾਪਰਿਆ। ਸਥਾਨਕ ਮੀਡੀਆ ਨੇ ਮੌਕੇ 'ਤੇ ਮੌਜੂਦ ਲੋਕਾਂ ਦੇ ਹਵਾਲੇ ਤੋਂ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ, ਟਰੇਨਾਂ ਦੇ ਟਕਰਾਉਣ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਕੁਝ ਲੋਕ ਅਜੇ ਵੀ ਟਰੇਨ ਦੇ ਹੇਠਾਂ ਫਸੇ ਹੋਏ ਹਨ। ਇਹ ਲੋਕ ਨੁਕਸਾਨੇ ਗਏ ਡੱਬਿਆਂ ਦੇ ਹੇਠਾਂ ਦੱਬੇ ਹੋਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਸਥਾਨਕ ਪੁਲਿਸ ਅਧਿਕਾਰੀ ਸਿਰਾਜੁਲ ਇਸਲਾਮ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਜ਼ਖਮੀਆਂ ਨੂੰ ਹਸਪਤਾਲ ਭੇਜਿਆ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਲੋਕ ਵੀ ਟੁੱਟੀਆਂ ਬੋਗੀਆਂ ਹੇਠ ਦੱਬੇ ਜ਼ਖਮੀਆਂ ਨੂੰ ਬਾਹਰ ਕੱਢਣ 'ਚ ਮਦਦ ਕਰ ਰਹੇ ਹਨ। ਰੇਲ ਹਾਦਸੇ ਦੀ ਜੋ ਤਸਵੀਰ ਸਾਹਮਣੇ ਆਈ ਹੈ, ਉਸ ਨੂੰ ਦੇਖ ਕੇ ਇਸ ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਟਰੇਨ ਦੀ ਇੱਕ ਬੋਗੀ ਪੂਰੀ ਤਰ੍ਹਾਂ ਪਲਟਦੀ ਨਜ਼ਰ ਆ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸ਼ਾਮ 4.15 ਵਜੇ ਦੇ ਕਰੀਬ ਵਾਪਰਿਆ। ਢਾਕਾ ਰੇਲਵੇ ਪੁਲਿਸ ਸੁਪਰਡੈਂਟ ਅਨਵਰ ਹੁਸੈਨ ਨੇ ਕਿਹਾ, 'ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮਾਲ ਗੱਡੀ ਨੇ ਅਗਰੋ ਸਿੰਧੁਰ ਟਰੇਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।' ਭੈਰਬ ਦੇ ਇੱਕ ਸਰਕਾਰੀ ਅਧਿਕਾਰੀ ਸਾਦੀਕੁਰ ਰਹਿਮਾਨ ਨੇ ਏਐਫਪੀ ਨੂੰ ਦੱਸਿਆ, "ਅਸੀਂ 15 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਕਈ ਹੋਰ ਜ਼ਖ਼ਮੀ ਹੋਏ ਹਨ।"ਮਰਨ ਵਾਲਿਆਂ ਦੀ ਗਿਣਤੀ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਬੰਗਲਾਦੇਸ਼ 'ਚ ਅਕਸਰ ਰੇਲ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਖਰਾਬ ਸਿਗਨਲ, ਲਾਪਰਵਾਹੀ, ਪੁਰਾਣੀਆਂ ਪਟੜੀਆਂ ਜਾਂ ਹੋਰ ਟੁੱਟੇ ਹੋਏ ਬੁਨਿਆਦੀ ਢਾਂਚੇ ਕਾਰਨ ਇੱਥੇ ਹਰ ਰੋਜ਼ ਰੇਲ ਹਾਦਸੇ ਵਾਪਰ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਇਸ ਸਬੰਧੀ ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ।