ਬਿਹਾਰ 'ਚ ਦਰਦਨਾਕ ਹਾਦਸਾ; ਤਿੰਨ ਬੱਚਿਆਂ ਸਮੇਤ 7 ਦੀ ਮੌਤ
ਖਗੜੀਆ : ਬਿਹਾਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਗੜੀਆ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਮਹਿਮਾਨਾਂ ਨਾਲ ਭਰੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ 'ਚ 7 ਲੋਕਾਂ […]
![ਬਿਹਾਰ ਚ ਦਰਦਨਾਕ ਹਾਦਸਾ; ਤਿੰਨ ਬੱਚਿਆਂ ਸਮੇਤ 7 ਦੀ ਮੌਤ ਬਿਹਾਰ ਚ ਦਰਦਨਾਕ ਹਾਦਸਾ; ਤਿੰਨ ਬੱਚਿਆਂ ਸਮੇਤ 7 ਦੀ ਮੌਤ](https://hamdardmediagroup.com/wp-content/uploads/2024/03/Tragic-accident-in-Bihar-7-including-three-children-died.jpg)
ਖਗੜੀਆ : ਬਿਹਾਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਗੜੀਆ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਮਹਿਮਾਨਾਂ ਨਾਲ ਭਰੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ 'ਚ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ NH-31 'ਤੇ ਵਾਪਰਿਆ।
ਇਸ ਘਟਨਾ 'ਚ ਕਈ ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਰਾਹਤ ਕਾਰਜ ਜਾਰੀ ਹਨ। ਇਹ ਸਾਰੀ ਘਟਨਾ ਪਸਰਾਹਾ ਥਾਣਾ ਖੇਤਰ ਦੇ ਵਿਦਿਆਰਤਨ ਪੈਟਰੋਲ ਪੰਪ ਨੇੜੇ ਹੋਈ ਦੱਸੀ ਜਾ ਰਹੀ ਹੈ।