Begin typing your search above and press return to search.

ਰੇਵਾੜੀ ਵਿਚ ਵੱਡਾ ਸੜਕ ਹਾਦਸਾ, 20 ਬੱਸ ਯਾਤਰੀ ਗੰਭੀਰ ਫੱਟੜ

ਰੇਵਾੜੀ, 30 ਅਕਤੂਬਰ, ਨਿਰਮਲ : ਰੇਵਾੜੀ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਰੇਵਾੜੀ ਵਿਚ ਰੋਹਤਕ ਹਾਈਵ ’ਤੇ ਪਿੰਡ ਰਾਮਗੜ੍ਹ ਫਲਾਈ ਓਵਰ ’ਤੇ ਯਾਤਰੀਆਂ ਨਾਲ ਭਰੀ ਟੂਰਿਸਟ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਸ ਦਾ ਅਗਲਾ ਹਿੱਸਾ ਪੂਰੀ ਤਰ੍ਹਾ ਨੁਕਸਾਨਿਆ ਗਿਆ। ਇਸ ਭਿਆਨਕ ਹਾਦਸੇ ਵਿਚ ਬਸ ਵਿਚ ਸਵਾਰ 20 ਤੋਂ […]

ਰੇਵਾੜੀ ਵਿਚ ਵੱਡਾ ਸੜਕ ਹਾਦਸਾ, 20 ਬੱਸ ਯਾਤਰੀ ਗੰਭੀਰ ਫੱਟੜ
X

Hamdard Tv AdminBy : Hamdard Tv Admin

  |  30 Oct 2023 5:13 AM IST

  • whatsapp
  • Telegram


ਰੇਵਾੜੀ, 30 ਅਕਤੂਬਰ, ਨਿਰਮਲ : ਰੇਵਾੜੀ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਰੇਵਾੜੀ ਵਿਚ ਰੋਹਤਕ ਹਾਈਵ ’ਤੇ ਪਿੰਡ ਰਾਮਗੜ੍ਹ ਫਲਾਈ ਓਵਰ ’ਤੇ ਯਾਤਰੀਆਂ ਨਾਲ ਭਰੀ ਟੂਰਿਸਟ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬਸ ਦਾ ਅਗਲਾ ਹਿੱਸਾ ਪੂਰੀ ਤਰ੍ਹਾ ਨੁਕਸਾਨਿਆ ਗਿਆ।

ਇਸ ਭਿਆਨਕ ਹਾਦਸੇ ਵਿਚ ਬਸ ਵਿਚ ਸਵਾਰ 20 ਤੋਂ ਜ਼ਿਆਦਾ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ ਚਿਹਾੜਾ ਪੈ ਗਿਆ। ਬਸ ਰਾਜਸਥਾਨ ਦੇ ਬਹਰੋਡ ਤੋਂ ਝੱਜਰ ਵੱਲ ਜਾ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ 6 ਐਂਬੂਲੈਂਸ ਮੌਕੇ ’ਤੇ ਪੁੱਜੀਆਂ ਅਤੇ ਬੱਸ ਵਿਚ ਫਸੇ ਜ਼ਖ਼ਮੀਆਂ ਨੂੰ ਤੁਰੰਤ ਟਰਾਮਾ ਸੈਂਟਰ ਵਿਚ ਭਰਤੀ ਕਰਾਇਆ। ਹਾਦਸੇ ਬਾਰੇ ਹੋਰ ਜਾਣਕਾਰੀ ਲਈ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it