ਟੋਰਾਂਟੋ ਦਾ ਏ.ਟੀ.ਐਮ. ਲੁੱਟਣ ਲਈ ਸ਼ੱਕੀਆਂ ਨੇ ਵਰਤਿਆ ਬਾਰੂਦ
ਟੋਰਾਂਟੋ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਇਕ ਏ.ਟੀ.ਐਮ. ਤੋੜਨ ਵਾਸਤੇ ਸ਼ੱਕੀਆਂ ਵੱਲੋਂ ਬਾਰੂਦ ਦੀ ਵਰਤੋਂ ਕੀਤੀ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੇਂਟ ਕਲੇਅਰ ਐਵੇਨਿਊ ਈਸਟ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਗੇ ਕਿਹਾ ਕਿ ਫਿਲਹਾਲ ਇਹ […]
By : Editor Editor
ਟੋਰਾਂਟੋ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਿਖੇ ਵਾਪਰੀ ਹੌਲਨਾਕ ਵਾਰਦਾਤ ਦੌਰਾਨ ਇਕ ਏ.ਟੀ.ਐਮ. ਤੋੜਨ ਵਾਸਤੇ ਸ਼ੱਕੀਆਂ ਵੱਲੋਂ ਬਾਰੂਦ ਦੀ ਵਰਤੋਂ ਕੀਤੀ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੇਂਟ ਕਲੇਅਰ ਐਵੇਨਿਊ ਈਸਟ ਇਲਾਕੇ ਵਿਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ੱਕੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਅੱਗੇ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਸ਼ੱਕੀ ਏ.ਟੀ.ਐਮ. ਵਿਚੋਂ ਨਕਦੀ ਕੱਢਣ ਵਿਚ ਸਫਲ ਰਹੇ ਜਾਂ ਨਹੀਂ।
ਪੁਲਿਸ ਕਰ ਰਹੀ ਸ਼ੱਕੀਆਂ ਦੀ ਸਰਗਰਮੀ ਨਾਲ ਭਾਲ
ਸੋਮਵਾਰ ਸਵੇਰੇ ਏ.ਟੀ.ਐਮ. ਦੁਆਲੇ ਪੁਲਿਸ ਟੇਪ ਨਜ਼ਰ ਆ ਰਹੀ ਸੀ ਅਤੇ ਟੋਰਾਂਟੋ ਪੁਲਿਸ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਸਣੇ ਕੇ-9 ਯੂਨਿਟ ਦੇ ਮੈਂਬਰ ਵੀ ਪੁੱਜੇ ਹੋਏ ਸਨ। ਇਥੇ ਦਸਣਾ ਬਣਦਾ ਹੈ ਕਿ ਏ.ਟੀ.ਐਮ. ਬੈਂਕ ਦੀ ਇਮਾਰਤ ਤੋਂ ਵੱਖਰਾ ਲੱਗਾ ਹੋਇਆ ਹੈ ਅਤੇ ਤੁਰਦੇ ਫਿਰਦੇ ਇਥੋਂ ਨਕਦੀ ਕਢਵਾਈ ਜਾ ਸਕਦੀ ਹੈ। ਫਿਲਹਾਲ ਘਟਨਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਵੀ ਨਹੀਂ।
ਭਾਰਤੀ ਨਾਗਰਿਕ ਨੇ ਅਮਰੀਕਾ-ਕੈਨੇਡਾ ’ਚ ਵੇਚੇ ਕਰੋੜਾਂ ਡਾਲਰ ਦੇ ਨਸ਼ੇ
ਨਿਊ ਯਾਰਕ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ 40 ਸਾਲ ਦੇ ਬਨਮੀਤ ਸਿੰਘ ਨੇ ਡਾਰਕ ਵੈਬ ਰਾਹੀਂ ਕਰੋੜਾਂ ਡਾਲਰ ਦੇ ਨਸ਼ੀਲੇ ਪਦਾਰਥ ਵੇਚਣ ਦਾ ਜੁਰਮ ਕਬੂਲ ਕਰ ਲਿਆ ਹੈ ਅਤੇ ਕ੍ਰਿਪਟੋਕਰੰਸੀ ਦੇ ਰੂਪ ਵਿਚ 150 ਮਿਲੀਅਨ ਡਾਲਰ ਦੀ ਰਕਮ ਸਰਕਾਰ ਨੂੰ ਸੌਂਪਣ ਦੀ ਸਹਿਮਤੀ ਦੇ ਦਿਤੀ ਹੈ। ਅਮਰੀਕਾ ਦੇ ਡਰੱਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਦੇ ਇਤਿਹਾਸ ਵਿਚ ਕ੍ਰਿਪਟੋਕਰੰਸੀ ਦੇ ਰੂਪ ਵਿਚ ਇਹ ਸਭ ਤੋਂ ਵੱਡੀ ਬਰਾਮਦਗੀ ਦੱਸੀ ਜਾ ਰਹੀ ਹੈ। ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਬਨਮੀਤ ਸਿੰਘ ਨੂੰ 2019 ਵਿਚ ਲੰਡਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ 2023 ਵਿਚ ਅਮਰੀਕਾ ਲਿਆਂਦਾ ਗਿਆ।
40 ਸਾਲ ਦੇ ਬਨਮੀਤ ਸਿੰਘ ਨੇ ਅਦਾਲਤ ਵਿਚ ਅਪਰਾਧ ਕਬੂਲ ਕੀਤਾ
ਉਸ ਦਾ ਨੈਟਵਰਕ ਅਮਰੀਕਾ ਵਿਚ ਹੀ ਨਹੀਂ ਸਗੋਂ ਕੈਨੇਡਾ ਅਤੇ ਯੂਰਪ ਦੇ ਕਈ ਮੁਲਕਾਂ ਤੱਕ ਫੈਲਿਆ ਹੋਇਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਬਕ ਨਸ਼ੀਲੇ ਪਦਾਰਥਾਂ ਦੀ ਵਿਕਰੀ ਡਾਰਕ ਵੈਬ ਸਾਈਟ ਜਿਵੇਂ ਸਿਲਕ ਰੋਡ, ਐਲਫਾ ਬੇਅ ਅਤੇ ਹੰਸਾ ਰਾਹੀਂ ਕੀਤੀ ਜਾਂਦੀ। ਲੋਕਾਂ ਤੱਕ ਪਹੁੰਚਾਏ ਜਾਣ ਵਾਲੇ ਨਸ਼ੀਲੇ ਪਦਾਰਥਾਂ ਵਿਚ ਫੈਂਟਾਨਿਲ, ਟਰੈਮਾਡੌਲ, ਐਲ.ਐਸ.ਡੀ. ਅਤੇ ਕੈਟਾਮੀਨ ਸ਼ਾਮਲ ਹੁੰਦੇ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੂਨ 2012 ਤੋਂ ਜੁਲਾਈ 2017 ਤੱਕ ਬਨਮੀਤ ਸਿੰਘ ਵੱਲੋਂ ਓਹਾਇਓ, ਫਲੋਰੀਡਾ, ਨੌਰਥ ਕੈਰੋਲਾਈਨਾ, ਮੈਰੀਲੈਂਡ, ਨਿਊ ਯਾਰਕ, ਨੌਰਥ ਡੈਕੋਟਾ ਅਤੇ ਵਾਸ਼ਿੰਗਟਨ ਵਿਖੇ ਨਸ਼ਾ ਵੇਚਣ ਦੇ ਸੈਲ ਚਲਾਏ ਜਾ ਰਹੇ ਸਨ।
ਉਤਰਾਖੰਡ ਦੇ ਹਲਦਵਾਨੀ ਨਾਲ ਸਬੰਧਤ ਹੈ ਬਨਮੀਤ ਸਿੰਘ
ਓਹਾਇਓ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਕੈਨਥ ਐਲ. ਪਾਰਕਰ ਨੇ ਦੱਸਿਆ ਕਿ ਬਨਮੀਤ ਸਿੰਘ ਦੀ ਜਥੇਬੰਦੀ ਵਿਚ ਨਸ਼ੇ ਮੰਗਵਾਉਣ ਲਈ ‘ਲਿਸਟਨ’ ਨਾਂ ਦੀ ਵਰਤੋਂ ਕੀਤੀ ਜਾਂਦੀ। ਇਸ ਤੋਂ ਇਲਾਵਾ ਕੋਡ ਵਰਡ ਦੇ ਰੂਪ ਵਿਚ ‘ਆਇ ਐਮ ਸਟਿੱਲ ਡਾਂਸਿੰਗ’ ਵਰਤਿਆ ਜਾਂਦਾ। ਪਾਰਕਰ ਨੇ ਅੱਗੇ ਕਿਹਾ ਕਿ ਬਨਮੀਤ ਸਿੰਘ ਵੱਲੋਂ ਗੁਨਾਹ ਕਬੂਲ ਕਰਨ ਮਗਰੋਂ ਉਨ੍ਹਾਂ ਦੇ ਮੋਢਿਆਂ ਤੋਂ ਵੱਡਾ ਭਾਰ ਲੱਥ ਗਿਆ ਹੈ। ਬਨਮੀਤ ਸਿੰਘ ਨੂੰ ਅੱਠ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਰ ਫਿਲਹਾਲ ਸਜ਼ਾ ਸੁਣਾਉਣ ਲਈ ਤਰੀਕ ਤੈਅ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਬਨਮੀਤ ਸਿੰਘ ਨੂੰ ਯੂ.ਕੇ. ਤੋਂ ਅਮਰੀਕਾ ਲਿਆਉਣਾ ਸੌਖਾ ਨਹੀਂ ਸੀ ਪਰ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਨੇ ਇਸ ਕੰਮ ਨੂੰ ਸਿਰੇ ਚੜ੍ਹਾਉਣ ਵਿਚ ਵੱਡੀ ਮਦਦ ਕੀਤੀ।