ਟੋਰਾਂਟੋ ਪੁਲਿਸ ’ਤੇ ਲੱਗੇ ਗ੍ਰਿਫ਼ਤਾਰੀ ਦੌਰਾਨ ਧੌਣ ’ਤੇ ਗੋਡਾ ਰੱਖਣ ਦੇ ਦੋਸ਼
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਗ੍ਰਿਫ਼ਤਾਰੀ ਦੌਰਾਨ ਇਕ ਅਫਸਰ ਮੁਜ਼ਾਹਰਾਕਾਰੀ ਦੀ ਧੌਣ ’ਤੇ ਗੋਡਾ ਰਖਦਾ ਮਹਿਸੂਸ ਹੁੰਦਾ ਹੈ। ਇਹ ਘਟਨਾ ਐਤਵਾਰ ਦੀ ਹੈ ਅਤੇ ਜਾਰਜ ਫਲਾਇਡ ਮਾਮਲੇ ਵਰਗੇ ਦੋਸ਼ ਲੱਗਣ ਮਗਰੋਂ ਟੋਰਾਂਟੋ ਪੁਲਿਸ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਦੱਸ ਰਹੀ ਹੈ। […]
By : Editor Editor
ਟੋਰਾਂਟੋ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਪੁਲਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਗ੍ਰਿਫ਼ਤਾਰੀ ਦੌਰਾਨ ਇਕ ਅਫਸਰ ਮੁਜ਼ਾਹਰਾਕਾਰੀ ਦੀ ਧੌਣ ’ਤੇ ਗੋਡਾ ਰਖਦਾ ਮਹਿਸੂਸ ਹੁੰਦਾ ਹੈ। ਇਹ ਘਟਨਾ ਐਤਵਾਰ ਦੀ ਹੈ ਅਤੇ ਜਾਰਜ ਫਲਾਇਡ ਮਾਮਲੇ ਵਰਗੇ ਦੋਸ਼ ਲੱਗਣ ਮਗਰੋਂ ਟੋਰਾਂਟੋ ਪੁਲਿਸ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਦੱਸ ਰਹੀ ਹੈ। ਫਲਸਤੀਨੀ ਨੌਜਵਾਨਾਂ ਵੱਲੋਂ ਇੰਸਟਾਗ੍ਰਾਮ ’ਤੇ ਅਪਲੋਡ ਵੀਡੀਓ ਪੁਲਿਸ ਵੱਲੋਂ ਨਾਲ ਘਿਰੇ ਇਕ ਮੁਜ਼ਾਹਰਾਕਾਰੀ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਹਿਰਾਸਤ ਵਿਚ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ
ਇਸੇ ਦੌਰਾਨ ਮੁਜ਼ਾਹਰਾਕਾਰੀ ਦੀ ਧੌਣ ’ਤੇ ਗੋਡਾ ਰੱਖਣ ਵਰਗਾ ਦ੍ਰਿਸ਼ ਨਜ਼ਰ ਆਉਂਦਾ ਹੈ ਅਤੇ ਪੁਲਿਸ ਅਫਸਰ ਕਈ ਸੈਕਿੰਡ ਤੱਕ ਉਸੇ ਹਾਲਤ ਵਿਚ ਰਹਿੰਦਾ ਹੈ। ਬਾਅਦ ਵਿਚ ਮੁਜ਼ਾਹਰਾਕਾਰੀ ਨੂੰ ਧਰਤੀ ਤੋਂ ਖੜ੍ਹਾ ਕਰ ਕੇ ਇਕ ਪਾਸੇ ਲਿਜਾਇਆ ਜਾਂਦਾ ਹੈ ਅਤੇ ਉਸ ਦੀ ਰਿਹਾਈ ਲਈ ਉਠਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।