ਟੋਰਾਂਟੋ ਸਿਟੀ ਕੌਂਸਲ ਵੱਲੋਂ 9.5 ਪ੍ਰਾਪਰਟੀ ਟੈਕਸ ਨਾਲ ਬਜਟ ਨੂੰ ਪ੍ਰਵਾਨਗੀ
ਟੋਰਾਂਟੋ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਾਸੀਆਂ ਉਤੇ 9.5 ਫੀ ਸਦੀ ਪ੍ਰਾਪਰਟੀ ਟੈਕਸ ਦਾ ਬੋਝ ਯਕੀਨੀ ਹੋ ਗਿਆ ਜਦੋਂ ਸਿਟੀ ਕੌਂਸਲ ਨੇ ਬਜਟ ਨੂੰ ਪ੍ਰਵਾਨਗੀ ਦੇ ਦਿਤੀ। 1.8 ਅਰਬ ਡਾਲਰ ਦੇ ਘਾਟੇ ਵਾਲੇ ਬਜਟ ਵਿਚ ਪੁਲਿਸ ਦਾ ਖਰਚਾ ਵਧਾਇਆ ਗਿਆ ਹੈ ਜਦਕਿ ਸਮਾਜਿਕ ਸੇਵਾਵਾਂ ਅਤੇ ਹਾਊਸਿੰਗ ਵੱਲ ਵੀ ਤਵੱਜੋ ਦਿਤੀ ਗਈ ਹੈ। ਮੇਅਰ ਓਲੀਵੀਆ […]
By : Editor Editor
ਟੋਰਾਂਟੋ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਵਾਸੀਆਂ ਉਤੇ 9.5 ਫੀ ਸਦੀ ਪ੍ਰਾਪਰਟੀ ਟੈਕਸ ਦਾ ਬੋਝ ਯਕੀਨੀ ਹੋ ਗਿਆ ਜਦੋਂ ਸਿਟੀ ਕੌਂਸਲ ਨੇ ਬਜਟ ਨੂੰ ਪ੍ਰਵਾਨਗੀ ਦੇ ਦਿਤੀ। 1.8 ਅਰਬ ਡਾਲਰ ਦੇ ਘਾਟੇ ਵਾਲੇ ਬਜਟ ਵਿਚ ਪੁਲਿਸ ਦਾ ਖਰਚਾ ਵਧਾਇਆ ਗਿਆ ਹੈ ਜਦਕਿ ਸਮਾਜਿਕ ਸੇਵਾਵਾਂ ਅਤੇ ਹਾਊਸਿੰਗ ਵੱਲ ਵੀ ਤਵੱਜੋ ਦਿਤੀ ਗਈ ਹੈ। ਮੇਅਰ ਓਲੀਵੀਆ ਚੌਅ ਨੇ ਬਜਟ ਨੂੰ ਆਪਣੇ ਵਾਅਦੇ ਮੁਤਾਬਕ ਟੋਰਾਂਟੋ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਾਲਾ ਕਦਮ ਕਰਾਰ ਦਿਤਾ। ਉਨ੍ਹਾਂ ਸਵਾਲੀਆ ਲਹਿਜ਼ੇ ਵਿਚ ਕਿਹਾ, ‘‘ਕੀ ਇਕ ਸਾਲ ਵਿਚ ਸ਼ਹਿਰ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ? ਨਹੀਂ, ਇਹ ਥੋੜ੍ਹਾ ਲੰਮਾ ਸਫਰ ਹੈ ਪਰ ਘੱਟੋ ਘੱਟ ਸ਼ੁਰੂਆਤ ਤਾਂ ਹੋਵੇ।
ਪੁਲਿਸ ਦੇ ਖਰਚੇ ਵਿਚ ਵਾਧਾ, ਸਮਾਜਿਕ ਸੇਵਾਵਾਂ ਤੇ ਹਾਊਸਿੰਗ ਵੱਲ ਦਿਤੀ ਤਵੱਜੋ
ਸੇਵਾਵਾਂ ਘਟਾਉਣ ਦੀ ਰਿਵਾਜ ਬੰਦ ਕਰ ਦਿਤੀ ਹੈ ਅਤੇ ਅਸੀਂ ਦਿਸ਼ਾ ਬਦਲ ਲਈ ਹੈ। ਮੇਅਰ ਵੱਲੋਂ ਭਾਵੇਂ ਪੁਲਿਸ ਦੇ ਬਜਟ ਵਿਚ ਵਾਧੇ ਦੀ ਰਕਮ ਨੂੰ 20 ਮਿਲੀਅਨ ਡਾਲਰ ਤੋਂ ਘਟਾ ਕੇ 8 ਮਿਲੀਅਨ ਡਾਲਰ ਕਰਨ ਦੇ ਯਤਨ ਕੀਤੇ ਗਏ ਪਰ ਆਖਰਕਾਰ ਪੂਰਾ ਵਾਧਾ ਹੀ ਮੰਨ ਲਿਆ। ਪੁਲਿਸ ਮੁਖੀ ਮਾਇਰਨ ਡਿਮਕਿਊ ਨੇ 20 ਮਿਲੀਅਨ ਡਾਲਰ ਦੀ ਵਾਧੂ ਰਕਮ ਮਿਲਣ ’ਤੇ ਤਸੱਲੀ ਜ਼ਾਹਰ ਕੀਤੀ ਅਤੇ ਕਿਹਾ ਕਿ ਲੋਕਾਂ ਨੂੰ ਇਸ ਦੇ ਨਤੀਜੇ ਵੀ ਜ਼ਰੂਰਤ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ 146 ਨਵੇਂ ਅਫਸਰਾਂ ਦੀ ਸਿਖਲਾਈ ਅਗਲੇ ਹਫਤੇ ਮੁਕੰਮਲ ਹੋ ਰਹੀ ਹੈ ਜਿਨ੍ਹਾਂ ਨੂੰ ਫਰੰਟਲਾਈਨ ’ਤੇ ਤੈਨਾਤ ਕੀਤਾ ਜਾਵੇਗਾ। ਓਲੀਵੀਆ ਚੌਅ ਨੇ ਇਸ ਗੱਲ ਨਾਲ ਸਹਿਮਤੀ ਜ਼ਾਹਰ ਕੀਤੀ ਕਿ ਸ਼ਹਿਰ ਨੂੰ ਬਿਹਤਰ ਬਣਾਉਣਾ ਹੈ ਕਿ ਤਾਂ ਵਧੇਰੇ ਪੈਸਾ ਖਰਚ ਕਰਨਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਦੇ ਪੈਟਰੋਲ ਪੰਪ ਮਾਲਕ ਵੀ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਆਪਣੀਆਂ ਮੰਗਾਂ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਪੈਟਰੋਲ ਪੰਪ ਮਾਲਕਾਂ ਨੇ ਅੱਜ ਪੂਰਾ ਦਿਨ ਕੰਪਨੀਆਂ ਤੋਂ ਪੈਟਰੋਲ ਨਾ ਖਰੀਦਣ ਦਾ ਫੈਸਲਾ ਕੀਤਾ ਹੈ, ਜਦਕਿ ਹੁਣ ਸ਼ੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ। ਪੈਟਰੋਲ ਪੰਪ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਆਗੂ ਯੋਗਿੰਦਰ ਪਾਲ ਢੀਂਗਰਾ ਨੇ ਦੱਸਿਆ ਕਿ ਦੇਸ਼ ਦੀ ਰਾਜਧਾਨੀ ਦਿੱਲੀ ਜਾਣ ਦੇ ਚਾਹਵਾਨ ਕਿਸਾਨਾਂ ਨੂੰ ਰੋਕਣ ਲਈ ਪੰਜਾਬ ਨੂੰ ਪਾਕਿਸਤਾਨ ਬਾਰਡਰ ਬਣਾਇਆ ਗਿਆ ਹੈ। ਉਨ੍ਹਾਂ ’ਤੇ ਗੋਲੀਬਾਰੀ ਹੋ ਰਹੀ ਹੈ, ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਪਿੱਛੇ ਬੈਠੇ ਕਿਸਾਨਾਂ ’ਤੇ ਡਰੋਨਾਂ ਨਾਲ ਹਮਲੇ ਕੀਤੇ ਜਾ ਰਹੇ ਹਨ।
ਇਹ ਨਿੰਦਣਯੋਗ ਹੈ। ਇਨ੍ਹਾਂ ਹਾਲਾਤਾਂ ਵਿੱਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਵੀ ਹੱਕ ਵਿੱਚ ਆ ਗਈ ਹੈ। ਪੈਟਰੋਲ ਪੰਪ ਮਾਲਕ ਅੱਜ ਪੂਰਾ ਦਿਨ ਪੈਟਰੋਲੀਅਮ ਕੰਪਨੀਆਂ ਤੋਂ ਪੈਟਰੋਲ ਨਹੀਂ ਖਰੀਦਣਗੇ। ਪੈਟਰੋਲੀਅਮ ਕੰਪਨੀਆਂ ਨੂੰ ਕੋਈ ਆਦੇਸ਼ ਨਹੀਂ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਵੀ ਪੈਟਰੋਲ ਪੰਪ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਅਤੇ ਕਿਸੇ ਵੀ ਵਾਹਨ ’ਚ ਪੈਟਰੋਲ ਨਹੀਂ ਪਾਇਆ ਜਾਵੇਗਾ। ਇਸ ਦੇ ਨਾਲ ਹੀ 22 ਫਰਵਰੀ ਨੂੰ ਪੈਟਰੋਲ ਪੰਪਾਂ ਦੀ ਪੂਰੇ ਦਿਨ ਦੀ ਹੜਤਾਲ ਰੱਖੀ ਜਾਵੇਗੀ। ਇਸ ਦਿਨ ਵੀ ਕਿਸੇ ਵਾਹਨ ਵਿੱਚ ਪੈਟਰੋਲ ਨਹੀਂ ਪਾਇਆ ਜਾਵੇਗਾ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਹਰ ਵਿਅਕਤੀ ਦੀ ਆਮਦਨ ਵਧੀ ਹੈ। ਪਰ, ਨਾ ਤਾਂ ਸਰਕਾਰ ਅਤੇ ਨਾ ਹੀ ਪੈਟਰੋਲੀਅਮ ਕੰਪਨੀਆਂ ਨੇ ਡੀਲਰਾਂ ਵੱਲ ਕਦੇ ਧਿਆਨ ਦਿੱਤਾ ਹੈ। ਅੱਜ ਵੀ ਉਨ੍ਹਾਂ ਦਾ ਕਮਿਸ਼ਨ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇ। 5 ਫੀਸਦੀ ਕਮਿਸ਼ਨ ਜਾਂ ਅਪੂਰਵ ਚੰਦਰ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।