ਅੱਜ ਉਲੰਪਿਕ ਜੇਤੂ ਖਿਡਾਰੀਆਂ ਨੂੰ ਨੌਕਰੀ ਦੇਣਗੇ ਮੁੱਖ ਮੰਤਰੀ
10 ਖਿਡਾਰੀਆਂ ਨੂੰ ਕਲਾਸ ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ 2021 'ਚ ਟੋਕੀਓ ਉਲੰਪਿਕ ਖੇਡਾਂ 'ਚ ਜੇਤੂ ਹਾਕੀ ਟੀਮ ਦੇ 9 ਖਿਡਾਰੀਆਂ ਨੂੰ ਮਿਲੇਗੀ ਨੌਕਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਮਿਲੇਗੀ ਨੌਕਰੀ 6 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵਜੋਂ ਮਿਲੇਗੀ ਨੌਕਰੀ ਮੁੱਖ ਮੰਤਰੀ […]
By : Editor (BS)
10 ਖਿਡਾਰੀਆਂ ਨੂੰ ਕਲਾਸ ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਦੇਣਗੇ ਮੁੱਖ ਮੰਤਰੀ ਭਗਵੰਤ ਮਾਨ
2021 'ਚ ਟੋਕੀਓ ਉਲੰਪਿਕ ਖੇਡਾਂ 'ਚ ਜੇਤੂ ਹਾਕੀ ਟੀਮ ਦੇ 9 ਖਿਡਾਰੀਆਂ ਨੂੰ ਮਿਲੇਗੀ ਨੌਕਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਮਿਲੇਗੀ ਨੌਕਰੀ
6 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵਜੋਂ ਮਿਲੇਗੀ ਨੌਕਰੀ
ਮੁੱਖ ਮੰਤਰੀ ਰਿਹਾਇਸ਼ 'ਤੇ ਸਵੇਰੇ 11 ਵਜੇ ਹੋਵੇਗਾ ਨਿਯੁਕਤੀ ਪੱਤਰ ਵੰਡ ਸਮਾਗਮ
ਪੀ.ਪੀ.ਐਸ (ਡੀ.ਐਸ.ਪੀ)
- ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
- ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
- ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
- ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
- ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
- ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)
ਪੀ.ਸੀ.ਐਸ ਅਫ਼ਸਰ
- ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
- ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
- ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
- ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)
ਕੇਜਰੀਵਾਲ ਦੇ ਨਾਲ ਆਤਿਸ਼ੀ ਦੇ ਘਰ ਪਹੁੰਚੀ ਕ੍ਰਾਈਮ ਬ੍ਰਾਂਚ ਦੀ ਟੀਮ
ਨਵੀਂ ਦਿੱਲੀ : ਦਿੱਲੀ Police ਦੀ ਕ੍ਰਾਈਮ ਬ੍ਰਾਂਚ ਦੀ ਇਕ ਟੀਮ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਮੌਜੂਦਾ ਮੰਤਰੀ ਅਤੇ ਸੱਤਾਧਾਰੀ ‘ਆਪ’ ਨੇਤਾ ਆਤਿਸ਼ੀ ਦੇ ਘਰ ਪਹੁੰਚੀ। ਕ੍ਰਾਈਮ ਬ੍ਰਾਂਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖ਼ਰੀਦਣ ਦੇ ਦੋਸ਼ਾਂ ਬਾਰੇ ਨੋਟਿਸ ਦੇਣ ਲਈ ਆਤਿਸ਼ੀ ਦੇ ਘਰ ਗਈ ਸੀ। ‘ਆਪ’ ਨੇ ਦੋਸ਼ ਲਾਇਆ ਸੀ ਕਿ ਭਾਜਪਾ ਆਪਣੇ ‘ਆਪ੍ਰੇਸ਼ਨ ਲੋਟਸ 2.0’ ਰਾਹੀਂ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ‘ਆਪ’ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।
ਆਤਿਸ਼ੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਨੇ ‘ਆਪ’ ਦੇ ਕਈ ਵਿਧਾਇਕਾਂ ਨੂੰ ਰਿਸ਼ਵਤ ਅਤੇ ਧਮਕੀਆਂ ਦੇ ਕੇ ਉਨ੍ਹਾਂ ਨੂੰ ਆਪਣੇ ਨਾਲ ਲੈਣ ਲਈ ਸੰਪਰਕ ਕੀਤਾ। ‘ਆਪ’ ਨੇਤਾ ਨੇ ਕਿਹਾ, “ਭਾਜਪਾ ਨੇ ‘ਆਪ੍ਰੇਸ਼ਨ ਲੋਟਸ 2.0’ ਸ਼ੁਰੂ ਕੀਤਾ ਹੈ ਅਤੇ ਦਿੱਲੀ ‘ਚ ਲੋਕਤੰਤਰੀ ਤੌਰ ‘ਤੇ ਚੁਣੀ ‘ਆਪ’ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੱਲੋਂ ‘ਆਪ’ ਦੇ 7 ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।