Begin typing your search above and press return to search.

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (23 ਅਗਸਤ 2023)

ਸਲੋਕੁ ਮਃ ੩ || ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ ਬੁੱਧਵਾਰ, ੭ ਭਾਦੋਂ (ਸੰਮਤ 555 ਨਾਨਕਸ਼ਾਹੀ) (ਅੰਗ: 514) ਅਰਥ- ਉਹ ਸੱਚਾ ਪ੍ਰਭੂ ਆਪ ਹੀ […]

Todays Hukmanama, Sri Harmandir Sahib (5 April 2024)
X

Editor (BS)By : Editor (BS)

  |  23 Aug 2023 1:43 AM IST

  • whatsapp
  • Telegram

ਸਲੋਕੁ ਮਃ ੩ || ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

ਬੁੱਧਵਾਰ, ੭ ਭਾਦੋਂ (ਸੰਮਤ 555 ਨਾਨਕਸ਼ਾਹੀ) (ਅੰਗ: 514)

ਅਰਥ- ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪਾਸੋਂ 'ਵਾਹੁ ਵਾਹੁ ਅਖਵਾਂਦਾ ਹੈ ਭਾਵ, ਸਿਫ਼ਤ-ਸਾਲਾਹ ਕਰਾਂਦਾ ਹੈ, ਕੋਈ ਵਿਰਲਾ ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਪਰਮਾਤਮਾ ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।ਹੇ ਨਾਨਕ! ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; ਪਰ, ਇਹ ਸਿਫ਼ਤ-ਸਾਲਾਹ ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ ॥੧॥

SHALOK, THIRD MEHL:
Waaho! Waaho! The Lord Himself causes us to praise Him, through the True Word of the Gurus Shabad. Waaho! Waaho! is His Eulogy and Praise; how rare are the Gurmukhs who understand this. Waaho! Waaho! is the True Word of His Bani, by which we meet our True Lord. O Nanak, chanting Waaho! Waaho! God is attained; by His Grace, He is obtained. || 1 || THIRD MEHL: Chanting Waaho! Waaho! the tongue is adorned with the Word of the Shabad. Through the Perfect Shabad, one comes to meet God. How very fortunate are those, who with their mouths, chant Waaho! Waaho! How beautiful are those persons who chant Waaho! Waaho! and worship the Lord in adoration. Waaho! Waaho! is obtained by His Grace; O Nanak, honor is obtained at the Gate of the True Lord. || 2 || PAUREE: Within the fortress of body, are the hard and rigid doors of falsehood, deception and pride. Deluded by doubt, the blind and ignorant self-willed manmukhs cannot see them. They cannot be found by any efforts; wearing their religious robes, the wearers have grown weary of trying. The doors are opened only by the Word of the Gurus Shabad, and then, one chants the Name of the Lord. The Dear Lord is the Tree of Ambrosial Nectar; those who drink in this Nectar are satisfied. || 14 ||

Wednesday, 7th Bhaadon (Samvat 555 Nanakshahi) (Page 514)

Next Story
ਤਾਜ਼ਾ ਖਬਰਾਂ
Share it