ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜੇ ਟੈਸਟ ਦੇ ਸਮੇਂ 'ਚ ਬਦਲਾਅ
ਕੇਪ ਟਾਊਨ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ਟੈਸਟ 3 ਜਨਵਰੀ (ਬੁੱਧਵਾਰ) ਤੋਂ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਲਾਈਵ ਸਟ੍ਰੀਮਿੰਗ ਨੂੰ Disney + Hotstar 'ਤੇ ਦੇਖਿਆ ਜਾ ਸਕਦਾ ਹੈ, ਜੋ ਕਿ ਬਿਲਕੁਲ […]
By : Editor (BS)
ਕੇਪ ਟਾਊਨ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ ਟੈਸਟ 3 ਜਨਵਰੀ (ਬੁੱਧਵਾਰ) ਤੋਂ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਸ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਲਾਈਵ ਸਟ੍ਰੀਮਿੰਗ ਨੂੰ Disney + Hotstar 'ਤੇ ਦੇਖਿਆ ਜਾ ਸਕਦਾ ਹੈ, ਜੋ ਕਿ ਬਿਲਕੁਲ ਮੁਫ਼ਤ ਹੈ।
ਅਸਲ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਸ ਸਮੇਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਟੀਮ ਇੰਡੀਆ ਨੂੰ ਸੀਰੀਜ਼ ਦੇ ਪਹਿਲੇ ਮੈਚ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਦੀ ਨਜ਼ਰ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਬਰਾਬਰ ਕਰਨ ਦੀ ਹੈ।
ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਟੀਮ ਇੰਡੀਆ ਦਾ ਰਿਕਾਰਡ ਕਾਫੀ ਖਰਾਬ ਰਿਹਾ ਹੈ। 1993 ਤੋਂ ਬਾਅਦ ਭਾਰਤ ਨੇ ਕੇਪਟਾਊਨ ਵਿੱਚ ਇੱਕ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ। ਟੀਮ ਇੰਡੀਆ ਇਸ ਮੈਦਾਨ 'ਤੇ ਹੁਣ ਤੱਕ 6 ਟੈਸਟ ਮੈਚ ਖੇਡ ਚੁੱਕੀ ਹੈ। ਇਨ੍ਹਾਂ 'ਚੋਂ ਭਾਰਤੀ ਟੀਮ ਨੂੰ 4 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ 2 ਮੈਚ ਡਰਾਅ 'ਤੇ ਖਤਮ ਹੋਏ ਹਨ।
ਦੂਜੇ ਟੈਸਟ ਲਈ ਦੋਵਾਂ ਟੀਮਾਂ ਦੇ ਸਕੁਐਡ:
ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਭਿਮਨਿਊ ਈਸ਼ਵਰਨ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੇਐੱਲ ਰਾਹੁਲ (ਵਿਕਟਕੀਪਰ), ਕੇਐਸ ਭਾਰਤ (ਵਿਕਟਕੀਪਰ), ਸ਼ਾਰਦੁਲ ਠਾਕੁਰ, ਮੁਹੰਮਦ ਕੁਮਾਰ ਸਿਰਾਜ, , ਜਸਪ੍ਰੀਤ ਬੁਮਰਾਹ (ਉਪ ਕਪਤਾਨ), ਪ੍ਰਸਿਧ ਕ੍ਰਿਸ਼ਨ, ਅਵੇਸ਼ ਖਾਨ।
ਦੱਖਣੀ ਅਫਰੀਕਾ ਟੀਮ: ਡੇਵਿਡ ਬੇਡਿੰਘਮ, ਨੈਂਡਰੇ ਬਰਗਰ, ਏਡਨ ਮਾਰਕਰਮ, ਵਿਆਨ ਮੁਲਡਰ, ਕਾਗਿਸੋ ਰਬਾਡਾ, ਟ੍ਰਿਸਟਨ ਸਟੱਬਸ, ਕਾਇਲ ਵੇਰੇਨ, ਟੋਨੀ ਡੀ ਜਾਰਗੀ, ਡੀਨ ਐਲਗਰ (ਕਪਤਾਨ), ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਕੀਗਨ ਪੀਟਰਸਨ।