ਡਰੱਗ ਤੇ ਚੋਰੀ ਦੇ 14 ਮੋਟਰਸਾਇਕਲਾਂ ਸਮੇਤ ਤਿੰਨ ਕਾਬੂ
ਕਪੂਰਥਲਾ, 18 ਨਵੰਬਰ (ਕਸ਼ਮੀਰ ਸਿੰਘ ਭੰਡਾਲ) : ਕਪੂਰਥਲਾ ਪੁਲਿਸ ਮੁਖੀ ਐਸਐਸਪੀ ਵਤਸਲਾ ਗੁਪਤਾ ਦੇ ਦਿਸ਼ਾ ਨਿਦੇਸ਼ਾ ਤੇ ਜਿਲੇ ਵਿਚ ਚੋਰੀ , ਲੁੱਟ - ਖੋਹ ਅਤੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੋਹਿਮ ਦੇ ਤਹਿਤ ਪੁਲਿਸ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਮੱਛੀ ਪੂੰਗ ਫਾਰਮ ਕੱਜਲੀ ਰੋਡ ਕਪੂਰਥਲਾ ਵਿਖੇ ਨਾਕਾਬੰਦੀ ਕਰਕੇ ਕੁਲਦੀਪ […]
By : Hamdard Tv Admin
ਕਪੂਰਥਲਾ, 18 ਨਵੰਬਰ (ਕਸ਼ਮੀਰ ਸਿੰਘ ਭੰਡਾਲ) : ਕਪੂਰਥਲਾ ਪੁਲਿਸ ਮੁਖੀ ਐਸਐਸਪੀ ਵਤਸਲਾ ਗੁਪਤਾ ਦੇ ਦਿਸ਼ਾ ਨਿਦੇਸ਼ਾ ਤੇ ਜਿਲੇ ਵਿਚ ਚੋਰੀ , ਲੁੱਟ - ਖੋਹ ਅਤੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੋਹਿਮ ਦੇ ਤਹਿਤ ਪੁਲਿਸ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਮੱਛੀ ਪੂੰਗ ਫਾਰਮ ਕੱਜਲੀ ਰੋਡ ਕਪੂਰਥਲਾ ਵਿਖੇ ਨਾਕਾਬੰਦੀ ਕਰਕੇ ਕੁਲਦੀਪ ਸਿੰਘ ਉਰਫ ਕਾਕਾ ਪੁੱਤਰ ਮੁੱਖ ਸਿੰਘ ਵਾਸੀ ਮੁਸ਼ਕਵੇਦ ਥਾਣਾ ਸਿਟੀ ਕਪੂਰਥਲਾ ਨੂੰ ਕਾਬੂ ਕਰਕੇ 05 ਗ੍ਰਾਮ ਹੈਰੋਇਨ ਅਤੇ ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕੀਤਾ ਜਿਸ ਤੇ ਮੁਕੰਦਮਾ ਨੰਬਰ 365 ਭ:ਦ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।
ਦੌਰਾਨ ਪੁੱਛਗਿੱਛ ਕੁਲਦੀਪ ਸਿੰਘ ਉਰਫ ਕਾਕਾ ਪਾਇਆ ਗਿਆ ਕਿ ਉਸਨੇ ਵੱਖ ਵੱਖ ਸ਼ਹਿਰਾਂ ਤੋਂ ਵੀਕਲ ਚੋਰੀ ਕਰਕੇ ਲੁਕਾ ਛਿਪਾ ਕੇ ਰੱਖੋ ਹਨ, ਜਿਸ ਤੇ ਏ.ਐਸ.ਆਈ ਕੇਵਲ ਸਿੰਘ ਨੇ ਕਾਰਵਾਈ ਕਰਦਿਆਂ ਹੋਇਆ ਕੁਲਦੀਪ ਸਿੰਘ ਉਰਫ ਕਾਕਾ ਉਕਤ ਦੀ ਨਿਸ਼ਾਨਦੇਹੀ ਪਰ ਮੋਟਰਸਾਈਕਲ 06 ਅਤੇ 01 ਸਕੂਟਰੀ ਮਾਰਕਾ ਐਕਟਿਕਾ ਬ੍ਰਾਮਦ ਕੀਤੀ ਜਿਸ ਤੇ ਮੁਕੱਦਮਾ ਨੰਬਰ 36 ਮਿਤੀ 162023) ਅਬ 379,411,482 ਚ ਦ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ। ਕੁਲਦੀਪ ਸਿੰਘ ਉਰਫ ਕਾਕਾ ਉਕਤ ਦੀ ਗ੍ਰਿਫਤਾਰੀ ਨਾਲ ਮੁਕੱਦਮਾ ਨੰਬਰ 80 ਮਿਤੀ 15.11.2023 ਅ/ਧ 457,380 ਭ:ਦ ਥਾਣਾ ਫੱਤੂਢੀਂਗਾ ਅਤੇ ਮੁਕੱਦਮਾ ਨੰਬਰ 164 ਮਿਤੀ 16,11.2023 ਅ/ਧ 457,380 ਭ:ਦ ਥਾਣਾ ਸੁਭਾਨਪੁਰ ਟਰੇਸ ਕੀਤੇ ਗਏ ਹਨ।
ਡੀਐਸਪੀ ਹੈਡ ਕਵਾਟਰ ਕਪੂਰਥਲਾ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਤੋਂ ਇਲਾਵਾ ਏ.ਐਸ.ਆਈ ਜਸਬੀਰ ਸਿੰਘ ਨੇ ਮੁਕੱਦਮਾ ਨੰਬਰ 106 ਮਿਤੀ 09.11.2023 ਅ/ਧ 379,411 ਭ:ਦ ਥਾਣਾ ਸਦਰ ਕਪੂਰਥਲਾ ਵਿੱਚ ਲੋੜੀਂਦੇ ਹਸ਼ਮਤ ਅਲੀ ਉਰਫ ਸੋਨੂੰ ਅਤੇ ਹੈਦਰ ਅਲੀ ਪੁਤਰ ਗੁਲਾਮ ਹੁਸੈਨ ਵਾਸੀਆਨ ਮੰਗੀ ਕਲੋਨੀ ਜੱਗੂ ਸ਼ਾਹ ਡੇਰਾ ਥਾਣਾ ਸਿਟੀ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 06 ਚੋਰੀ ਸ਼ੁਦਾ ਖਰੀਦੇ ਵਹੀਕਲ ਵੱਖ ਵੱਖ ਮਾਰਕਾ ਬ੍ਰਾਮਦ ਕੀਤੇ।
ਗ੍ਰਿਫਤਾਰ ਵਿਅਕਤੀਆਂ ਪੁੱਛਗਿੱਛ ਤੋਂ ਪਾਇਆ ਗਿਆ ਕਿ ਇਹਨਾਂ ਖਿਲਾਫ ਪਹਿਲਾਂ ਵੀ ਵੱਖ ਵੱਖ ਮੁਕੱਦਮੇ ਦਰਜ ਹਨ ਅਤੇ ਹੈਦਰ ਅਲੀ ਨੂੰ ਪੁਰਾਣੇ ਮੁਕੱਦਮੇ ਵਿੱਚ 10 ਸਾਲ ਦੀ ਸਜਾ ਹੋਈ ਸੀ, ਜਿਸ ਵਿੱਚ ਇਹ ਪੈਰੋਲ ਪਰ ਆਇਆ ਹੋਇਆ ਸੀ ਤੇ ਛੁੱਟੀ ਕੱਟਣ ਤੋਂ ਬਾਅਦ ਜੇਲ ਵਾਪਿਸ ਨਹੀਂ ਗਿਆ। ਇਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਅਹਿਮ ਖੁਲਾਸੇ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।