Begin typing your search above and press return to search.

ਯੂ.ਕੇ. ਦੇ ਸਿੱਖ ਪਰਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ

ਲੰਡਨ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਤਰਜ਼ ’ਤੇ ਯੂ.ਕੇ. ਵਿਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਯੂ.ਕੇ. ਪੁਲਿਸ ਵੱਲੋਂ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਜਾਨ ਖਤਰੇ ਵਿਚ ਦਸਦਿਆਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ। ‘ਦਾ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਹ ਪਰਵਾਰ ਵੈਸਟ ਮਿਡਲੈਂਡਜ਼ ਨਾਲ ਸਬੰਧਤ ਹੈ […]

threats to kill the uk sikh family
X

Editor EditorBy : Editor Editor

  |  18 Jan 2024 11:21 AM IST

  • whatsapp
  • Telegram
ਲੰਡਨ, 18 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਤਰਜ਼ ’ਤੇ ਯੂ.ਕੇ. ਵਿਚ ਵੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਯੂ.ਕੇ. ਪੁਲਿਸ ਵੱਲੋਂ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਜਾਨ ਖਤਰੇ ਵਿਚ ਦਸਦਿਆਂ ਸੁਚੇਤ ਰਹਿਣ ਦੀ ਤਾਕੀਦ ਕੀਤੀ ਗਈ ਹੈ। ‘ਦਾ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਹ ਪਰਵਾਰ ਵੈਸਟ ਮਿਡਲੈਂਡਜ਼ ਨਾਲ ਸਬੰਧਤ ਹੈ ਪਰ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਯੂ.ਕੇ. ਪੁਲਿਸ ਵੱਲੋਂ ਮਾਰਚ 2023 ਵਿਚ ਸਿੱਖ ਪਰਵਾਰ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ ਅਤੇ ਹੁਣ ਪਰਵਾਰ ਦਾ ਇਕ ਮੈਂਬਰ ਮੀਡੀਆ ਸਾਹਮਣੇ ਆਇਆ ਹੈ। ‘ਦਾ ਟਾਈਮਜ਼’ ਨਾਲ ਗੱਲਬਾਤ ਕਰਦਿਆਂ
ਸਿੱਖ ਪਰਵਾਰ ਦੇ ਮੈਂਬਰ ਨੇ ਦੱਸਿਆ ਕਿ ਉਸ ਦੇ ਪਿਤਾ, ਭਰਾ ਅਤੇ ਖੁਦ
ਉਸ ਦੀ ਜਾਨ ਖਤਰੇ ਵਿਚ ਹੋਣ ਦੀ ਚਿਤਾਵਨੀ ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਦਿਤੀ ਗਈ। ਸਿੱਖ ਨੌਜਵਾਨ ਮੁਤਾਬਕ ਉਹ ਅਤੇ ਉਸ ਦੇ ਪਰਵਾਰਕ ਮੈਂਬਰ ਅਕਸਰ ਟਵਿਟਰ ਜਾਂ ਇੰਸਟਾਗ੍ਰਾਮ ਰਾਹੀਂ ਭਾਰਤ ਸਰਕਾਰ ਦੀਆਂ ਨੀਤੀਆਂ ਬਾਰੇ ਟਿੱਪਣੀ ਕਰਦੇ ਰਹਿੰਦੇ ਹਨ। ਯੂ.ਕੇ. ਵਿਚ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਪੂਰਾ ਹੱਕ ਹੈ।

ਕੈਨੇਡਾ ਅਤੇ ਅਮਰੀਕਾ ਮਗਰੋਂ ਯੂ.ਕੇ. ਪੁਲਿਸ ਹੋਈ ਸੁਚੇਤ

ਸਿੱਖ ਨੌਜਵਾਨ ਨੇ ਇਹ ਵੀ ਦੱਸਿਆ ਕਿ ਜਾਨੋ ਮਾਰਨ ਦੀ ਧਮਕੀ ਸਥਾਨਕ ਧਾਰਮਿਕ ਕੱਟੜਪੰਥੀਆਂ
ਵੱਲੋਂ ਵੀ ਆਈ ਹੋ ਸਕਦੀ ਹੈ। ਇਸੇ ਦੌਰਾਨ ‘ਗਾਰਡੀਅਨ’ ਦੀ ਰਿਪੋਰਟ ਮੁਤਾਬਕ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੀ ਇਕ ਮੀਟਿੰਗ ਦੌਰਾਨ ਯੂ.ਕੇ. ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਨਾ ਉਠਾਉਣ ਦਾ ਦੋਸ਼ ਲਾਇਆ ਗਿਆ। ਜਥੇਬੰਦੀ ਦੇ ਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਦਰਪੇਸ਼ ਖਤਰੇ ਬਾਰੇ ਯੂ.ਕੇ. ਸਰਕਾਰ ਨੇ ਮੁਕੰਮਲ ਚੁੱਪ ਧਾਰ ਰੱਖੀ ਹੈ। ਮੁਲਕ ਵਿਚ ਵਸਦਾ ਸਿੱਖ ਭਾਈਚਾਰਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਜੇ ਕਿਸੇ ਨੇ ਮੂੰਹ ਖੋਲਿ੍ਹਆ ਤਾਂ ਉਸ ਨੂੰ ਸਦਾ ਲਈ ਚੁੱਪ ਕਰਵਾਇਆ ਜਾ ਸਕਦਾ ਹੈ। ਉਧਰ ਯੂ.ਕੇ. ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਬਰਤਾਨੀਆ ਨੂੰ ਆਪਣੀ ਵੰਨ ਸੁਵੰਨੇ ਸਭਿਲਆਚਾਰਕ ਪਿਛੋਕੜ ਵਾਲੀ ਵਸੋਂ ’ਤੇ ਮਾਣ ਹੈ ਅਤੇ ਸਾਡੇ ਸਮਾਜ ਦੀ ਮਜ਼ਬੂਤੀ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਯੂ.ਕੇ. ਸਰਕਾਰ ਸੰਭਾਵਤ ਖਤਰਿਆਂ ਦਾ ਲਗਾਤਾਰ ਮੁਲਾਂਕਣ ਕਰ ਰਹੀ ਹੈ ਅਤੇ ਹਰ ਇਕ ਦੀ ਸੁਰੱਖਿਆ ਦਾ ਗੰਭੀਰਤਾ ਨਾਲ ਖਿਆਲ ਰੱਖਿਆ ਜਾ ਰਿਹਾ ਹੈ।
Next Story
ਤਾਜ਼ਾ ਖਬਰਾਂ
Share it