Begin typing your search above and press return to search.

ਅਮਰੀਕਾ ’ਚ ਹਜ਼ਾਰਾਂ ਲੋਕਾਂ ਨੇ ਘੇਰਿਆ ਵਾਈਟ ਹਾਊਸ

ਵਾਸ਼ਿੰਗਟਨ, (ਰਾਜ ਗੋਗਨਾ) : ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਵਿੱਚ ਫਲਸਤੀਨ ਸਮਰਥਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਵਾਈਟ ਹਾਊਸ ਨੂੰ ਘੇਰਾ ਪਾ ਲਿਆ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਗਾਜ਼ਾ ਵਿੱਚ ਜੰਗਬੰਦੀ ਅਤੇ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਅਮਰੀਕੀ ਸਹਾਇਤਾ ਬੰਦ ਕਰਨ ਦੀ ਮੰਗ ਕੀਤੀ। ਪਿਛਲੇ ਕੁਝ […]

ਅਮਰੀਕਾ ’ਚ ਹਜ਼ਾਰਾਂ ਲੋਕਾਂ ਨੇ ਘੇਰਿਆ ਵਾਈਟ ਹਾਊਸ
X

Editor EditorBy : Editor Editor

  |  5 Nov 2023 1:23 PM IST

  • whatsapp
  • Telegram

ਵਾਸ਼ਿੰਗਟਨ, (ਰਾਜ ਗੋਗਨਾ) : ਇਜ਼ਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਅਮਰੀਕਾ ਵਿੱਚ ਫਲਸਤੀਨ ਸਮਰਥਕਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਲੋਕਾਂ ਨੇ ਵਾਈਟ ਹਾਊਸ ਨੂੰ ਘੇਰਾ ਪਾ ਲਿਆ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਗਾਜ਼ਾ ਵਿੱਚ ਜੰਗਬੰਦੀ ਅਤੇ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਅਮਰੀਕੀ ਸਹਾਇਤਾ ਬੰਦ ਕਰਨ ਦੀ ਮੰਗ ਕੀਤੀ।


ਪਿਛਲੇ ਕੁਝ ਦਿਨਾਂ ਤੋਂ ਹਮਾਸ ਅਤੇ ਇਜ਼ਰਾਈਲ ਵਿਚਕਾਰ ਭਿਆਨਕ ਯੁੱਧ ਚੱਲ ਰਿਹਾ ਹੈ। ਇਜ਼ਰਾਇਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਫਲਸਤੀਨੀ ਸਮਰਥਕਾਂ ਨੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਵ੍ਹਾਈਟ ਹਾਊਸ ਨੂੰ ਘੇਰ ਲਿਆ। ਫਲਸਤੀਨੀ ਸਮਰਥਕਾਂ ਨੇ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਇਜ਼ਰਾਈਲ ਨੂੰ ਅਮਰੀਕੀ ਸਹਾਇਤਾ ਬੰਦ ਕਰਨ ਦੀ ਮੰਗ ਵੀ ਕੀਤੀ ਹੈ। ਉਹਨਾਂ ਵਲੋਂ ਫਲਸਤੀਨ ਦੀ ਆਜ਼ਾਦੀ ਦੇ ਨਾਅਰੇ ਵੀ ਲਾਏ।


ਪ੍ਰਦਰਸ਼ਨਕਾਰੀਆਂ ਨੇ ਫਲਸਤੀਨ ਦੇ ਸਮਰਥਨ ਵਿੱਚ ਵ੍ਹਾਈਟ ਹਾਊਸ ਦੇ ਸਾਹਮਣੇ ਲਾਲ ਝੰਡੇ ਲਹਿਰਾਏ। ਇਸ ਦੌਰਾਨ ਇਸ ਧਰਨੇ ਕਾਰਨ ਸੜਕਾਂ ’ਤੇ ਲੰਮਾ ਟਰੈਫਿਕ ਅਤੇ ਜਾਮ ਵੀ ਲੱਗ ਗਿਆ। ਪ੍ਰਦਰਸ਼ਨਕਾਰੀਆਂ ਨੇ ‘ਦਰਿਆ ਤੋਂ ਸਮੁੰਦਰ ਤੱਕ ਫਲਸਤੀਨ ਆਜ਼ਾਦ ਹੋਵੇਗਾ’ ਦੇ ਨਾਅਰੇ ਲਾਏ। ਜ਼ਿਆਦਾਤਰ ਨੌਜਵਾਨ ਫਲਸਤੀਨੀ ਝੰਡਿਆਂ ਨਾਲ ਕਾਲੇ ਅਤੇ ਚਿੱਟੇ ਕੱਪੜੇ ਪਹਿਨੇ ਸੜਕਾਂ ’ਤੇ ਉਤਰ ਆਏ। ਗਾਜ਼ਾ ਵਿੱਚ ਬੇਕਸੂਰ ਲੋਕਾਂ ਦੇ ਖੂਨ ਵਹਿਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੁਆਰਾ ਵ੍ਹਾਈਟ ਹਾਊਸ ਦੇ ਗੇਟਾਂ ’ਤੇ ਲਾਲ ਰੰਗ ਦਾ ਛਿੜਕਾਅ ਵੀ ਕੀਤਾ ਗਿਆ।


ਦੱਸ ਦੇਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਵਿੱਚ ਪਹਿਲਾਂ ਹੀ ਕਈ ਜਾਨਾਂ ਜਾ ਚੁੱਕੀਆਂ ਹਨ। ਇਜ਼ਰਾਈਲ ਹਮਾਸ ਦੇ ਨਾਲ-ਨਾਲ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਨਾਲ-ਨਾਲ ਜੰਗ ਲੜ ਰਿਹਾ ਹੈ। ਇਜ਼ਰਾਈਲ ਨੇ ਬੀਤੀ ਰਾਤ ਇਕ ਸ਼ਰਨਾਰਥੀ ਕੈਂਪ ’ਤੇ ਇਕ ਹੋਰ ਹਵਾਈ ਹਮਲਾ ਕੀਤਾ, ਜਿਸ ਵਿਚ ਘੱਟੋ-ਘੱਟ 51 ਫਲਸਤੀਨੀ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਸਨ। ਇਸ ਹਮਲੇ ’ਚ ਕਈ ਮਕਾਨ ਵੀ ਢਹਿ-ਢੇਰੀ ਹੋ ਗਏ ਅਤੇ ਇਮਾਰਤਾਂ ਵੀ ਢਹਿ-ਢੇਰੀ ਹੋ ਗਈਆਂ।


ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਹਮਲੇ ਜਾਰੀ ਹਨ ਅਤੇ ਹੁਣ ਤੱਕ 9,488 ਦੇ ਕਰੀਬ ਫਲਸਤੀਨੀ ਮਾਰੇ ਗਏ, ਜਿਨ੍ਹਾਂ ਵਿੱਚ 3,900 ਬੱਚੇ ਅਤੇ 2,509 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਕਿਹਾ ਗਿਆ ਕਿ ਹਮਲੇ ’ਚ ਹੁਣ ਤੱਕ 24 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it