ਕਿਰਗਿਸਤਾਨ 'ਚ ਹਜ਼ਾਰਾਂ ਭਾਰਤੀ ਵਿਦਿਆਰਥੀ ਹੋਏ ਭੁਖਮਰੀ ਦੇ ਸ਼ਿਕਾਰ !
ਕਿਰਗਿਸਤਾਨ 22 ਮਈ ਪਰਦੀਪ ਸਿੰਘ : ਕਿਰਗਿਸਤਾਨ ਵਿਚ ਫਸੇ ਹਜ਼ਾਰਾਂ ਭਾਰਤੀ ਭੁੱਖਮਰੀ ਦੀ ਕਗਾਰ 'ਤੇ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਪਿਛਲੇ ਤਿੰਨ ਦਿਨ ਤੋਂ ਸਿਰਫ ਚਾਹ ਪੀ ਕੇ ਅਤੇ ਖੀਰੇ ਖਾ ਕੇ ਗੁਜ਼ਾਰਾ ਕਰ ਰਹੇ ਇਕ ਵਿਦਿਆਰਥੀ ਨੇ ਵਟਸਐਪ ਕਾਲ ਰਾਹੀਂ 'ਦਾ ਟਿ੍ਬਿਊਨ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 17 […]
By : Editor Editor
ਕਿਰਗਿਸਤਾਨ 22 ਮਈ ਪਰਦੀਪ ਸਿੰਘ : ਕਿਰਗਿਸਤਾਨ ਵਿਚ ਫਸੇ ਹਜ਼ਾਰਾਂ ਭਾਰਤੀ ਭੁੱਖਮਰੀ ਦੀ ਕਗਾਰ 'ਤੇ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਪਿਛਲੇ ਤਿੰਨ ਦਿਨ ਤੋਂ ਸਿਰਫ ਚਾਹ ਪੀ ਕੇ ਅਤੇ ਖੀਰੇ ਖਾ ਕੇ ਗੁਜ਼ਾਰਾ ਕਰ ਰਹੇ ਇਕ ਵਿਦਿਆਰਥੀ ਨੇ ਵਟਸਐਪ ਕਾਲ ਰਾਹੀਂ 'ਦਾ ਟਿ੍ਬਿਊਨ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 17 ਮਈ ਤੋਂ ਉਨ੍ਹਾਂ ਨੂੰ ਅੰਦਰ ਡੱਕਿਆ ਹੋਇਆ ਹੈ। ਵਿਦਿਆਰਥੀ ਨੇ ਕਿਹਾ ਕਿ ਉਹ ਆਨਲਾਈਨ ਵੀ ਕੋਈ ਖਾਣ ਵਾਲੀ ਚੀਜ਼ ਨਹੀਂ ਮੰਗਵਾ ਸਕਦੇ ਕਿਉਂਕਿ ਡਿਲੀਵਰੀ ਕਰਨ ਸਥਾਨਕ ਗਿਰੋਹਾਂ ਤੋਂ ਪੈਸੇ ਲੈ ਕੇ ਸਾਡਾ ਟਿਕਾਣਾ ਦੱਸ ਸਕਦੇ ਹਨ।
ਭਾਰਤ ਨੇ ਆਪਣੇ ਵਿਦਿਆਰਥੀਆਂ ਲਈ ਉਥੇ ਦੀ ਸਰਕਾਰ ਨਾਲ ਕੀਤੀ ਗੱਲ
19 ਮਈ ਨੂੰ ਕੇ.ਐਫ.ਸੀ. ਤੋਂ ਖਾਣ ਵਾਸਤੇ ਕੋਈ ਚੀਜ਼ ਲੈਣ ਦਾ ਯਤਨ ਕੀਤਾ ਤਾਂ ਕੁਝ ਮੁੰਡੇ ਉਸ ਦੇ ਪਿੱਛੇ ਪੈ ਗਏ ਅਤੇ ਬੁਰੀ ਤਰ੍ਹਾਂ ਕੁੱਟਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਕੁਝ ਮੀਡੀਆ ਰਿਪੋਰਟਾਂ ਵਿਚ ਪਾਕਿਸਤਾਨ ਨਾਲ ਸਬੰਧਤ 4 ਵਿਦਿਆਰਥੀਆਂ ਦੀ ਮੌਤ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਪਰ ਪਾਕਿਸਤਾਨ ਸਰਕਾਰ ਨੇ ਦਾਅਵੇ ਨੂੰ ਰੱਦ ਕਰ ਦਿਤਾ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵਿਦਿਆਰਥੀਆਂ ਨੂੰ ਹੋਸਟਲ ਤੋਂ ਬਾਹਰ ਨਾ ਆਉਣ ਦਾ ਸੁਝਾਅ ਦਿਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਿਸ਼ਕੇਕ ਵਿਖੇ 13 ਮਈ ਨੂੰ ਮਿਸਰ ਅਤੇ ਕਿਰਗਿਸਤਾਨ ਦੇ ਵਿਦਿਆਰਥੀਆਂ ਦਰਮਿਆਨ ਝਗੜਾ ਹੋਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਮਗਰੋਂ ਕਿਰਗਿਸਤਾਨ ਦੇ ਵਿਦਿਆਰਥੀਆਂ ਨੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ੀ ਵਿਦਿਆਰਥੀਆਂ 'ਤੇ ਹਮਲੇ ਸ਼ੁਰੂ ਕਰ ਦਿਤੇ | ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਸਬੰਧਤ ਜ਼ਿਆਦਾਤਰ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਕਿਰਗਿਸਤਾਨ ਵਿਚ ਤਕਰੀਬਨ 12 ਹਜ਼ਾਰ ਪਾਕਿਸਤਾਨੀ ਅਤੇ 15 ਹਜ਼ਾਰ ਭਾਰਤੀ ਵਿਦਿਆਰਥੀ ਮੌਜੂਦ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ 2 ਹਜ਼ਾਰ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ। ਹਰਿਆਣਾ ਨਾਲ ਸਬੰਧਤ ਮੈਡੀਕਲ ਦੇ ਵਿਦਿਆਰਥੀ ਦਿਨੇਸ਼ ਦਾ ਕਹਿਣਾ ਸੀ ਕਿ ਦਵਾਈ ਲੈਣ ਵਾਸਤੇ ਵੀ ਬਾਹਰ ਨਿਕਲਣ ਨਹੀਂ ਦੇ ਰਹੇ | ਜੇ ਕੋਈ ਬਾਹਰ ਜਾਣ ਦਾ ਯਤਨ ਕਰਦਾ ਹੈ ਤਾਂ ਰਸ਼ੀਅਨ ਬੋਲੀ ਵਿਚ ਗਾਲ੍ਹਾਂ ਕਢਦੇ ਹਨ ਅਤੇ ਕੁੱਟਮਾਰ ਕੀਤੀ ਜਾਂਦੀ ਹੈ | ਭਾਰਤੀ ਵਿਦਿਆਰਥੀਆਂ ਵੱਲੋਂ ਆਪਣੀ ਤਰਸਯੋਗ ਹਾਲਤ ਬਾਰੇ ਯੂਟਿਊਬਰ ਧਰੁਵ ਰਾਠੀ ਨੂੰ ਆਪਣੀਆਂ ਵੀਡੀਓ ਭੇਜਣ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ ਹੈ | ਉਧਰ ਕਿਰਗਿਸਤਾਨ ਵਿਚ ਭਾਰਤੀ ਅੰਬੈਸੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਬਿਸ਼ਕੇਕ ਵਿਖੇ ਹਾਲਾਤ ਆਮ ਵਾਂਗ ਹੋ ਚੁੱਕੇ ਹਨ ਅਤੇ ਵਿਦਿਆਰਥੀਆਂ ਨੂੰ ਸੁਚੇਤ ਰਹਿਣ ਵਾਸਤੇ ਆਖਿਆ ਗਿਆ ਹੈ।
ਇਹ ਵੀ ਪੜ੍ਹੋ:
ਨੇਪਾਲ ਦੇ ਅਨੁਭਵੀ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਬੁੱਧਵਾਰ ਨੂੰ 30ਵੀਂ ਵਾਰ ਮਾਊਂਟ ਐਵਰੈਸਟ 'ਤੇ ਚੜ੍ਹ ਕੇ ਇਤਿਹਾਸ ਰਚ ਦਿੱਤਾ ਹੈ। ਸ਼ੇਰਪਾ ਨੇ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜਿਆ ਸੀ। '14 ਪੀਕਸ ਐਕਸਪੀਡੀਸ਼ਨ' ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸ਼ੀ ਲਕਪਾ ਸ਼ੇਰਪਾ ਮੁਤਾਬਕ 54 ਸਾਲਾ ਪਰਬਤਾਰੋਹੀ ਰੀਟਾ ਸ਼ੇਰਪਾ ਸਥਾਨਕ ਸਮੇਂ ਅਨੁਸਾਰ ਸਵੇਰੇ 7.49 ਵਜੇ 8,849 ਮੀਟਰ ਉੱਚੀ ਚੋਟੀ 'ਤੇ ਪਹੁੰਚੀ। ਕਾਮੀ ਨੇ 10 ਦਿਨ ਪਹਿਲਾਂ ਹੀ 29ਵੀਂ ਵਾਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ।
1994 ਵਿੱਚ ਪਹਿਲੀ ਵਾਰ ਐਵਰੈਸਟ ਉੱਤੇ ਚੜ੍ਹਿਆ
ਕਾਮੀ ਰੀਤਾ ਸ਼ੇਰਪਾ ਨੇ 1994 'ਚ ਪਹਿਲੀ ਵਾਰ ਐਵਰੈਸਟ 'ਤੇ ਚੜ੍ਹਾਈ ਕੀਤੀ ਸੀ। ਪਿਛਲੇ ਸਾਲ, ਉਸਨੇ ਇੱਕੋ ਸੀਜ਼ਨ ਵਿੱਚ 27ਵੀਂ ਅਤੇ 28ਵੀਂ ਵਾਰ ਐਵਰੈਸਟ ਫਤਹਿ ਕੀਤਾ ਸੀ ਅਤੇ ਇਸ ਤਰ੍ਹਾਂ ਸਭ ਤੋਂ ਵੱਧ ਵਾਰ ਐਵਰੈਸਟ ਉੱਤੇ ਚੜ੍ਹਨ ਵਾਲਾ ਵਿਅਕਤੀ ਬਣ ਗਿਆ ਸੀ।