ਅਮਰੀਕਾ ਵਿਚ ਸਰਹੱਦ ਪਾਰ ਕਰਦਿਆਂ ਹਜ਼ਾਰਾਂ ਪਰਵਾਸੀ ਗ੍ਰਿਫਤਾਰ
ਵਾਸ਼ਿੰਗਟਨ, 25 ਸਤੰਬਰ, ਹ.ਬ. : ਅਮਰੀਕਾ ਦੀ ਦੱਖਣੀ ਸਰਹੱਦ ’ਤੇ ਖਤਰਿਆਂ ਦੇ ਬਾਵਜੂਦ ਦੁਨੀਆ ਭਰ ਤੋਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਬਰਾਜ਼ੀਲ, ਬੁਰਕਿਨਾ ਫਾਸੋ, ਉਜਬੇਕਿਸਤਾਨ, ਭਾਰਤ ਅਤੇ ਦਰਜਨਾਂ ਹੋਰ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਮਰੀਕਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹਰ ਰੋਜ਼ਾਨਾ 9 […]
By : Hamdard Tv Admin
ਵਾਸ਼ਿੰਗਟਨ, 25 ਸਤੰਬਰ, ਹ.ਬ. : ਅਮਰੀਕਾ ਦੀ ਦੱਖਣੀ ਸਰਹੱਦ ’ਤੇ ਖਤਰਿਆਂ ਦੇ ਬਾਵਜੂਦ ਦੁਨੀਆ ਭਰ ਤੋਂ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਬਰਾਜ਼ੀਲ, ਬੁਰਕਿਨਾ ਫਾਸੋ, ਉਜਬੇਕਿਸਤਾਨ, ਭਾਰਤ ਅਤੇ ਦਰਜਨਾਂ ਹੋਰ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅਮਰੀਕਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਕਿ ਹਰ ਰੋਜ਼ਾਨਾ 9 ਹਜ਼ਾਰ ਤੋਂ ਜ਼ਿਆਦਾ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕੀ ਸਰਹੱਦਾਂ ਨੂੰ ਪਾਰ ਕਰ ਰਹੇ ਹਨ।
ਬਾਰਡਰ ਪੈਟਰੋਲ ਯੂਨੀਅਨ ਦੇ ਮੁਖੀ ਬਰੈਂਡਲ ਨੇ ਦੱਸਿਆ ਕਿ ਬੁੱਧਵਾਰ ਨੂੰ 8900 ਤੇ ਵੀਰਵਾਰ ਨੂੰ 8,360 ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਕੰਡਿਆਲੀ ਤਾਰਾਂ ਦੀ ਝਾੜੀਆਂ, ਨਿਰਵਾਸਨ ਦੇ ਖ਼ਤਰੇ ਅਤੇ ਸੰਜਮ ਦੀ ਅਪੀਲ ਦੇ ਬਾਵਜੂਦ ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀ ਭੀੜ ਉਡੀਕ ਕਰਨ ਲਈ ਤਿਆਰ ਨਹੀਂ ਹੈ। ਇਸ ਹਾਲਾਤ ਨਾਲ ਮਨੁੱਖੀ ਅਤੇ ਸਿਆਸੀ ਸਕੰਟ ਪੈਦਾ ਹੋ ਰਿਹਾ ਹੈ।
ਦੂਜੇ ਪਾਸੇ ਵਿਗੜਦੇ ਹੋਏ ਹਾਲਾਤ ਮੈਕਸਿਕੋ ਦੇ ਰਾਸ਼ਟਰਪਤੀ ਮੈਨੁਅਲ ਲੋਪੇਜ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਮਿਲਣ ਦੇ ਲਈ ਵਾਸ਼ਿੰਗਟਨ ਡੀ.ਸੀ ਦੀ ਯਾਤਰਾ ਕਰਨੀ ਚਾਹੁੰਦੇ ਹਨ। ਇਹ ਬਿਆਨ ਤਦ ਆਇਆ ਜਦੋਂ ਮੈਕਸਿਕੋ ਤੋਂ ਹੋ ਕੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿਚ ਵਾਧੇ ਦੇ ਕਾਰਨ ਕੁਝ ਅਮਰੀਕੀ-ਮੈਕਸੀਕੋ ਸਰਹੱਦ ਕਰਾਸਿੰਗ ਨੂੰ ਬੰਦ ਕਰਨਾ ਪਿਆ।
ਇਸ ਨਾਲ ਮੈਕਸੀਕੋ ਦੀ ਸਭ ਤੋਂ ਵੱਡੀ ਰੇਲਵੇ ਕੰਪਨੀ ਨੂੰ ਲਗਭਗ 60 ਰੇਲ ਗੱਡੀਆਂ ਨੂੰ ਰੋਕਣਾ ਪਿਆ ਕਿਉਂਕਿ ਪਰਵਾਸੀ ਮਾਲਵਾਹਕ ਕਾਰਾਂ ’ਤੇ ਸਵਾਰ ਹੋ ਰਹੇ ਸੀ।