ਲੋਕਾਂ ਨੂੰ ਰਿਸ਼ਤੇ ਕਰਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਕਾਬੂ
ਜਲੰਧਰ : ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਠੱਗ ਗਰੁਪ ਦਾ ਪਰਦਾਫ਼ਾਸ਼ ਕੀਤੀ। ਇਹ ਠੱਗ ਲੋਕਾਂ ਦੀਆਂ ਜਾਅਲੀ ਪ੍ਰੇਫ਼ਾਈਲ ਬਣਾ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਲਜ਼ਮਾਂ ਕੋਲੋ ਸਮਾਨ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਰੋਹਿਤ […]
By : Editor (BS)
ਜਲੰਧਰ : ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਠੱਗ ਗਰੁਪ ਦਾ ਪਰਦਾਫ਼ਾਸ਼ ਕੀਤੀ। ਇਹ ਠੱਗ ਲੋਕਾਂ ਦੀਆਂ ਜਾਅਲੀ ਪ੍ਰੇਫ਼ਾਈਲ ਬਣਾ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਲਜ਼ਮਾਂ ਕੋਲੋ ਸਮਾਨ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਮੁਲਜ਼ਮਾਂ ਦੀ ਪਛਾਣ ਰੋਹਿਤ ਵਾਸੀ ਉਪਕਾਰ ਨਗਰ ਤੇ ਆਨੰਦ ਸ਼ੁਕਲਾ ਵਾਸੀ ਨਿਊ ਅਮਰੀਕ ਨਗਰ ਵਜੋਂ ਹੋਈ ਹੈ। ਇਨ੍ਹਾਂ ਨੇ ਐੱਨਆਰਆਈ ਮੈਰਿਜ ਸਰਵਿਸਜ਼ ਨਾਂ ਦਾ ਦਫ਼ਤਰ ਖੋਲ੍ਹਿਆ ਹੋਇਆ ਸੀ ਅਤੇ ਜਾਅਲੀ ਆਈਡੀਆਂ ਨਾਲ ਲੋਕਾਂ ਨੂੰ ਵਿਸ਼ਵਾਸ ਵਿਚ ਲੈ ਕੇ ਠੱਗਦੇ ਸਨ। ਇਹ ਮੁਲਜ਼ਮ ਲੈਂਡਲਾਈਨ ਫੋਨ, ਕੰਪਿਊਟਰ ਤੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਅਤੇ ਲੋਕਾਂ ਨੂੰ ਰਿਸ਼ਤਾ ਕਰਵਾਉਣ ਦਾ ਆਖ ਕੇ ਆਪਣੇ ਝਾਂਸੇ ਵਿਚ ਲੈ ਕੇ ਪੈਸੇ ਬਟੋਰਦੇ ਸਨ।