ਮੋਗਾ ਦੇ ਇਸ ਪਿੰਡ ’ਚ ਮਿਲਦੈ ਚੰਡੀਗੜ੍ਹ ਵਰਗਾ ਨਜ਼ਾਰਾ
ਮੋਗਾ, 13 ਸਤੰਬਰ (ਤਨਮੇਯ ਸਾਮੰਤਾ) : ਸ਼ਹਿਰਾਂ ਵਿਚ ਬਹੁਤ ਸਾਰੇ ਸੁੰਦਰ ਤੋਂ ਸੁੰਦਰ ਪਾਰਕ ਤਾਂ ਤੁਸੀਂ ਅਕਸਰ ਹੀ ਦੇਖੇ ਹੋਣਗੇ ਪਰ ਮੋਗਾ ਦੇ ਇਕ ਪਿੰਡ ਵਿਚ ਸਰਪੰਚ ਨੇ 8 ਏਕੜ ਗੰਦੇ ਛੱਪੜ ਨੂੰ ਭਰ ਕੇ ਉਸ ’ਤੇ ਅਜਿਹਾ ਸੁੰਦਰ ਪਾਰਕ ਬਣਾ ਦਿੱਤਾ ਕਿ ਉਸ ਦੇ ਚਰਚੇ ਹੁਣ ਪੂਰੇ ਇਲਾਕੇ ਵਿਚ ਹੋ ਰਹੇ ਨੇ। ਪੰਚਾਇਤ ਵੱਲੋਂ […]

village Saffuwala
ਮੋਗਾ, 13 ਸਤੰਬਰ (ਤਨਮੇਯ ਸਾਮੰਤਾ) : ਸ਼ਹਿਰਾਂ ਵਿਚ ਬਹੁਤ ਸਾਰੇ ਸੁੰਦਰ ਤੋਂ ਸੁੰਦਰ ਪਾਰਕ ਤਾਂ ਤੁਸੀਂ ਅਕਸਰ ਹੀ ਦੇਖੇ ਹੋਣਗੇ ਪਰ ਮੋਗਾ ਦੇ ਇਕ ਪਿੰਡ ਵਿਚ ਸਰਪੰਚ ਨੇ 8 ਏਕੜ ਗੰਦੇ ਛੱਪੜ ਨੂੰ ਭਰ ਕੇ ਉਸ ’ਤੇ ਅਜਿਹਾ ਸੁੰਦਰ ਪਾਰਕ ਬਣਾ ਦਿੱਤਾ ਕਿ ਉਸ ਦੇ ਚਰਚੇ ਹੁਣ ਪੂਰੇ ਇਲਾਕੇ ਵਿਚ ਹੋ ਰਹੇ ਨੇ। ਪੰਚਾਇਤ ਵੱਲੋਂ ਐਨਆਰਆਈ ਭਰਾਵਾਂ ਦੀ ਮਦਦ ਨਾਲ ਇਹ ਖ਼ੂਬਸੂਰਤ ਪਾਰਕ ਤਿਆਰ ਕੀਤਾ ਗਿਆ ਏ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

ਇਹ ਖ਼ੂਬਸੂਰਤ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਕਿਸੇ ਸ਼ਹਿਰ ਦੀਆਂ ਨਹੀਂ ਬਲਕਿ ਮੋਗਾ ਦੇ ਇਕ ਛੋਟੇ ਜਿਹੇ ਪਿੰਡ ਸਾਫੂਵਾਲਾ ਦੀਆਂ ਨੇ, ਜਿੱਥੋਂ ਦੇ ਸਰਪੰਚ ਲਖਵੰਤ ਸਿੰਘ ਨੇ 8 ਏਕੜ ਗੰਦੇ ਛੱਪੜ ’ਤੇ ਕਰੋੜਾਂ ਰੁਪਏ ਖ਼ਰਚ ਕੇ ਉਥੇ ਇਕ ਬਹੁਤ ਹੀ ਖ਼ੂਬਸੂਰਤ ਪਾਰਕ ਤਿਆਰ ਕਰ ਦਿੱਤਾ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

ਸਰਪੰਚ ਲਖਵੰਤ ਸਿੰਘ ਨੇ ਆਖਿਆ ਕਿ ਮੇਰਾ ਸ਼ੁਰੂ ਤੋਂ ਹੀ ਇਹ ਸੁਪਨਾ ਸੀ ਕਿ ਸਰਪੰਚ ਬਣਦਿਆਂ ਪਿੰਡ ਨੂੰ ਇਕ ਸੁੰਦਰ ਮਾਡਲ ਪਿੰਡ ਬਣਾਇਆ ਜਾਵੇਗਾ, ਅੱਜ ਉਹ ਸੁਪਨਾ ਪੂਰਾ ਹੋ ਗਿਆ ਏ, ਸਾਡੇ ਪਿੰਡ ਵਿਚ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਕਰੋੜਾਂ ਰੁਪਏ ਖ਼ਰਚ ਕੇ ਕਾਫ਼ੀ ਸਹੂਲਤਾਂ ਉਪਲਬਧ ਕਰਵਾਈਆਂ ਨੇ।
ਇਸੇ ਤਰ੍ਹਾਂ ਪਿੰਡ ਵਾਸੀਆਂ ਨੇ ਆਖਿਆ ਕਿ ਸਰਪੰਚ ਸਾਡੇ ਪਿੰਡ ਦਾ ਮਾਣ ਨੇ ਕਿਉਂਕਿ ਉਨ੍ਹਾਂ ਦੇ ਯਤਨਾਂ ਸਦਕਾ ਇਹ ਕੁੱਝ ਹੋ ਸਕਿਆ ਏ। ਉਨ੍ਹਾਂ ਦੱਸਿਆ ਕਿ ਅੱਜ ਦੂਜੇ ਪਿੰਡਾਂ ਦੇ ਲੋਕ ਸਾਡੇ ਪਿੰਡ ਨੂੰ ਦੇਖਣ ਲਈ ਆਉਂਦੇ ਨੇ।

ਇਸੇ ਤਰ੍ਹਾਂ ਪਾਰਕ ਨੂੰ ਤਿਆਰ ਕਰਨ ਵਾਲੇ ਇੰਜੀਨਿਅਰ ਨੇ ਆਖਿਆ ਕਿ ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਐ ਕਿ ਇਕ ਛੋਟੇ ਜਿਹੇ ਪਿੰਡ ਵਿਚ ਅਜਿਹਾ ਸ਼ਾਨਦਾਰ ਪਾਰਕ ਬਣਾਇਆ ਗਿਆ ਏ, ਪਾਰਕ ਵਿਚ ਹਾਈਟੈਕ ਚੀਜ਼ਾਂ ਲਗਾਈਆਂ ਗਈਆਂ ਨੇ ਜੋ ਵੱਡੇ ਸ਼ਹਿਰਾਂ ਜਾਂ ਦੁਬਈ ਵਿਚ ਦੇਖਣ ਨੂੰ ਮਿਲਦੀਆਂ ਨੇ।
ਇਸ ਮੌਕੇ ਪੁੱਜੇ ਕਾਂਗਰਸੀ ਸਾਂਸਦ ਮੁਹੰਮਦ ਸਦੀਕ ਨੇ ਆਖਿਆ ਕਿ ਜਿਹੜੇ ਸਰਪੰਚ ਉਚੀ ਸੋਚ ਰੱਖਦੇ ਨੇ, ਉਨ੍ਹਾਂ ਦੇ ਪਿੰਡ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਸਰਪੰਚ ਵੱਲੋਂ ਕੀਤੇ ਵਿਕਾਸ ਕਾਰਜਾਂ ਦੀ ਤਾਰੀਫ਼ ਕੀਤੀ।

ਦੱਸ ਦਈਏ ਕਿ ਪਿੰਡ ਵਿਚ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਗਾਇਆ ਗਿਆ ਏ ਤਾਂਕਿ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਉਸ ਨੂੰ ਖੇਤੀਯੋਗ ਬਣਾਇਆ ਜਾ ਸਕੇ। ਆਉਣ ਵਾਲੇ ਦਿਨਾਂ ਵਿਚ ਪਿੰਡ ਅੰਦਰ ਕੋਈ ਹੋਰ ਪ੍ਰੋਜੈਕਟ ਵੀ ਤਿਆਰ ਕੀਤੇ ਜਾ ਰਹੇ ਨੇ। - SHAH