T20 ਵਿਸ਼ਵ ਕੱਪ 2024 'ਚ ਇਹ ਖਿਡਾਰੀ ਆਸਟ੍ਰੇਲੀਆ ਟੀਮ ਦਾ ਹੋਵੇਗਾ ਕਪਤਾਨ
ਆਸਟ੍ਰੇਲੀਆ ਨੇ ICC ਟੀ-20 ਵਿਸ਼ਵ ਕੱਪ 2024 ਲਈ ਟੀਮ ਦੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ।ਪੈਟ ਕਮਿੰਸ ਨਹੀਂ ਬਲਕਿ ਮਿਸ਼ੇਲ ਮਾਰਸ਼ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਮੈਗਾ ਈਵੈਂਟ 'ਚ ਆਸਟ੍ਰੇਲੀਆਈ ਟੀਮ ਦੇ ਕਪਤਾਨ ਹੋਣਗੇ। ਆਸਟ੍ਰੇਲੀਆ ਪੁਰਸ਼ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਇਸ ਗੱਲ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਕਿ ਜੂਨ 'ਚ ਹੋਣ […]
By : Editor (BS)
ਆਸਟ੍ਰੇਲੀਆ ਨੇ ICC ਟੀ-20 ਵਿਸ਼ਵ ਕੱਪ 2024 ਲਈ ਟੀਮ ਦੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ।ਪੈਟ ਕਮਿੰਸ ਨਹੀਂ ਬਲਕਿ ਮਿਸ਼ੇਲ ਮਾਰਸ਼ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਮੈਗਾ ਈਵੈਂਟ 'ਚ ਆਸਟ੍ਰੇਲੀਆਈ ਟੀਮ ਦੇ ਕਪਤਾਨ ਹੋਣਗੇ। ਆਸਟ੍ਰੇਲੀਆ ਪੁਰਸ਼ ਟੀਮ ਦੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੇ ਇਸ ਗੱਲ ਦਾ ਜ਼ੋਰਦਾਰ ਸਮਰਥਨ ਕੀਤਾ ਹੈ ਕਿ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਮਿਸ਼ੇਲ ਮਾਰਸ਼ ਟੀਮ ਦੇ ਕਪਤਾਨ ਹੋਣਗੇ।
ਮਾਰਸ਼ ਨੇ ਆਰੋਨ ਫਿੰਚ ਦੇ ਸੰਨਿਆਸ ਤੋਂ ਬਾਅਦ ਛੋਟੇ ਫਾਰਮੈਟ ਵਿੱਚ ਕਪਤਾਨੀ ਸੰਭਾਲ ਲਈ ਹੈ। ਆਸਟ੍ਰੇਲੀਆ ਨੇ ਆਖਰੀ ਟੀ-20 ਵਿਸ਼ਵ ਕੱਪ ਆਪਣੀ ਧਰਤੀ 'ਤੇ ਆਰੋਨ ਫਿੰਚ ਦੀ ਕਪਤਾਨੀ 'ਚ ਖੇਡਿਆ ਸੀ ਪਰ ਇਸ ਵਾਰ ਕਪਤਾਨ ਮਿਸ਼ੇਲ ਮਾਰਸ਼ ਹੋਣਗੇ।
ਇੱਥੋਂ ਤੱਕ ਕਿ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਆਈਸੀਸੀ ਵਿਸ਼ਵ ਕੱਪ2023 ਟੀਮ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲੇ ਪੈਟ ਕਮਿੰਸ ਵੀਇੱਕ ਆਲਰਾਊਂਡਰ ਵਜੋਂ ਖੇਡਦੇ ਹੋਏ ਨਜ਼ਰ ਆਉਣਗੇ। ਮਿਸ਼ੇਲ ਮਾਰਸ਼ ਆਸਟ੍ਰੇਲੀਆ ਦੇ ਆਲ ਫਾਰਮੈਟ ਖਿਡਾਰੀ ਬਣ ਗਏ ਹਨ।ਆਸਟ੍ਰੇਲੀਆ ਨੇ ਟੀਮ ਵਿਸ਼ਵ ਕੱਪ 2024 ਦਾ ਆਪਣਾ ਪਹਿਲਾ ਮੈਚ 6 ਜੂਨ ਨੂੰ ਖੇਡਣਾ ਹੈ।