ਪੰਛੀਆਂ ਲਈ ਮਸੀਹਾ ਬਣੀ ਇਹ ਸੰਸਥਾ, ਕੰਮ ਦੇਖ ਤੁਸੀਂ ਵੀ ਕਰੋਗੇ ਸਲਾਮ
ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਵੱਧਣ ਕਰਕੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਗਰਮੀ ਵਿੱਚ ਪਸ਼ੂ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਇਕ ਸੰਸਥਾ ਗਲੋਬਲ ਫਾਊਡੇਸ਼ਨ ਸਾਹਮਣੇ ਆਈ ਹੈ। ਇਸ ਸੰਸਥਾ ਦੇ ਨੌਜਵਾਨਾਂ ਵੱਲੋਂ ਲੋਕਾਂ ਨੂੰ ਮਿੱਟੀ ਦੇ ਭਾਂਡੇ ਵੰਡੇ ਜਾ ਰਹੇ ਹਨ ਅਤੇ ਅਪੀਲ ਕੀਤੀ ਜਾ ਰਹੀ […]
By : Editor Editor
ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਵੱਧਣ ਕਰਕੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਗਰਮੀ ਵਿੱਚ ਪਸ਼ੂ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਇਕ ਸੰਸਥਾ ਗਲੋਬਲ ਫਾਊਡੇਸ਼ਨ ਸਾਹਮਣੇ ਆਈ ਹੈ। ਇਸ ਸੰਸਥਾ ਦੇ ਨੌਜਵਾਨਾਂ ਵੱਲੋਂ ਲੋਕਾਂ ਨੂੰ ਮਿੱਟੀ ਦੇ ਭਾਂਡੇ ਵੰਡੇ ਜਾ ਰਹੇ ਹਨ ਅਤੇ ਅਪੀਲ ਕੀਤੀ ਜਾ ਰਹੀ ਹੈ ਇਨ੍ਹਾਂ ਭਾਡਿਆਂ ਵਿੱਚ ਪਸ਼ੂ - ਪੰਛੀਆਂ ਲਈ ਪਾਣੀ ਰੱਖਿਆ ਜਾਵੇਗਾ ਤਾਂ ਕਿ ਗਰਮੀ ਵਿੱਚ ਉਹ ਪਿਆਸ ਲੱਗਣ ਉੱਤੇ ਇੰਨਾਂ ਵਿਚੋਂ ਪਾਣੀ ਪੀ ਸਕਣ।
ਇਸ ਮੌਕੇ ਸੰਸਥਾਂ ਦੇ ਆਗੂ ਦਾ ਕਹਿਣਾ ਹੈ ਕਿ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਪੰਛੀ ਪਾਣੀ ਦੀ ਘਾਟ ਕਰਕੇ ਮਰ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਸੰਸਥਾ ਵੱਲੋਂ 10 ਹਜ਼ਾਰ ਮਿੱਟੀ ਦੇ ਭਾਂਡੇ ਵੰਡੇ ਜਾ ਰਹੇ ਹਨ ਤਾਂ ਕਿ ਇਨ੍ਹਾਂ ਵਿੱਚ ਪਾਣੀ ਰੱਖਿਆ ਜਾਵੇ ਅਤੇ ਪੰਛੀ ਪਾਣੀ ਪੀ ਸਕਣ।
ਸੰਸਥਾ ਦੇ ਵਰਕਰਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਭਾਂਡੇ ਵੰਡਣ ਦਾ ਉਪਰਾਲਾ ਪਿਛਲੇ 10 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਵਿੱਚ ਅਸੀਂ ਵੇਖਿਆ ਹੈ ਕਿ ਪਸ਼ੂ ਪਾਣੀ ਦੀ ਘਾਟ ਕਾਰਨ ਮਰ ਜਾਂਦੇ ਹਨ। ਉਨ੍ਹਾਂ ਦਾਕਹਿਣਾ ਹ ਕਿ ਗਰਮੀ ਵੱਧਣ ਕਾਰਨ ਹਰ ਜੀਵ ਨੂੰ ਪਾਣੀ ਦੀ ਜਿਆਦਾ ਲੋੜ ਹੁੰਦੀ ਹੈ। ਇਸ ਲਈ ਸੰਸਥਾ ਵੱਲੋਂ ਪਸ਼ੂ-ਪੰਛੀਆਂ ਦੇ ਪੀਣ ਲਈ ਪਾਣੀ ਦਾ ਪ੍ਰਬੰਧ ਕਾਰਨ ਲਈ ਮਿੱਟੀ ਦੇ ਭਾਂਡੇ ਵੰਡੇ ਜਾਂਦੇ ਹਨ।
ਇਹ ਵੀ ਪੜ੍ਹੋ:
ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਰਾਣਾ ਗੁਰਮੀਤ ਸੋਢੀ ਨੂੰ ਚੋਣ ਮੈਦਾਨ ਵਿਜ ਉਤਾਰਿਆ ਹੈ। ਇਸ ਤੋਂ ਬਾਅਦ ਹੁਣ ਰਾਣਾ ਗੁਰਮੀਤ ਸੋਢੀ ਚੋਣ ਪ੍ਰਚਾਰ ਲਈ ਲੋਕ ਸਭਾ ਹਲਕੇ ਦੇ ਹਰ ਜ਼ਿਲ੍ਹੇ ਅਤੇ ਸ਼ਹਿਰ ਵਿਚ ਜਾ ਰਹੇ ਹਨ। ਜਿੱਥੇ ਕਿਸਾਨਾਂ ਦੁਆਰਾ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ। ਕਿਤੇ ਕਾਲੀਆਂ ਝੰਡੀਆਂ ਦਿਖਾਈ ਜਾ ਰਹੀਆਂ ਹਨ ਤੇ ਕਿਤੇ ਕਿਸਾਨ ਕਾਲੀ ਪੱਟੀਆਂ ਬੰਨ੍ਹ ਕੇ ਪਹੁੰਚ ਰਹੇ ਹਨ।
ਕਿਸਾਨਾਂ ਦੁਆਰਾ ਕੀਤੇ ਜਾ ਰਹੇ ਲਗਾਤਾਰ ਵਿਰੋਧ ਤੋਂ ਬਾਅਦ ਹੁਣ ਰਾਣਾ ਗੁਰਮੀਤ ਸੋਢੀ ਨੇ ਚੁੱਪ ਵੱਟ ਲਈ ਹੈ। ਫਾਜ਼ਿਲਕਾ ਪਹੁੰਚੇ ਰਾਣਾ ਗੁਰਮੀਤ ਸੋਢੀ ਨੇ ਦੋ ਟੁੱਕ ਸਾਫ ਕੀਤਾ ਕਿ ਕਿਸਾਨ ਭਾਜਪਾ ਦਾ ਵਿਰੋਧ ਕਰਨ ਦੀ ਬਜਾਏ ਚੋਣ ਮੈਦਾਨ ਵਿਚ ਉਤਰਨ ਅਤੇ ਚੋਣ ਲੜਨ।
ਫਾਜ਼ਿਲਕਾ ਦੇ ਅਬੋਰਡ ਰੋਡ ’ਤੇ ਇੱਕ ਨਿੱਜੀ ਪੈਲੇਸ ਵਿਚ ਪਹੁੰਚੇ ਫਿਰੋਜ਼ਪੁਰ ਲੋਕ ਸਭਾ ਤੋਂ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਨ ਕਿ ਉਨ੍ਹਾਂ ਦੀ ਜੋ ਵੀ ਮੰਗਾਂ ਹਨ ਉਨ੍ਹਾਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਹੋ ਚੁੱਕੀ ਹੈ। ਚੋਣਾਂ ਦਾ ਮਾਹੌਲ ਹੈ, ਚੋਣਾਂ ਤੋਂ ਬਾਅਦ ਅਜਿਹੇ ਮਸਲੇ ਹੱਲ ਹੋ ਜਾਣਗੇ। ਸੜਕ ’ਤ ਖੜ੍ਹੇ ਹੋਣ ਨਾਲ, ਨਾਅਰੇਬਾਜ਼ੀ ਕਰਨ ਅਤੇ ਰਸਤਾ ਰੋਕਣ ਨਾਲ ਇਹ ਮਸਲੇ ਹੱਲ ਨਹੀਂ ਹੋਣਗੇ।