ਲਾਈਵ ਕੰਸਰਟ ਦੌਰਾਨ ਆਤਿਫ ਅਸਲਮ ਨਾਲ ਹੋ ਗਿਆ ਇਹ ਕਾਰਾ!
ਲਾਹੌਰ, (ਸ਼ੇਖਰ ਰਾਏ) : ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਕੌਣ ਨਹੀਂ ਜਾਣਦਾ। ਹਰ ਕੋਈ ਉਨ੍ਹਾਂ ਦੀ ਆਵਾਜ਼ ਦਾ ਦਿਵਾਨਾ ਹੈ। ਹਰ ਕੋਈ ਉਸਨੂੰ ਸੁਨਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਅਜਿਹੇ ਕਲਾਕਾਰ ਨੂੰ ਬਿਨਾਂ ਗੱਲ ਤੋਂ ਨੁਕਸਾਨ ਪਹੁੰਚਾਏ ਪਰ ਅਜਿਹਾ ਦੇਖਣ ਨੂੰ ਮਿਲਿਆ ਉਹ ਵੀ ਕਿਤੇ ਹੋ ਨਹੀਂ ਸਗੋਂ ਆਤਿਫ […]
By : Hamdard Tv Admin
ਲਾਹੌਰ, (ਸ਼ੇਖਰ ਰਾਏ) : ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਕੌਣ ਨਹੀਂ ਜਾਣਦਾ। ਹਰ ਕੋਈ ਉਨ੍ਹਾਂ ਦੀ ਆਵਾਜ਼ ਦਾ ਦਿਵਾਨਾ ਹੈ। ਹਰ ਕੋਈ ਉਸਨੂੰ ਸੁਨਣਾ ਪਸੰਦ ਕਰਦਾ ਹੈ। ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਅਜਿਹੇ ਕਲਾਕਾਰ ਨੂੰ ਬਿਨਾਂ ਗੱਲ ਤੋਂ ਨੁਕਸਾਨ ਪਹੁੰਚਾਏ ਪਰ ਅਜਿਹਾ ਦੇਖਣ ਨੂੰ ਮਿਲਿਆ ਉਹ ਵੀ ਕਿਤੇ ਹੋ ਨਹੀਂ ਸਗੋਂ ਆਤਿਫ ਅਸਲਮ ਦੇ ਹੀ ਦੇਸ਼ ਪਾਕਿਸਤਾਨ ਵਿਚ, ਜੀ ਹਾਂ ਅਤਿਫ ਅਸਲਮ ਦੇ ਇਕ ਲਾਈਵ ਸ਼ੋਅ ਦੌਰਾਨ ਦਰਸ਼ਕਾਂ ਵਿਚੋਂ ਕਿਸੇ ਨੇ ਉਸਦੇ ਮੂਹ ਉੱਪਰ ਪੈਸੇ ਸੁੱਟ ਮਾਰੇ ਜਿਸ ਤੋਂ ਬਾਅਦ ਆਤਿਫ ਅਸਲਮ ਵੀ ਗੁੱਸੇ ਵਿਚ ਭੜਕ ਉਠਿਆ ਅਤੇ ਉਸ ਦਰਸ਼ਕ ਨੂੰ ਸਟੇਜ ਉੱਪਰ ਬੁਲਾ ਲਿਆ ਇਸ ਤੋਂ ਬਾਅਦ ਜੋ ਹੋਇਆ ਉਹ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਦਰਅਸਲ ਪਾਕਿਸਤਾਨੀ ਗਾਇਕ ਆਤਿਫ ਅਸਲਮ ਦਾ ਸੋਸ਼ਲ ਮੀਡੀਆ ਉੱਪਰ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸਦੇ ਵਿਚ ਆਤਿਫ ਅਸਲਮ ਦੇ ਚੱਲ ਰਹੇ ਸ਼ੋਅ ਦੌਰਾਨ ਉਸ ਉੱਪਰ ਇਕ ਦਰਸ਼ਕ ਪੈਸੇ ਸੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਆਤਿਫ ਅਸਲਮ ਨੂੰ ਵੀ ਗੁੱਸਾ ਆ ਜਾਂਦਾ ਹੈ। ਇਹ ਵੀਡੀਓ ਪਾਕਿਸਤਾਨ ਦਾ ਹੀ ਦੱਸਿਆ ਜਾ ਰਿਹਾ ਹੈ। ਜਿਥੇ ਆਤਿਫ ਦੇ ਲਾਈਵ ਸਮਾਗਮ ਦੌਰਾਨ ਲੱਖਾਂ ਲੋਕਾਂ ਦੀ ਭੀੜ ਇਕੱਠਾ ਹੋ ਗਈ ਸੀ। ਇਸੇ ਦੌਰਾਨ ਇਕ ਦਰਸ਼ਕ ਨੇ ਅਜਿਹੀ ਹਰਕਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਪਾਕਿਸਤਾਨੀ ਗਾਇਕ ਆਤਿਫ ਅਸਲਮ ਨੂੰ ਵੀ ਗੁੱਸਾ ਆ ਗਿਆ ਅਤੇ ਗੁੱਸੇ 'ਚ ਆ ਕੇ ਫੈਨ ਨੂੰ ਉਸੇ ਸਮੇਂ ਸਬਕ ਸਿਖਾ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਲਾਈਵ ਕੰਸਰਟ ਦੌਰਾਨ ਆਤਿਫ ਅਸਲਮ 'ਤੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਦੀ ਪਰਫਾਰਮੈਂਸ ਦੌਰਾਨ ਪੈਸੇ ਸੁੱਟੇ, ਜਿਸ ਤੋਂ ਬਾਅਦ ਗਾਇਕ ਗੁੱਸੇ 'ਚ ਆ ਗਿਆ ਪਰ ਉਸ ਨੇ ਆਪਣੇ ਗੁੱਸੇ 'ਤੇ ਕਾਬੂ ਰੱਖਿਆ ਅਤੇ ਉਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਪ੍ਰਸ਼ੰਸਕ ਨੇ ਆਤਿਫ ਅਸਲਮ 'ਤੇ ਪੈਸੇ ਸੁੱਟੇ ਤਾਂ ਗਾਇਕ ਨੇ ਸ਼ੋਅ ਬੰਦ ਕਰ ਦਿੱਤਾ ਅਤੇ ਫੈਨ ਨੂੰ ਸਟੇਜ 'ਤੇ ਬੁਲਾਇਆ। ਪ੍ਰਸ਼ੰਸਕ ਨੂੰ ਸਟੇਜ 'ਤੇ ਬੁਲਾ ਕੇ ਆਤਿਫ ਨੇ ਉਸ ਨੂੰ ਕਿਹਾ- ਮੇਰੇ ਦੋਸਤ, ਇਹ ਪੈਸਾ ਚੈਰਿਟੀ ਲਈ ਦਾਨ ਕਰ ਦਿਓ, ਇਸ ਨੂੰ ਮੇਰੇ 'ਤੇ ਨਾ ਸੁੱਟੋ। ਇਹ ਪੈਸੇ ਦਾ ਅਪਮਾਨ ਹੈ। ਤੁਹਾਨੂੰ ਦੱਸ ਦੇਈਏ ਕਿ ਵੀਡੀਓ 'ਚ ਆਤਿਫ ਅਸਲਮ 'ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਥੇ' ਗੀਤ ਗਾ ਰਹੇ ਸਨ।
ਜਿੱਥੇ ਕੁਝ ਲੋਕ ਦੁਨੀਆ ਭਰ 'ਚ ਆਯੋਜਿਤ ਇਨ੍ਹਾਂ ਲਾਈਵ ਕੰਸਰਟ 'ਚ ਜਾ ਕੇ ਆਨੰਦ ਮਾਣਦੇ ਹਨ, ਉੱਥੇ ਹੀ ਕੁਝ ਲੋਕ ਕਲਾਕਾਰਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੀ ਪੂਰੀ ਮਿਹਨਤ ਨਾਲ ਸੰਗੀਤ ਦਾ ਪ੍ਰਦਰਸ਼ਨ ਕਰਨ ਵਾਲੇ ਕਲਾਕਾਰ ਦਾ ਮੂਡ ਵਿਗੜ ਜਾਂਦਾ ਹੈ। ਅਜਿਹਾ ਹੀ ਕੁਝ ਪਾਕਿਸਤਾਨੀ ਗਾਇਕ ਆਤਿਫ ਅਸਲਮ ਨਾਲ ਹੋਇਆ ਹੈ। ਪਰ ਹੁਣ ਇਸ ਵਾਇਰਲ ਹੋਈ ਵੀਡੀਓ ਉੱਪਰ ਲੋਕਾਂ ਦੀਆਂ ਪ੍ਰਤੀਕਿਰਿਆਂ ਆ ਰਹੀਆਂ ਹਨ ਅਤੇ ਹਰ ਕੋਈ ਆਤਿਫ ਅਸਲਮ ਦੀ ਤਰੀਫ ਕਰ ਰਿਹਾ ਹੈ। ਕਿ ਇਨ੍ਹਾਂ ਦੁਰਵਿਵਹਾਰ ਹੋਣ ਦੇ ਬਾਵਜੁਦ ਵੀ ਆਤਿਫ ਨੇ ਬਣੀ ਸਰਮਾਈ ਤੇ ਸਮਝਦਾਰੀ ਦੇ ਨਾਲ ਕੰਮ ਲਿਆ ਅਤੇ ਬੜੇ ਪਿਆਰ ਨਾਲ ਹੀ ਸ਼ਰਾਰਤ ਕਰਨ ਵਾਲੇ ਵਿਅਕਤੀ ਨੂੰ ਝਾੜ ਲਗਾਈ। ਅਤਿਫ ਦੇ ਇਸ ਅੰਦਾਜ਼ ਨੂੰ ਉਸਦੇ ਚਾਹੁਣ ਵਾਲੇ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਈ ਥਾਵਾਂ 'ਤੇ ਲੋਕ ਲਾਈਵ ਕੰਸਰਟ ਦੌਰਾਨ ਗਾਇਕ 'ਤੇ ਪਾਣੀ ਦੀਆਂ ਬੋਤਲਾਂ, ਟਮਾਟਰਾਂ ਵਰਗੀਆਂ ਚੀਜ਼ਾਂ ਸੁੱਟਣ ਲੱਗਦੇ ਹਨ, ਜਿਸ ਕਾਰਨ ਕੁਝ ਵਿਵਾਦ ਪੈਦਾ ਹੋ ਜਾਂਦੇ ਹਨ। ਹਾਲਾਂਕਿ ਇਸ ਤਰਾਂ ਦੀਆਂ ਸ਼ਰਾਰਤਾਂ ਨੂੰ ਲੋਕ ਫੰਨ ਸਮਝਦੇ ਹਨ ਪਰ ਅਜਿਹਾ ਕਰਨਾ ਕਿੰਨਾਂ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਕਲਾਕਾਰ ਲਈ ਮਾਨਸੀਕ ਤੌਰ ਤੇ ਕਿੰਨੀ ਦੁਖਦਾਈ ਹੋ ਸਕਦਾ ਇਸਦਾ ਅੰਦਾਜ਼ਾ ਨਹੀਂ ਲਗਾਉਂਦੇ। ਬਾਕੀ ਰਹੀ ਗੱਲ ਆਤਿਫ ਅਸਲਮ ਦੀ ਤਾਂ ਉਸਨੇ ਇਸ ਸਥਿਤੀ ਨੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕੀਤਾ।