ਪੰਜਾਬ ਦੀ ਇਸ ਖੂਨੀ ਸੜਕ ਨੇ ਉਜਾੜੇ ਕਈ ਘਰ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਅੰਮ੍ਰਿਤਸਰ ਤੋਂ ਵਾਇਆ ਸੰਗਤਪੁਰਾ ਫਤਿਹਗੜ੍ਹ ਚੂੜੀਆਂ ਨੂੰ ਜਾਣ ਵਾਲੀ ਸੜਕ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਇਹ ਸੜਕ ਲਗਭਗ 4 ਹਲਕਿਆਂ ਅਜਨਾਲ਼ਾ, ਮਜੀਠਾ, ਅਟਾਰੀ ਅਤੇ ਫਤਹਿਗੜ੍ਹ ਚੂੜੀਆਂ ਨੂੰ ਜੋੜਦੀ ਹੈ, ਪਰ ਇਸ […]
By : Editor Editor
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਅੰਮ੍ਰਿਤਸਰ ਤੋਂ ਵਾਇਆ ਸੰਗਤਪੁਰਾ ਫਤਿਹਗੜ੍ਹ ਚੂੜੀਆਂ ਨੂੰ ਜਾਣ ਵਾਲੀ ਸੜਕ ਦਾ ਪਿਛਲੇ ਕਈ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈ। ਇਹ ਸੜਕ ਲਗਭਗ 4 ਹਲਕਿਆਂ ਅਜਨਾਲ਼ਾ, ਮਜੀਠਾ, ਅਟਾਰੀ ਅਤੇ ਫਤਹਿਗੜ੍ਹ ਚੂੜੀਆਂ ਨੂੰ ਜੋੜਦੀ ਹੈ, ਪਰ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੰਦਾ। ਇਸ ਰੋਡ ’ਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ’ਚ ਲੋਕ ਸਫ਼ਰ ਕਰਦੇ ਹਨ। ਸੜਕ ਦੀ ਖਸਤਾ ਹਾਲਤ ਹੋਣ ਕਰਕੇ ਇੱਥੇ ਕਈ ਸੜਕ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਸੜਕ ’ਤੇ ਹਰ ਰੋਜ਼ ਹਾਦਸੇ ਹੋਣ ਕਰਕੇ ਲੋਕ ਇਸ ਨੂੰ ਹੁਣ ਖੂਨੀ ਸੜਕ ਵੀ ਆਖਣ ਲੱਗ ਪਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ, ਪਰ ਬਾਅਦ ’ਚ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇੱਥੋਂ ਹਰ ਰੋਜ਼ ਵੱਡੇ-ਵੱਡੇ ਮੰਤਰੀ ਵਿਧਾਇਕ ਅਤੇ ਸਾਬਕਾ ਮੰਤਰੀ ਲੰਘਦੇ ਹਨ, ਪਰ ਇਸ ਸੜਕ ਨੂੰ ਬਣਾਉਣ ਲਈ ਕੋਈ ਯਤਨ ਨਹੀਂ ਕਰ ਰਿਹਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਯੂਨੀਅਨ ਉਗਰਾਹਾਂ ਜਥੇਬੰਦੀ ਦੇ ਆਗੂ ਨਰਵੈਲ ਸਿੰਘ ਨੇ ਕਿਹਾ ਕਿ ਹੁਣ ਤਾਂ ਲੋਕ ਇਸ ਨੂੰ ਖੂਨੀ ਸੜਕ ਦੇ ਨਾਂ ਨਾਲ ਜਾਣਨ ਲੱਗ ਪਏ ਹਨ।
ਯਾਦਵਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੋ ਚੁੱਕਾ ਹੈ। ਸੰਗਤਪੁਰੇ ਵਾਲਾ ਪੁਲ ਵੀ ਕਾਫ਼ੀ ਜ਼ਿਆਦਾ ਗ਼ਲਤ ਬਣਿਆ ਹੋਇਆ ਹੈ, ਜਿਸ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ।
ਸਥਾਨਕ ਵਾਸੀ ਸੁਖਵੰਤ ਸਿੰਘ ਚੇਤਨਪੁਰੀ ਨੇ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਦਿਆਂ ਕਿਹਾ ਕਿ ਇਹ ਸੜਕ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਵੱਲ ਜਾਣ ਵਾਸਤੇ ਇਹ ਸੜਕ ਸਭ ਤੋਂ ਸ਼ੌਰਟ ਰਸਤਾ ਹੈ। ਇਸ ਲਈ ਇਹ ਸੜਕ ਜ਼ਰੂਰ ਬਣਨੀ ਚਾਹੀਦੀ ਹੈ।