Begin typing your search above and press return to search.

ਪਠਾਨਕੋਟ ਦੇ ਬੈਂਕ ’ਚ ਵੜ੍ਹੇ ਚੋਰ

ਪਠਾਨਕੋਟ, (ਰਮਨਦੀਪ ਸਿੰਘ) : ਕੁਝ ਚੋਰ ਪਠਾਨਕੋਟ ਦੇ ਪੰਜਾਬ ਗ੍ਰਾਮੀਣ ਬੈਂਕ ’ਚ ਦਾਖਲ ਹੋ ਗਏ, ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ। ਚੋਰਾਂ ਨੇ ਬੈਂਕ ’ਚ ਪਿਆ ਸਾਮਾਨ ਵੀ ਖਲਾਰ ਦਿੱਤਾ ਅਤੇ ਨਾਲ ਹੀ ਬੈਂਕ ਦੀਆਂ ਤਿਜੋਰੀਆਂ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀਂ ਟੁੱਟੀਆਂ। ਇਸ ਦੇ ਚਲਦੇ ਬੈਂਕ ਦੇ ਵਿੱਚ ਇੱਕ […]

ਪਠਾਨਕੋਟ ਦੇ ਬੈਂਕ ’ਚ ਵੜ੍ਹੇ ਚੋਰ
X

Editor EditorBy : Editor Editor

  |  30 Dec 2023 8:20 AM IST

  • whatsapp
  • Telegram
ਪਠਾਨਕੋਟ, (ਰਮਨਦੀਪ ਸਿੰਘ) : ਕੁਝ ਚੋਰ ਪਠਾਨਕੋਟ ਦੇ ਪੰਜਾਬ ਗ੍ਰਾਮੀਣ ਬੈਂਕ ’ਚ ਦਾਖਲ ਹੋ ਗਏ, ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ। ਚੋਰਾਂ ਨੇ ਬੈਂਕ ’ਚ ਪਿਆ ਸਾਮਾਨ ਵੀ ਖਲਾਰ ਦਿੱਤਾ ਅਤੇ ਨਾਲ ਹੀ ਬੈਂਕ ਦੀਆਂ ਤਿਜੋਰੀਆਂ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਨਹੀਂ ਟੁੱਟੀਆਂ। ਇਸ ਦੇ ਚਲਦੇ ਬੈਂਕ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ, ਪਰ ਚੋਰਾਂ ਵੱਲੋਂ ਬੈਂਕ ਦੇ ਵਿੱਚ ਰੱਖਿਆ ਕਾਫੀ ਸਮਾਨ ਅਤੇ ਕੰਪਿਊਟਰ ਤੋੜਨ ਦਿੱਤੇ ਗਏ। ਇਹ ਪੂਰੀ ਵਾਰਦਾਤ ਬੈਂਕ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਵਾਰਦਾਤ ਦਾ ਉਸ ਵੇਲੇ ਪਤਾ ਲਗਾ ਜਦੋਂ ਅੱਜ ਬੈਂਕ ਮੈਨੇਜਰ ਨੇ ਸਵੇਰੇ ਬੈਂਕ ਖੋਲਿ੍ਹਆ। ਇਸ ਦੌਰਾਨ ਉਸ ਨੇ ਵੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਇਕ ਰੌਸ਼ਨਦਾਨ ਟੁੱਟਿਆ ਹੋਇਆ ਸੀ। ਇਸ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾਲੀ ਗਈ। ਇਸ ’ਤੇ ਪਤਾ ਲੱਗਾ ਕਿ ਚੋਰ ਕਿਸ ਤਰ੍ਹਾਂ ਬੈਂਕ ਦੀ ਕੰਧ ’ਤੇ ਬਣਿਆ ਰੋਸ਼ਨਦਾਨ ਤੋੜ ਕੇ ਬੈਂਕ ਦੇ ਅੰਦਰ ਵੜੇ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਬੈਂਕ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਚੋਰਾਂ ਤੱਕ ਪਹੁੰਚਣ ਦਾ ਯਤਨ ਕੀਤਾ ਜਾ ਰਿਹਾ।
Next Story
ਤਾਜ਼ਾ ਖਬਰਾਂ

COPYRIGHT 2024

Powered By Blink CMS
Share it