ਬੰਧਕਾਂ ਨੂੰ ਰਿਹਾਅ ਕਰਨ ਮਗਰੋਂ ਹੀ ਹੋਵੇਗੀ ਹਮਾਸ ਨਾਲ ਗੱਲਬਾਤ : ਬਾਈਡਨ
ਵਾਸ਼ਿੰਗਟਨ, 24 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ’ਚ ਹੁਣ ਤੱਕ ਕਰੀਬ 1400 ਇਜ਼ਰਾਇਲੀ ਅਤੇ ਪੰਜ ਹਜ਼ਾਰ ਦੇ ਕਰੀਬ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਦੇ ਅੱਤਵਾਦੀਆਂ ਨੇ ਸੈਂਕੜੇ ਇਜ਼ਰਾਇਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਇਜ਼ਰਾਇਲ ’ਤੇ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਗਾਜ਼ਾ ਪੱਟੀ ’ਤੇ ਲਗਾਤਾਰ ਹਮਲੇ […]
By : Hamdard Tv Admin
ਵਾਸ਼ਿੰਗਟਨ, 24 ਅਕਤੂਬਰ, ਨਿਰਮਲ : ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ’ਚ ਹੁਣ ਤੱਕ ਕਰੀਬ 1400 ਇਜ਼ਰਾਇਲੀ ਅਤੇ ਪੰਜ ਹਜ਼ਾਰ ਦੇ ਕਰੀਬ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਹਮਾਸ ਦੇ ਅੱਤਵਾਦੀਆਂ ਨੇ ਸੈਂਕੜੇ ਇਜ਼ਰਾਇਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਇਜ਼ਰਾਇਲ ’ਤੇ ਹਮਾਸ ਦੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ, ਇਜ਼ਰਾਈਲ ਗਾਜ਼ਾ ਪੱਟੀ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹਾਲਾਂਕਿ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲੇ ਦੇ ਬਾਅਦ ਤੋਂ ਅਮਰੀਕੀ ਰਾਸ਼ਟਰਪਤੀ ਲਗਾਤਾਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੰਪਰਕ ’ਚ ਹਨ। ਹੁਣ ਇਸ ਸੰਘਰਸ਼ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਗਾਜ਼ਾ ਜੰਗਬੰਦੀ ’ਤੇ ਕੋਈ ਵੀ ਚਰਚਾ ਉਦੋਂ ਹੀ ਹੋਵੇਗੀ ਜਦੋਂ ਹਮਾਸ ਦੇ ਅੱਤਵਾਦੀ ਬੰਧਕ ਬਣਾਏ ਗਏ ਇਜ਼ਰਾਈਲੀ ਨਾਗਰਿਕਾਂ ਨੂੰ ਰਿਹਾਅ ਕਰਨਗੇ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ‘ਸਾਨੂੰ ਉਨ੍ਹਾਂ ਬੰਧਕਾਂ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।’ ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਜਦੋਂ ਹਮਾਸ ਨੇ ਦੋ ਇਜ਼ਰਾਇਲੀ ਨਾਗਰਿਕਾਂ ਦੀ ਰਿਹਾਈ ਦੀ ਜਾਣਕਾਰੀ ਦਿੱਤੀ। ਹਮਾਸ ਨੇ ਸ਼ੁੱਕਰਵਾਰ ਨੂੰ ਜੂਡਿਥ ਅਤੇ ਉਸ ਦੀ ਬੇਟੀ ਰਾਨਾਨ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲ ਨੇ ਸੋਮਵਾਰ ਨੂੰ ਹਮਾਸ ਦੁਆਰਾ ਦੱਖਣੀ ਇਜ਼ਰਾਈਲ ਦੀ ਸਰਹੱਦ ਪਾਰ ਕਰਨ ਅਤੇ ਕਿਬੁਟਜ਼ ਕਸਬਿਆਂ ’ਤੇ ਗੋਲੀਬਾਰੀ ਕਰਨ ਤੋਂ ਬਾਅਦ ਅੱਤਵਾਦੀਆਂ ਦੁਆਰਾ ਬੰਧਕ ਬਣਾਏ ਗਏ ਨਾਗਰਿਕਾਂ ਦੀ ਗਿਣਤੀ ਵਧਾ ਕੇ 222 ਕਰ ਦਿੱਤੀ ਹੈ।
ਇਜ਼ਰਾਇਲੀ ਅਧਿਕਾਰੀ ਨੇ ਦੱਸਿਆ ਕਿ ਹਮਾਸ ਦੇ ਅੱਤਵਾਦੀਆਂ ਨੇ ਹੁਣ ਤੱਕ ਕਰੀਬ 1400 ਇਜ਼ਰਾਇਲੀ ਨਾਗਰਿਕਾਂ ਨੂੰ ਮਾਰ ਦਿੱਤਾ ਹੈ। ਜਵਾਬੀ ਕਾਰਵਾਈ ’ਚ ਇਜ਼ਰਾਈਲ ਨੇ ਗਾਜ਼ਾ ’ਚ ਬੰਬ ਹਮਲਾ ਕੀਤਾ, ਜਿਸ ’ਚ ਕਰੀਬ 5000 ਲੋਕ ਮਾਰੇ ਗਏ। ਇਸ ਵਿਵਾਦ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਨੇ ਇਸ ਮੁੱਦੇ ’ਤੇ ਪੋਪ ਫਰਾਂਸਿਸ ਨਾਲ ਗੱਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੋਪ ਅਤੇ ਮੈਂ ਇਕ ਹੀ ਵਿਚਾਰ ’ਤੇ ਹਾਂ। ਅਸੀਂ ਜੋ ਕਰ ਰਹੇ ਹਾਂ ਉਸ ਵਿੱਚ ਉਹ ਬਹੁਤ ਦਿਲਚਸਪੀ ਰੱਖਦੇ ਹਨ। ਇਸ ਦੌਰਾਨ ਜੋਅ ਬਾਈਡਨ ਨੇ ਇਜ਼ਰਾਈਲ ਦੇ ਸਮਰਥਨ ਵਿੱਚ ਆਪਣੀ ਗੇਮ ਪਲਾਨ ਦਾ ਵੀ ਜ਼ਿਕਰ ਕੀਤਾ। ਜਿਸ ਵਿੱਚ ਪੋਪ ਵੱਲੋਂ ਵੀ ਸਹਿਯੋਗ ਦਿੱਤਾ ਗਿਆ।