ਬਰੈਂਪਟਨ ਅਤੇ ਮਿਸੀਸਾਗਾ ਦਾ ਤੋੜ-ਵਿਛੋੜਾ ਨਹੀਂ ਹੋਵੇਗਾ
ਟੋਰਾਂਟੋ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਦਾ ਤੋੜ-ਵਿਛੋੜਾ ਨਹੀਂ ਹੋਵੇਗਾ। ਜੀ ਹਾਂ, ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪੀਲ ਰੀਜਨ ਤੋੜਨ ਦੀ ਯੋਜਨਾ ਠੰਢੇ ਬਸਤੇ ਵਿਚ ਪਾਉਣ ਦਾ ਮਨ ਬਣਾ ਲਿਆ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਪੀਲ ਰੀਜਨ ਟੁੱਟਣ ਦੀ ਸੂਰਤ ਵਿਚ ਲੋਕਾਂ ਉਤੇ ਟੈਕਸਾਂ ਦਾ ਭਾਰੀ ਭਰਕਮ […]
By : Editor Editor
ਟੋਰਾਂਟੋ, 6 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬਰੈਂਪਟਨ ਅਤੇ ਮਿਸੀਸਾਗਾ ਸ਼ਹਿਰਾਂ ਦਾ ਤੋੜ-ਵਿਛੋੜਾ ਨਹੀਂ ਹੋਵੇਗਾ। ਜੀ ਹਾਂ, ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਪੀਲ ਰੀਜਨ ਤੋੜਨ ਦੀ ਯੋਜਨਾ ਠੰਢੇ ਬਸਤੇ ਵਿਚ ਪਾਉਣ ਦਾ ਮਨ ਬਣਾ ਲਿਆ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਪੀਲ ਰੀਜਨ ਟੁੱਟਣ ਦੀ ਸੂਰਤ ਵਿਚ ਲੋਕਾਂ ਉਤੇ ਟੈਕਸਾਂ ਦਾ ਭਾਰੀ ਭਰਕਮ ਬੋਝ ਪੈਣ ਦਾ ਖਦਸ਼ਾ ਪ੍ਰੀਮੀਅਰ ਡਗ ਫੋਰਡ ਵੱਲੋਂ ਪੈਰ ਪਿੱਛੇ ਖਿੱਚਣ ਦਾ ਕਾਰਨ ਬਣ ਰਿਹਾ ਹੈ। ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਹਾਲ ਹੀ ਵਿਚ ਪੇਸ਼ ਕੀਤੇ ਉਨ੍ਹਾਂ ਅੰਕੜਿਆਂ ਦਾ ਪ੍ਰੀਮੀਅਰ ਡਗ ਫੋਰਡ ’ਤੇ ਬਹੁਤ ਜ਼ਿਆਦਾ ਅਸਰ ਪਿਆ ਜਿਨ੍ਹਾਂ ਮੁਤਾਬਕ ਪੀਲ ਰੀਜਨ ਟੁੱਟਣ ਮਗਰੋਂ ਬਰੈਂਪਟਨ ਵਿਖੇ ਪ੍ਰਾਪਰਟੀ ਟੈਕਸ 38 ਫ਼ੀ ਸਦੀ ਤੱਕ ਵਧਾਉਣਾ ਪੈ ਸਕਦਾ ਹੈ।
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਿਤੇ ਸੰਕੇਤ
ਪ੍ਰੀਮੀਅਰ ਡਗ ਫੋਰਡ ਨੇ ਮੰਗਲਵਾਰ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਸਿਰਫ ਐਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵਿਸਤਾਰਤ ਜਾਣਕਾਰੀ ਦਿਤੀ ਜਾਵੇਗੀ। ਇਸੇ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਮਿਊਂਸਪਲ ਮਾਮਲਿਆਂ ਬਾਰੇ ਸਾਬਕਾ ਮੰਤਰੀ ਅਤੇ ਮਿਸੀਸਾਗਾ ਦੇ ਮੇਅਰ ਦਾ ਅਹੁਦਾ ਛੱਡ ਰਹੀ ਬੌਨੀ ਕਰੌਂਬੀ ਦਰਮਿਆਨ ਹੋਏ ਸਮਝੌਤੇ ’ਤੇ ਮੁੜ ਗੌਰ ਕੀਤੇ ਜਾਣ ਦੀ ਜ਼ਰੂਰਤ ਹੈ।