ਇਜਰਾਈਲ-ਹਮਾਸ ਵਿਚਾਲੇ ਜੰਗ ਵਿਚ 3900 ਮੌਤਾਂ ਹੋਈਆਂ
ਯੇਰੂਸ਼ਲਮ, 16 ਅਕਤੂਬਰ, ਨਿਰਮਲ : ਹਮਾਸ ਵਲੋਂ ਇਜ਼ਰਾਈਲ ’ਤੇ ਹਮਲਾ ਕੀਤੇ ਹੁਣ 10 ਦਿਨ ਹੋ ਗਏ ਹਨ । ਇਸ ਹਮਲੇ ਕਾਰਨ ਇਜ਼ਰਾਈਲ ਵਿੱਚ ਹੁਣ ਤੱਕ 1400 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਜਵਾਬੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 2500 ਦੇ ਨੇੜੇ ਪਹੁੰਚ ਗਈ […]
By : Hamdard Tv Admin
ਯੇਰੂਸ਼ਲਮ, 16 ਅਕਤੂਬਰ, ਨਿਰਮਲ : ਹਮਾਸ ਵਲੋਂ ਇਜ਼ਰਾਈਲ ’ਤੇ ਹਮਲਾ ਕੀਤੇ ਹੁਣ 10 ਦਿਨ ਹੋ ਗਏ ਹਨ । ਇਸ ਹਮਲੇ ਕਾਰਨ ਇਜ਼ਰਾਈਲ ਵਿੱਚ ਹੁਣ ਤੱਕ 1400 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੂਜੇ ਪਾਸੇ ਗਾਜ਼ਾ ਪੱਟੀ ’ਤੇ ਇਜ਼ਰਾਈਲ ਵੱਲੋਂ ਕੀਤੇ ਜਵਾਬੀ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ ਹੁਣ 2500 ਦੇ ਨੇੜੇ ਪਹੁੰਚ ਗਈ ਹੈ। ਇਹ ਉਹ ਸਥਿਤੀ ਹੈ ਜਦੋਂ ਗਾਜ਼ਾ ’ਤੇ ਇਜ਼ਰਾਈਲ ਵੱਲੋਂ ਸਿਰਫ ਹਵਾਈ ਹਮਲੇ ਕੀਤੇ ਗਏ ਹਨ। ਦੱਸਿਆ ਗਿਆ ਹੈ ਕਿ ਇਜ਼ਰਾਇਲੀ ਫੌਜ ਜਲਦ ਹੀ ਸਮੁੰਦਰੀ ਅਤੇ ਜ਼ਮੀਨੀ ਰਸਤੇ ਰਾਹੀਂ ਗਾਜ਼ਾ ’ਤੇ ਹਮਲਾ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਨੂੰ ਚੌਕਸ ਰਹਿਣ ਦਾ ਸੱਦਾ ਦਿੱਤਾ ਹੈ ਅਤੇ ਗਾਜ਼ਾ ’ਤੇ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਨੂੰ ਗਲਤ ਕਰਾਰ ਦਿੱਤਾ ਹੈ।