ਅਮਰੀਕੀ ਸਰਹੱਦ ਕੋਲ ਹੋ ਸਕਦੈ ਵੱਡਾ ਅੱਤਵਾਦੀ ਹਮਲਾ : ਟਰੰਪ
ਵਾਸ਼ਿੰਗਟਨ, 29 ਜਨਵਰੀ, ਨਿਰਮਲ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ’ਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ। ਇਸ ਪੋਸਟ ’ਚ ਟਰੰਪ ਨੇ ਲਿਖਿਆ ਕਿ ਅਮਰੀਕਾ-ਮੈਕਸੀਕੋ ਸਰਹੱਦ ਨੂੰ ਲੈ ਕੇ ਕੀਤੀ ਜਾ ਰਹੀ ਡੀਲ ਤਬਾਹੀ ਲਿਆ ਸਕਦੀ […]
By : Editor Editor
ਵਾਸ਼ਿੰਗਟਨ, 29 ਜਨਵਰੀ, ਨਿਰਮਲ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ’ਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਹੈ। ਇਸ ਪੋਸਟ ’ਚ ਟਰੰਪ ਨੇ ਲਿਖਿਆ ਕਿ ਅਮਰੀਕਾ-ਮੈਕਸੀਕੋ ਸਰਹੱਦ ਨੂੰ ਲੈ ਕੇ ਕੀਤੀ ਜਾ ਰਹੀ ਡੀਲ ਤਬਾਹੀ ਲਿਆ ਸਕਦੀ ਹੈ। ਉਨ੍ਹਾਂ ਨੇ ਅਮਰੀਕਾ ਦੀ ਦੱਖਣੀ ਸਰਹੱਦ ਨੂੰ ਦੁਨੀਆ ਦੇ ਇਤਿਹਾਸ ’ਚ ਸਭ ਤੋਂ ਖਰਾਬ ਦੱਸਿਆ ਅਤੇ ਖਦਸ਼ਾ ਪ੍ਰਗਟਾਇਆ ਕਿ ਅਮਰੀਕਾ ’ਚ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ’ਤੇ ਸ਼ੇਅਰ ਕੀਤੀ ਇਕ ਪੋਸਟ ’ਚ ਟਰੰਪ ਨੇ ਲਿਖਿਆ, ’ਤਿੰਨ ਸਾਲ ਪਹਿਲਾਂ ਤੱਕ ਅਮਰੀਕਾ ਦੇ ਇਤਿਹਾਸ ’ਚ ਸਾਡੀਆਂ ਸਰਹੱਦਾਂ ਸਭ ਤੋਂ ਮਜ਼ਬੂਤ ਅਤੇ ਸੁਰੱਖਿਅਤ ਸਨ। ਅੱਜ ਤਬਾਹੀ ਉਡੀਕ ਰਹੀ ਹੈ। ਇਹ ਦੁਨੀਆ ਦੇ ਇਤਿਹਾਸ ਦੀਆਂ ਸਭ ਤੋਂ ਭੈੜੀਆਂ ਸਰਹੱਦਾਂ ਹਨ ਅਤੇ ਇਹ ਸਾਡੇ ਦੇਸ਼ ਲਈ ਖੁੱਲ੍ਹੇ ਜ਼ਖ਼ਮ ਵਾਂਗ ਹਨ। ਟਰੰਪ ਨੇ ਲਿਖਿਆ, ‘ਦੁਨੀਆ ਭਰ ਤੋਂ ਅੱਤਵਾਦੀ ਬਿਨਾਂ ਕਿਸੇ ਜਾਂਚ ਦੇ ਸਾਡੇ ਦੇਸ਼ ’ਚ ਦਾਖਲ ਹੋ ਰਹੇ ਹਨ। ਇਸ ਗੱਲ ਦੀ 100 ਫੀਸਦੀ ਸੰਭਾਵਨਾ ਹੈ ਕਿ ਅਮਰੀਕਾ ’ਚ ਸਰਹੱਦ ਨੇੜੇ ਕੋਈ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਬਾਈਡਨ ਅਮਰੀਕਾ-ਮੈਕਸੀਕੋ ਸਰਹੱਦ ’ਤੇ ਅਮਰੀਕੀ ਸੰਸਦ ’ਚ ਇਕ ਸਮਝੌਤੇ ਦੀ ਗੱਲ ਕਰ ਰਹੇ ਹਨ। ਇਸ ਦੇ ਨਾਲ ਹੀ ਟਰੰਪ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਸੇ ਵੀ ਡੀਲ ’ਚ ਹਿੱਸਾ ਨਾ ਲੈਣ ਦੀ ਅਪੀਲ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਮਾੜੇ ਸੌਦੇ ਨਾਲੋਂ ਕੋਈ ਸੌਦਾ ਨਾ ਹੋਣਾ ਬਿਹਤਰ ਹੈ। ਡੋਨਾਲਡ ਟਰੰਪ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਉਣ ਵਾਲੇ ਸ਼ਰਨਾਰਥੀਆਂ ਦੇ ਮੁੱਦੇ ’ਤੇ ਜੋਅ ਬਾਈਡਨ ਨੂੰ ਘੇਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਗੈਰ-ਕਾਨੂੰਨੀ ਸ਼ਰਨਾਰਥੀਆਂ ਦਾ ਮੁੱਦਾ ਸਭ ਤੋਂ ਅਹਿਮ ਹੋਵੇਗਾ। ਇਹੀ ਕਾਰਨ ਹੈ ਕਿ ਟਰੰਪ ਇਸ ਮੁੱਦੇ ’ਤੇ ਜੋ ਬਿਡੇਨ ਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ।ਬਾਈਡਨ ਵੀ ਇਸ ਗੱਲ ਨੂੰ ਜਾਣਦੇ ਹਨ, ਇਸੇ ਲਈ ਉਨ੍ਹਾਂ ਨੇ ਆਪਣੇ ਇਕ ਬਿਆਨ ’ਚ ਐਲਾਨ ਕੀਤਾ ਹੈ ਕਿ ਜੇਕਰ ‘ਕਾਂਗਰਸ’ ਸਮਝੌਤੇ ’ਤੇ ਪਹੁੰਚ ਜਾਂਦੀ ਹੈ ਤਾਂ ਉਹ ਅਮਰੀਕਾ-ਮੈਕਸੀਕੋ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਲਈ ਤਿਆਰ ਹਨ।