Begin typing your search above and press return to search.

ਪਰਸ ਖੋਹ ਕੇ ਫਰਾਰ ਹੋਇਆ ਨੌਜਵਾਨ ਕਾਬੂ

ਕਪੂਰਥਲਾ, 12 ਦਸੰਬਰ, ਨਿਰਮਲ : ਕਪੂਰਥਲਾ ਦੇ ਡੀਸੀ ਚੌਂਕ ਕੋਲ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾ ਕੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਹਾਲਾਂਕਿ ਬੱਸ ਨਾਲ ਟਕਰਾ ਕੇ ਇਕ ਦੋਸ਼ੀ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ […]

ਪਰਸ ਖੋਹ ਕੇ ਫਰਾਰ ਹੋਇਆ ਨੌਜਵਾਨ ਕਾਬੂ
X

Editor EditorBy : Editor Editor

  |  13 Dec 2023 9:43 AM IST

  • whatsapp
  • Telegram


ਕਪੂਰਥਲਾ, 12 ਦਸੰਬਰ, ਨਿਰਮਲ : ਕਪੂਰਥਲਾ ਦੇ ਡੀਸੀ ਚੌਂਕ ਕੋਲ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਰਹੇ ਸਨੈਚਰਾਂ ਦੀ ਬਾਈਕ ਬੱਸ ਨਾਲ ਟਕਰਾ ਕੇ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਹਾਲਾਂਕਿ ਬੱਸ ਨਾਲ ਟਕਰਾ ਕੇ ਇਕ ਦੋਸ਼ੀ ਜ਼ਖਮੀ ਹੋ ਗਿਆ ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਦੀ ਪਛਾਣ ਪ੍ਰਭਜੋਤ ਵਜੋਂ ਹੋਈ ਹੈ।

ਇਸ ਮਾਮਲੇ ’ਚ ਜ਼ਖਮੀ ਹੋਏ ਸਨੈਚਰ ਨੂੰ ਵੀ ਗੋਲੀ ਲੱਗਣ ਦਾ ਸ਼ੱਕ ਹੈ। ਜਿਸ ਸਬੰਧੀ ਡਿਊਟੀ ਡਾਕਟਰ ਸਿਧਾਰਥ ਬਿੰਦਰਾ ਨੇ ਪੁਸ਼ਟੀ ਕੀਤੀ ਹੈ ਕਿ ਜ਼ਖਮੀ ਨੌਜਵਾਨ ਦੇ ਗੋਡੇ ਤੋਂ ਹੇਠਾਂ ਗੋਲੀ ਲੱਗੀ ਹੈ ਅਤੇ ਹੱਡੀ ਟੁੱਟ ਗਈ ਹੈ। ਜਦੋਂਕਿ ਡੀਐਸਪੀ ਅਨੁਸਾਰ ਜ਼ਖ਼ਮੀ ਨੂੰ ਗੋਲੀ ਨਹੀਂ ਲੱਗੀ। ਬਾਈਕ ਦੇ ਸਾਈਡ ਸਟੈਂਡ ਦਾ ਪੱਤਾ ਉਸ ਦੇ ਗੋਡੇ ਤੋਂ ਪਾਰ ਹੋ ਗਿਆ ਹੈ। ਜਿਸ ਕਾਰਨ ਗੋਡੇ ਦੇ ਹੇਠਾਂ ਦੀ ਹੱਡੀ ਟੁੱਟ ਗਈ ਹੈ।

ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਡੀਸੀ ਤੋਂ ਇੱਕ ਔਰਤ ਦਾ ਪਰਸ ਖੋਹ ਕੇ ਭੱਜ ਰਹੇ ਦੋ ਸਨੈਚਰਾਂ ਦੀ ਬਾਈਕ ਬੱਸ ਸਟੈਂਡ ਨੇੜੇ ਪੀਆਰਟੀਸੀ ਦੀ ਬੱਸ ਨਾਲ ਟਕਰਾ ਗਈ। ਜਿਸ ਵਿੱਚ ਇੱਕ ਨੌਜਵਾਨ ਦੀ ਲੱਤ ਗੋਡੇ ਤੋਂ ਹੇਠਾਂ ਟੁੱਟ ਗਈ। ਜਦਕਿ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਫਿਰ ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।

Next Story
ਤਾਜ਼ਾ ਖਬਰਾਂ
Share it