Begin typing your search above and press return to search.
Mexico: ਮੈਕਸੀਕੋ ਵਿੱਚ ਆਇਆ ਜ਼ਬਰਦਸਤ ਭੂਚਾਲ, ਵੱਡੇ ਨੁਕਸਾਨ ਦਾ ਖ਼ਦਸ਼ਾ
ਰਿਕਟਰ ਪੈਮਾਨੇ 'ਤੇ 6.5 ਨਾਪੀ ਗਈ ਤੀਬਰਤਾ

By : Annie Khokhar
Mexico Earthquake News: ਦੱਖਣੀ ਅਮਰੀਕੀ ਦੇਸ਼ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਵਿੱਚ ਸ਼ੁੱਕਰਵਾਰ ਨੂੰ ਇੱਕ ਜ਼ੋਰਦਾਰ ਭੂਚਾਲ ਆਇਆ। ਰਾਸ਼ਟਰੀ ਭੂਚਾਲ ਸੇਵਾ ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.5 ਮਾਪੀ ਗਈ। ਭੂਚਾਲ ਕਾਫੀ ਜ਼ਬਰਦਸਤ ਦੀ। ਜਦੋਂ ਭੂਚਾਲ ਆਇਆ ਤਾਂ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਰੋਜ਼ਾਨਾ ਪ੍ਰੈਸ ਕਾਨਫਰੰਸ ਕਰ ਰਹੀ ਸੀ, ਜਿਸ ਨੂੰ ਰੋਕਣਾ ਪਿਆ।
ਰਾਸ਼ਟਰੀ ਭੂਚਾਲ ਸੇਵਾ ਦੇ ਅਨੁਸਾਰ, ਭੂਚਾਲ ਦਾ ਕੇਂਦਰ ਦੱਖਣੀ ਮੈਕਸੀਕਨ ਰਾਜ ਗੁਆਰੇਰੋ ਦੇ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਸੀ, ਜੋ ਕਿ ਪ੍ਰਸ਼ਾਂਤ ਤੱਟ 'ਤੇ ਅਕਾਪੁਲਕੋ ਦੇ ਰਿਜ਼ੋਰਟ ਦੇ ਨੇੜੇ ਸੀ। ਭੂਚਾਲ 40 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।
ਰਿਪੋਰਟਾਂ ਦੇ ਅਨੁਸਾਰ, ਭੂਚਾਲ ਇੰਨਾ ਤੇਜ਼ ਸੀ ਕਿ ਲੋਕ ਇਮਾਰਤਾਂ ਤੋਂ ਬਾਹਰ ਸੜਕਾਂ 'ਤੇ ਆ ਗਏ। ਦੱਸ ਦਈਏ ਕਿ ਭੂਚਾਲ ਕਰਕੇ ਵੱਡੇ ਨੁਕਸਾਨ ਦਾ ਖਦਸ਼ਾ ਹੈ, ਹਾਲਾਂਕਿ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
Next Story


