Begin typing your search above and press return to search.

California ’ਚ ਭੜਕੀ ਜੰਗਲਾਂ ਦੀ ਅੱਗ

ਈਰਾਨ ਵਿਚ ਚਲਦੇ ਬੰਬ-ਗੋਲਿਆਂ ਦਰਮਿਆਨ ਅਮਰੀਕਾ ਵਿਚ ਅੱਗ ਦੇ ਭਾਂਬੜ ਬਲ ਉਠੇ ਅਤੇ ਹਜ਼ਾਰਾਂ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਲਈ ਮਜਬੂਰ ਹੋ ਗਏ

California ’ਚ ਭੜਕੀ ਜੰਗਲਾਂ ਦੀ ਅੱਗ
X

Upjit SinghBy : Upjit Singh

  |  4 April 2026 4:47 PM IST

  • whatsapp
  • Telegram

ਲੌਸ ਐਂਜਲਸ : ਈਰਾਨ ਵਿਚ ਚਲਦੇ ਬੰਬ-ਗੋਲਿਆਂ ਦਰਮਿਆਨ ਅਮਰੀਕਾ ਵਿਚ ਅੱਗ ਦੇ ਭਾਂਬੜ ਬਲ ਉਠੇ ਅਤੇ ਹਜ਼ਾਰਾਂ ਲੋਕ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਲਈ ਮਜਬੂਰ ਹੋ ਗਏ। ਕੈਲੇਫੋਰਨੀਆ ਦੇ ਦੱਖਣੀ ਹਿੱਸੇ ਵਿਚ ਨੌਰਥ ਕ੍ਰਾਊਨ ਵੈਲੀ ਨੇੜੇ ਸੈਂਕੜੇ ਏਕੜ ਵਿਚ ਜੰਗਲਾਂ ਦੀ ਅੱਗ ਭੜਕ ਉਠੀ ਅਤੇ ਫ਼ਿਲਹਾਲ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਸ਼ੁੱਕਰਵਾਰ ਸ਼ਾਮ ਤੱਕ ਅੱਗ ਦਾ ਘੇਰਾ 4 ਵਰਗ ਮੀਲ ਤੋਂ ਟੱਪ ਗਿਆ ਅਤੇ ਤੇਜ਼ ਹਵਾਵਾਂ ਇਸ ਦੇ ਵਧਣ ਦਾ ਕਾਰਨ ਬਣ ਰਹੀਆਂ ਹਨ। ਰਿਵਰਸਾਈਡ ਕਾਊਂਟੀ ਦੇ ਪ੍ਰਭਾਵਤ ਇਲਾਕੇ ਵਿਚ ਭਾਵੇਂ ਜ਼ਿਆਦਾ ਸੰਘਣੀ ਆਬਾਦੀ ਨਹੀਂ ਪਰ ਫਿਰ ਵੀ 13 ਹਜ਼ਾਰ ਲੋਕਾਂ ਨੂੰ ਘਰ ਖ਼ਾਲੀ ਕਰਨ ਵਾਸਤੇ ਆਖ ਦਿਤਾ ਗਿਆ।

13 ਹਜ਼ਾਰ ਲੋਕਾਂ ਤੋਂ ਘਰ-ਬਾਰ ਖ਼ਾਲੀ ਕਰਵਾਏ

ਅੱਗ ਬੁਝਾਉਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਜੇ ਇਹ ਮੌਰੈਨੋ ਵੈਲੀ ਵੱਲ ਵਧੀ ਤਾਂ 2 ਲੱਖ ਤੋਂ ਵੱਧ ਵਸੋਂ ਖਤਰੇ ਵਿਚ ਘਿਰ ਸਕਦੀ ਹੈ। ਕੈਲੇਫੋਰਨੀਆ ਡਿਪਾਰਟਮੈਂਟ ਆਫ਼ ਫੌਰੈਸਟਰੀ ਐਂਡ ਫ਼ਾਇਰ ਪ੍ਰੋਟੈਕਸ਼ਨ ਦੀ ਲੋਕ ਸੰਪਰਕ ਅਫ਼ਸਰ ਮੈਗੀ ਕਲਾਈਨ ਨੇ ਦੱਸਿਆ ਕਿ ਤਕਰੀਬਨ 10 ਹਜ਼ਾਰ ਲੋਕਾਂ ਨੂੰ ਚਿਤਾਵਨੀ ਦੇ ਘੇਰੇ ਵਿਚ ਰੱਖਿਆ ਗਿਆ ਹੈ ਅਤੇ ਹਾਲਾਤ ਕਾਬੂ ਹੇਠ ਨਾ ਆਏ ਤਾਂ ਇਲਾਕਾ ਖ਼ਾਲੀ ਕਰਨ ਦੇ ਹੁਕਮ ਦਿਤੇ ਜਾ ਸਕਦੇ ਹਨ। ਅੱਗ ਬੁਝਾਉਣ ਦੇ ਯਤਨਾਂ ਵਿਚ ਦੋ ਏਅਰ ਟੈਂਕਰ, ਦੋ ਹੈਲੀਕਾਪਟਰ, 23 ਜ਼ਮੀਨੀ ਗੱਡੀਆਂ ਅਤੇ ਵੱਡੀ ਗਿਣਤੀ ਵਿਚ ਬੁਲਡੋਜ਼ਰ ਸ਼ਾਮਲ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਵੀ ਕੈਲੇਫੋਰਨੀਆ ਵਿਚ ਜੰਗਲਾਂ ਦੀ ਅੱਗ ਨੇ ਵੱਡਾ ਨੁਕਸਾਨ ਕੀਤਾ ਅਤੇ ਘੱਟੋ ਘੱਅ 32 ਜਣਿਆਂ ਦੀ ਜਾਨ ਗਈ ਅਤੇ 2 ਲੱਖ ਨੂੰ ਘਰ-ਬਾਰ ਛੱਡ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣਾ ਪਿਆ। ਅੱਗ ਨੇ 18 ਹਜ਼ਾਰ ਤੋਂ ਵੱਧ ਘਰ ਅਤੇ ਹੋਰ ਇਮਾਰਤਾਂ ਸਾੜ ਕੇ ਸੁਆਹ ਕਰ ਦਿਤੀਆਂ।

Next Story
ਤਾਜ਼ਾ ਖਬਰਾਂ
Share it