Begin typing your search above and press return to search.

ਜੇ ਇਰਾਨ ਨੇ ਹੋਰਮੁਜ ਸਟ੍ਰੇਟ ਬੰਦ ਕੀਤੀ ਤਾਂ ਕੀ ਹੋਵੇਗਾ?

ਦੁਨੀਆ ਵਿਚ ਤੇਲ ਟ੍ਰਾਂਸਪੋਰਟ ਕਰਨ ਵਾਲਾ ਹਰ ਪੰਜਵਾਂ ਸ਼ਿਪ ਇਕ ਭੀੜੇ ਜਿਹੇ ਜਲਮਾਰਗ ਤੋਂ ਹੋ ਕੇ ਲੰਘਦਾ ਏ,, ਜਿਸ ਦਾ ਨਾਮ ਐ ਹੋਰਮੁਜ ਸਟ੍ਰੇਟ,,, ਜਿਸ ਦਾ ਨਾਮ ਇਸ ਸਮੇਂ ਕਾਫ਼ੀ ਚਰਚਾ ਵਿਚ ਆਇਆ ਹੋਇਆ ਏ ਕਿਉਂਕਿ ਇਹ ਜਲ ਮਾਰਗ ਇਰਾਨ ਵਿਚ ਪੈਂਦਾ ਏ ਅਤੇ ਇਰਾਨ ਨੇ ਆਪਣੇ ਤਿੰਨ ਪਰਮਾਣੂ ਟਿਕਾਣਿਆਂ ’ਤੇ ਅਮਰੀਕੀ ਬੰਬਾਰੀ ਦੇ ਜਵਾਬ ਵਿਚ ਇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਐ।

ਜੇ ਇਰਾਨ ਨੇ ਹੋਰਮੁਜ ਸਟ੍ਰੇਟ ਬੰਦ ਕੀਤੀ ਤਾਂ ਕੀ ਹੋਵੇਗਾ?
X

Makhan shahBy : Makhan shah

  |  25 Jun 2025 5:24 PM IST

  • whatsapp
  • Telegram

ਚੰਡੀਗੜ੍ਹ : ਰੋਜ਼ਾਨਾ ਦੁਨੀਆ ਵਿਚ ਤੇਲ ਟ੍ਰਾਂਸਪੋਰਟ ਕਰਨ ਵਾਲਾ ਹਰ ਪੰਜਵਾਂ ਸ਼ਿਪ ਇਕ ਭੀੜੇ ਜਿਹੇ ਜਲਮਾਰਗ ਤੋਂ ਹੋ ਕੇ ਲੰਘਦਾ ਏ,, ਜਿਸ ਦਾ ਨਾਮ ਐ ਹੋਰਮੁਜ ਸਟ੍ਰੇਟ,,, ਜਿਸ ਦਾ ਨਾਮ ਇਸ ਸਮੇਂ ਕਾਫ਼ੀ ਚਰਚਾ ਵਿਚ ਆਇਆ ਹੋਇਆ ਏ ਕਿਉਂਕਿ ਇਹ ਜਲ ਮਾਰਗ ਇਰਾਨ ਵਿਚ ਪੈਂਦਾ ਏ ਅਤੇ ਇਰਾਨ ਨੇ ਆਪਣੇ ਤਿੰਨ ਪਰਮਾਣੂ ਟਿਕਾਣਿਆਂ ’ਤੇ ਅਮਰੀਕੀ ਬੰਬਾਰੀ ਦੇ ਜਵਾਬ ਵਿਚ ਇਸ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਐ। ਜੇਕਰ ਅਜਿਹਾ ਹੋਇਆ ਤਾਂ ਅਮਰੀਕਾ ਦੇ ਪਾਵਰ ਪਲਾਂਟਾਂ ਤੋਂ ਲੈ ਕੇ ਭਾਰਤ ਦੇ ਪੈਟਰੌਲ ਪੰਪਾਂ ਨੂੰ ਤਾਲੇ ਲੱਗ ਜਾਣਗੇ। ਸਭ ਤੋਂ ਵੱਡੀ ਮੁਸ਼ਕਲ ਵਿਚ ਫਸੇਗਾ ਚੀਨ,, ਜਿਸ ਨੂੰ 90 ਫ਼ੀਸਦੀ ਤੇਲ ਇਸੇ ਰਸਤੇ ਤੋਂ ਸਪਲਾਈ ਹੁੰਦੈ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਹੋਰਮੁਜ ਸਟ੍ਰੇਟ ਅਤੇ ਇਸ ਦੇ ਬੰਦ ਹੋਣ ਦਾ ਭਾਰਤ ਸਮੇਤ ਹੋਰ ਦੇਸ਼ਾਂ ’ਤੇ ਕੀ ਹੋਵੇਗਾ ਅਸਰ?

ਇਰਾਨ ਅਤੇ ਇਜ਼ਰਾਇਲ ਵਿਚਾਲੇ ਚੱਲ ਰਹੇ ਜੰਗੀ ਤਣਾਅ ਦੌਰਾਨ ਹੋਰਮੁਜ ਸਟ੍ਰੇਟ ਦਾ ਨਾਮ ਕਾਫ਼ੀ ਸੁਰਖ਼ੀਆਂ ਵਿਚ ਆਇਆ ਹੋਇਆ ਏ। ਦਰਅਸਲ ਹੋਰਮੁਜ ਸਟ੍ਰੇਟ ਇਕ ਅਜਿਹਾ ਭੀੜਾ ਜਿਹਾ ਜਲਮਾਰਗ ਐ ਜੋ ਫਾਰਸ ਦੀ ਖਾੜੀ ਨੂੰ ਓਮਾਨ ਖਾੜੀ ਨਾਲ ਅਤੇ ਅੱਗੇ ਅਰਬ ਸਾਗਰ ਦੇ ਨਾਲ ਜੋੜਦਾ ਏ। ਇਸ ਦੇ ਉਤਰ ਵਿਚ ਇਰਾਨ ਜੁੜਿਆ ਹੋਇਆ ਏ। ਦੱਖਣ ਵਿਚ ਓਮਾਨ ਅਤੇ ਅਰਬ ਸਾਗਰ ਅਮੀਰਾਤ ਯਾਨੀ ਯੂਏਈ ਹੈ। ਇਸ ਦੇ ਨੇੜੇ ਤੇੜੇ ਸਾਰੇ ਤੇਲ ਉਤਪਾਦਕ ਦੇਸ਼ ਨੇ, ਇਸ ਕਰਕੇ ਇਸ ਜਲ ਮਾਰਗ ਰਾਹੀਂ ਦੁਨੀਆ ਭਰ ਵਿਚ ਤੇਲ ਦੀ ਸਪਲਾਈ ਹੁੰਦੀ ਐ। ਹੋਰਮੁਜ ਸਟ੍ਰੇਟ ਕਰੀਬ 167 ਕਿਲੋਮੀਟਰ ਲੰਬਾ ਏ, ਜਿਸ ਦੇ ਦੋਵੇਂ ਕਿਨਾਰੇ ਕਰੀਬ 50 ਕਿਲੋਮੀਟਰ ਚੌੜੇ ਨੇ, ਜਦਕਿ ਸਭ ਤੋਂ ਭੀੜਾ ਹਿੱਸਾ ਕਰੀਬ 33 ਕਿਲੋਮੀਟਰ ਚੌੜਾ ਹੈ। ਇਸ ਵਿਚ ਆਉਣ ਜਾਣ ਵਾਲੇ ਸਮੁੰਦਰੀ ਟ੍ਰੈਫਿਕ ਦੇ ਲਈ 3 ਕਿਲੋਮੀਟਰ ਚੌੜੀ ਸ਼ਿਪਿੰਗ ਲੇਨ ਤੈਅ ਕੀਤੀ ਹੋਈ ਐ।


ਅਮਰੀਕਾ ਦੀ ਐਨਰਜੀ ਇੰਫਰਮੇਸ਼ਨ ਐਡਮਨਿਸਟ੍ਰੇਸ਼ਨ ਯਾਨੀ ਈਆਈਏ ਦੇ ਮੁਤਾਬਕ ਦੁਨੀਆ ਦੇ ਕੁੱਲ ਪੈਟਰੋਲੀਅਮ ਵਿਚੋਂ ਕਰੀਬ 20 ਫ਼ੀਸਦੀ ਹੋਰਮੁਜ ਸਟ੍ਰੇਟ ਤੋਂ ਹੋ ਕੇ ਲੰਘਦਾ ਏ। ਰੋਜ਼ਾਨਾ ਕਰੀਬ 1.78 ਕਰੋੜ ਬੈਰਲ ਤੋਂ 2.08 ਕਰੋੜ ਬੈਰਲ ਕੱਚਾ ਤੇਲ ਅਤੇ ਈਂਧਣ ਇਸੇ ਰੂਟ ਤੋਂ ਜਾਂਦਾ ਹੈ। ਈਆਈਏ ਦੇ ਮੁਤਾਬਕ ਇਰਾਨ ਖੁਦ ਰੋਜ਼ਾਨਾ 17 ਲੱਖ ਬੈਰਲ ਪੈਟਰੋਲੀਅਮ ਇਸ ਰੂਟ ਤੋਂ ਨਿਰਯਾਤ ਕਰਦਾ ਏ। ਇਸ ਰਸਤੇ ਤੋਂ ਲੰਘਣ ਵਾਲੇ ਕਮਰਸ਼ੀਅਲ ਸ਼ਿਪ ਦੀ ਸੁਰੱਖਿਆ ਅਮਰੀਕੀ ਨੇਵੀ ਦੀ ਇਕ ਟੁਕੜੀ ਵੱਲੋਂ ਕੀਤੀ ਜਾਂਦੀ ਐ। ਇਰਾਨ ਤੋਂ ਇਲਾਵਾ ਦੂਜੇ ਗਲਫ਼ ਦੇਸ਼ ਜਿਵੇਂ ਇਰਾਕ, ਕੁਵੈਤ, ਸਾਊਦੀ ਅਰਬ ਅਤੇ ਯੂਏਈ ਵੀ ਇਸੇ ਰਸਤੇ ਤੋਂ ਆਪਣਾ ਜ਼ਿਆਦਾਤਰ ਤੇਲ ਨਿਰਯਾਤ ਕਰਦੇ ਨੇ। ਇਸ ਵਿਚੋਂ ਜ਼ਿਆਦਾਤਰ ਨਿਰਯਾਤ ਏਸ਼ੀਆਈ ਦੇਸ਼ਾਂ ਨੂੰ ਹੁੰਦੈ। ਸਾਲ 2022 ਵਿਚ ਹੋਰਮੁਜ ਤੋਂ ਲੰਘਣ ਵਾਲੇ ਕੁੱਲ ਤੇਲ ਦਾ 82 ਫ਼ੀਸਦੀ ਏਸ਼ੀਆਈ ਦੇਸ਼ਾਂ ਵਿਚ ਗਿਆ ਸੀ।


ਜਾਣਕਾਰੀ ਅਨੁਸਾਰ 13 ਜੂਨ ਨੂੰ ਇਰਾਨ ’ਤੇ ਇਜ਼ਰਾਇਲ ਦੀ ਸਟ੍ਰਾਈਕ ਅਤੇ 22 ਜੂਨ ਨੂੰ ਇਰਾਨੀ ਨਿਊਕਲੀਅਰ ਸਾਈਟਾਂ ’ਤੇ ਅਮਰੀਕਾ ਦੀ ਬੰਬਾਰੀ ਮਗਰੋਂ ਇਰਾਨੀ ਸੰਸਦ ਨੇ ਹੋਰਮੁਜ ਸਟ੍ਰੇਟ ਨੂੰ ਬੰਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਐ ਪਰ ਆਖ਼ਰੀ ਫ਼ੈਸਲਾ ਇਰਾਨ ਦੀ ਟੌਪ ਲੀਡਰਸ਼ਿਪ ਹੀ ਲਵੇਗੀ। ਦਰਅਸਲ ਇਰਾਨ ਹੋਰਮੁਜ ਨੂੰ ਬੰਦ ਕਰਕੇ ਦੁਨੀਆ ਦੀ ਤੇਲ ਸਪਲਾਈ ਨੂੰ ਪ੍ਰਭਾਵਿਤ ਕਰਨਾ ਚਾਹੁੰਦੈ, ਜਿਸ ਨਾਲ ਇਕ ਤਰ੍ਹਾਂ ਦਾ ਦਬਾਅ ਬਣੇਗਾ। ਅਜਿਹਾ ਨਹੀਂ ਕਿ ਹੋਰਮੁਜ ਨੂੰ ਬੰਦ ਕਰਨਦੀ ਧਮਕੀ ਕੋਈ ਪਹਿਲੀ ਵਾਰ ਦਿੱਤੀ ਹੋਵੇ, ਇਸ ਤੋਂ ਪਹਿਲਾਂ ਵੀ ਇਰਾਨ ਦੇ ਨੇਤਾ ਅਤੇ ਫ਼ੌਜੀ ਅਧਿਕਾਰੀ ਹੋਰਮੁਜ ਸਟ੍ਰੇਟ ਨੂੰ ਬੰਦ ਕਰਨ ਦੀ ਧਮਕੀ ਦਿੰਦੇ ਰਹੇ ਨੇ। ਜਦੋਂ ਕਦੇ ਇਰਾਨ ਦਾ ਪੱਛਮੀ ਦੇਸ਼ਾਂ ਨਾਲ ਤਣਾਅ ਵਧ ਜਾਂਦਾ ਏ ਤਾਂ ਇਹ ਧਮਕੀ ਵਾਰ ਵਾਰ ਦੁਹਰਾਈ ਜਾਂਦੀ ਐ।


ਹੋਰਮੁਜ ਸਟ੍ਰੇਟ ਤੋਂ ਜਹਾਜ਼ਾਂ ਦੇ ਲੰਘਣ ਦੇ ਲਈ ਦੋਵੇਂ ਪਾਸੇ ਸਿਰਫ਼ 3 ਕਿਲੋਮੀਟਰ ਦੀ ਲੇਨ ਬਣੀ ਹੋਈ ਐ। ਇਸ ਲੇਨ ’ਤੇ ਇਰਾਨ ਸੀ ਮਾਈਨਸ ਲਗਾ ਕੇ ਹੋਰਮੁਜ ਨੂੰ ਬਲੌਕ ਕਰ ਸਕਦਾ ਏ। ਇਹ ਮਾਈਨਸ ਇਸ ਰਸਤੇ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਡਿਟੈਕਟ ਕਰਨ ’ਤੇ ਬਲਾਸਟ ਹੋ ਜਾਣਗੀਆਂ। ਇਰਾਨ ਕੋਲ ਹੋਰਮੁਜ ਨੂੰ ਬਲੌਕ ਕਰਨ ਵਾਲੀਆਂ ਕਈ ਮਾਈਨਸ ਮੌਜੂਦ ਨੇ। ਇਸ ਵਿਚੋਂ ਚੀਨੀ ਈਐਮ 52 ਮਾਈਨ ਵੀ ਸ਼ਾਮਲ ਐ ਜੋ ਸ਼ਿਪ ਡਿਟੈਕਟ ਕਰਨ ’ਤੇ ਰਾਕੇਟ ਲਾਂਚ ਕਰ ਸਕਦੀ ਐ। ਮਾਈਨਸ ਇੰਸਟਾਲ ਕਰਨ ਦੇ ਲਈ ਇਰਾਨ ਪਣਡੁੱਬੀਆਂ ਦੀ ਵਰਤੋਂ ਕਰੇਗਾ, ਜਿਨ੍ਹਾਂ ਵਿਚ 3 ਵੱਡੀਆਂ ਰੂਸ ਵੱਲੋਂ ਤਿਆਰ ਕਿਲੋ ਕਲਾਸ ਸਬ ਮਰੀਨਸ ਅਤੇ ਸਿਗੇਟ ਗਦੀਰ ਕਲਾਸ ਸਬ ਮਰੀਨਸ ਦੀ ਫਲੀਟ ਹੋ ਸਕਦੀ ਐ।


ਜੇਕਰ ਇਰਾਨ ਸੀ-ਮਾਈਨਸ ਨਹੀਂ ਲਗਾ ਸਕਿਆ ਤਾਂ ਉਹ ਇਸਲਾਮਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਯਾਨੀ ਆਈਆਰਜੀਸੀ ਦੇ ਜ਼ਰੀਏ ਹੋਰਮੁਜ ਤੋਂ ਲੰਘਣ ਵਾਲੇ ਜਹਾਜ਼ਾਂ ’ਤੇ ਹਮਲਾ ਕਰ ਸਕਦਾ ਏ। ਸੰਨ 1980 ਦੇ ਇਰਾਨ ਇਰਾਕ ਯੁੱਧ ਦੌਰਾਨ ਵੀ ਇਰਾਨ ਨੇ ਅਜਿਹਾ ਕੀਤਾ ਸੀ। ਹਾਲਾਂਕਿ ਇਹ ਸਭ ਕੁੱਝ ਇੰਨਾ ਆਸਾਨ ਨਹੀਂ ਕਿਉਂਕਿ ਹੋਰਮੁਜ ਦੇ ਨੇੜੇ ਬਹਿਰੀਨ ਵਿਚ ਅਮਰੀਕੀ ਨੇਵੀ ਦਾ ਪੰਜਵਾਂ ਬੇੜਾ ਤਾਇਨਾਤ ਐ। ਇਸ ਤੋਂ ਇਲਾਵਾ ਪੱਛਮੀ ਦੇਸ਼ਾਂ ਦੀ ਨੇਵੀ ਵੀ ਉਥੇ ਗ਼ਸ਼ਤ ਕਰ ਰਹੀ ਐ। ਇਰਾਨ ਨੇ ਜੇਕਰ ਹਮਲਾ ਕੀਤਾ ਤਾਂ ਉਸ ਨੂੰ ਇਸ ਦਾ ਕਰਾਰਾ ਜਵਾਬ ਝੱਲਣ ਲਈ ਤਿਆਰ ਰਹਿਣਾ ਪਵੇਗਾ।


ਰਿਪੋਰਟ ਦੇ ਮੁਤਾਬਕ ਸਾਲ 2024 ਵਿਚ ਹੋਰਮੁਜ ਤੋਂ ਹੋ ਕੇ ਜਾਣ ਵਾਲੇ ਕੱਚੇ ਤੇਲ ਅਤੇ ਕੁਦਰਤੀ ਗੈਸ ਦਾ 84 ਫ਼ੀਸਦੀ ਹਿੱਸਾ ਏਸ਼ੀਆਈ ਬਜ਼ਾਰਾਂ ਤੱਕ ਪਹੁੰਚਿਆ ਸੀ। ਜ਼ਿਆਦਾਤਰ ਹਿੱਸਾ ਚੀਨ, ਭਾਰਤ, ਜਪਾਨ ਅਤੇ ਦੱਖਣ ਗਿਆ ਜੋ 2024 ਵਿਚ ਹੋਰਮੁਜ ਦੇ ਰਸਤੇ ਕੱਚੇ ਅਤੇ ਕੁਦਰਤੀ ਗੈਸ ਦੀ ਸਪਲਾਈ ਦਾ ਕੁੱਲ 69 ਫ਼ੀਸਦੀ ਬਣਦਾ ਸੀ। ਅਜਿਹੇ ਵਿਚ ਭਾਰਤ ’ਤੇ ਹੋਰਮੁਜ ਬੰਦ ਹੋਣ ਦਾ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਭਾਰਤ ਖਾੜੀ ਦੇਸ਼ਾਂ ਨਾਲ ਲਗਦੇ ਰੂਸ, ਅਮਰੀਕਾ, ਅਫ਼ਰੀਕਾ ਅਤੇ ਲੈਟਿਨ ਅਮਰੀਕਾ ਤੋਂ ਵੀ ਤੇਲ ਖ਼ਰੀਦਦਾ ਹੈ,, ਹਾਂ,, ਇਕ ਗੱਲ ਜ਼ਰੂਰ ਐ ਕਿ ਆਉਣ ਵਾਲੇ ਸਮੇਂ ਵਿਚ ਤੇਲ ਦੀਆਂ ਕੀਮਤਾਂ ਜ਼ਰੂਰ ਕੁੱਝ ਵਧ ਸਕਦੀਆਂ ਨੇ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it