America ਦੇ ਟੀ.ਐਸ. ਏਜੰਟਸ ਨੂੰ salaries ਵੰਡਣ ਦਾ ਸਿਲਸਿਲਾ ਸ਼ੁਰੂ
ਅਮਰੀਕਾ ਦੇ ਹਵਾਈ ਅੱਡਿਆਂ ’ਤੇ ਤੈਨਾਤ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਨੂੰ ਅੱਜ ਤੋਂ ਤਨਖਾਹਾਂ ਮਿਲਣ ਦੀ ਉਮੀਦ ਹੈ ਪਰ ਆਈਸ ਵਾਲੇ ਮਦਦ ਵਾਸਤੇ ਮੌਜੂਦ ਰਹਿਣਗੇ

By : Upjit Singh
ਨਿਊ ਯਾਰਕ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਤੈਨਾਤ ਟ੍ਰਾਂਸਪੋਰਟ ਸਕਿਉਰਿਟੀ ਏਜੰਟਸ ਨੂੰ ਅੱਜ ਤੋਂ ਤਨਖਾਹਾਂ ਮਿਲਣ ਦੀ ਉਮੀਦ ਹੈ ਪਰ ਆਈਸ ਵਾਲੇ ਮਦਦ ਵਾਸਤੇ ਮੌਜੂਦ ਰਹਿਣਗੇ। ਰਾਸ਼ਟਰਪਤੀ ਡੌਨਲਡ ਟਰੰਪ ਦੇ ਬਾਰਡਰ ਜ਼ਾਰ ਟੌਮ ਹੋਮਨ ਨੂੰ ਜਦੋਂ ਪੁੱਛਿਆ ਗਿਆ ਕਿ ਪੇਅ ਚੈਕ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ , ਕੀ ਹੁਣ ਆਈਸ ਏਜੰਟਸ ਨੂੰ ਹਟਾ ਲਿਆ ਜਾਵੇਗਾ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਭ ਕੁਝ ਗੈਰ ਹਾਜ਼ਾਰ ਟੀ.ਐਸ.ਏ. ਏਜੰਟਸ ਦੀ ਵਾਪਸੀ ’ਤੇ ਨਿਰਭਰ ਕਰੇਗਾ। ਹੋਮਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਵੇਂ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੂਲੀਨ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸੋਮਵਾਰ ਜਾਂ ਮੰਗਲਵਾਰ ਤੋਂ ਪੇਅ ਚੈਕਸ ਮਿਲਣੇ ਸ਼ੁਰੂ ਹੋ ਜਾਣਗੇ।
ਹਵਾਈ ਅੱਡਿਆਂ ’ਤੇ ਤੈਨਾਤ ਰਹਿਣਗੇ ਆਈਸ ਏਜੰਟਸ
ਤਾਜ਼ਾ ਘਟਨਾਕ੍ਰਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਦੇ ਭੀੜ-ਭਾੜ ਵਾਲੇ ਹਵਾਈ ਅੱਡਿਆਂ ’ਤੇ ਮੁਸਾਫ਼ਰਾਂ ਨੂੰ ਜਲਦ ਰਾਹਤ ਨਹੀਂ ਮਿਲੇਗੀ। ਸ਼ਟਡਾਊਨ ਲੰਮਾ ਹੋਣ ਕੇ 500 ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟ ਨੌਕਰੀ ਛੱਡ ਚੁੱਕੇ ਹਨ ਜਦਕਿ ਵੱਡੀ ਗਿਣਤੀ ਵਿਚ ਡਿਊਟੀ ਤੋਂ ਗੈਰਹਾਜ਼ਰ ਹੋ ਗਏ। ਸੈਨੇਟ ਵਿਚ ਡੀ.ਐਚ.ਐਸ. ਦਾ ਖਰਚਾ ਬਿਲ ਪਾਸ ਹੋ ਚੁੱਕਾ ਹੈ ਪਰ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਰਿਪਬਲਿਕਨ ਪਾਰਟੀ ਵਾਲੇ ਆਪਸ ਵਿਚ ਹੀ ਖਹਿਬੜ ਪਏ ਜਿਸ ਕਰ ਕੇ ਬਿਲ ਲਟਕ ਗਿਆ ਅਤੇ ਰਾਸ਼ਟਰਪਤੀ ਡੌਨਲ ਟਰੰਪ ਨੂੰ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਦਿਆਂ ਟੀ.ਐਸ.ਏਜੰਟਸ ਦੀਆਂ ਤਨਖਾਹਾਂ ਜਾਰੀ ਰਕਵਾਉਣੀਆਂ ਪਈਆਂ।


