Begin typing your search above and press return to search.

ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਡੌਨਲਡ ਟਰੰਪ ਨੂੰ ਝਟਕਾ

ਹੱਥ ਧੋਅ ਕੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਪਿੱਛੇ ਪਏ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਤੈਨਾਤ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ

ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਡੌਨਲਡ ਟਰੰਪ ਨੂੰ ਝਟਕਾ
X

Upjit SinghBy : Upjit Singh

  |  24 Dec 2025 7:27 PM IST

  • whatsapp
  • Telegram

ਵਾਸ਼ਿੰਗਟਨ : ਹੱਥ ਧੋਅ ਕੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਪਿੱਛੇ ਪਏ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਤੈਨਾਤ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ। ਟਰੰਪ ਵੱਲੋਂ ਨਾਮਜ਼ਦ ਜਸਟਿਸ ਬਰੈਟ ਕੈਵਾਨੌਅ ਨੇ ਕਿਹਾ ਕਿ ਉਹ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਦੇ ਹੱਕ ਵਿਚ ਨਹੀਂ ਪਰ ਰਾਸ਼ਟਰਪਤੀ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ ਕਿ ਭਵਿੱਖ ਦੇ ਹਾਲਾਤ ਨੂੰ ਵੇਖਦਿਆਂ ਉਹ ਕੋਈ ਫੈਸਲਾ ਲੈ ਸਕਦੇ ਹਨ।

ਪ੍ਰਵਾਸੀਆਂ ਦੀ ਫੜੋ-ਫੜੀ ਲਈ ਸ਼ਿਕਾਗੋ ਵਿਖੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਨਹੀਂ

ਰਿਪਬਲਿਕਨ ਰਾਸ਼ਟਰਪਤੀਆਂ ਵੱਲੋਂ ਨਾਮਜ਼ਦ ਜਸਟਿਸ ਸੈਮੁਅਲ ਐਲੀਟੋ, ਜਸਟਿਸ ਕਲੇਰੈਂਸ ਥੌਮਸ ਅਤੇ ਜਸਟਿਸ ਨੀਲ ਗੌਰਸ਼ ਨੇ ਵੀ ਜਨਤਕ ਤੌਰ ’ਤੇ ਅਸਹਿਮਤੀ ਜ਼ਾਹਰ ਕੀਤੀ। ਫ਼ਿਰ ਵੀ ਇਹ ਅੰਤਮ ਫੈਸਲਾ ਨਹੀਂ ਮੰਨਿਆ ਜਾ ਰਿਹਾ। ਦੂਜੇ ਪਾਸੇ ਇਕ ਫ਼ੈਡਰਲ ਜੱਜ ਨੇ ਐਚ-1ਬੀ ਵੀਜ਼ਾ ’ਤੇ ਇਕ ਲੱਖ ਡਾਲਰ ਦੀ ਫ਼ੀਸ ਨੂੰ ਜਾਹਿਜ਼ ਠਹਿਰਾਇਆ। ਜ਼ਿਲ੍ਹਾ ਜੱਜ ਬੈਰਿਲ ਹੌਵਲ ਨੇ ਅਮਰੀਕਾ ਦੇ ਚੈਂਬਰ ਆਫ਼ ਕਾਮਰਸ ਦੀਆਂ ਦਲੀਲਾਂ ਨੂੰ ਰੱਦ ਕਰ ਦਿਤਾ ਕਿ ਇਹ ਫ਼ੀਸ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਤ ਕਰੇਗੀ। ਹੈਰਾਨੀ ਇਸ ਗੱਲ ਦੀ ਹੈ ਕਿ ਬੈਰਿਲ ਹੌਵਲ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੇਲੇ ਕੀਤੀ ਗਈ। ਫ਼ਿਲਹਾਲ ਵਾਈਟ ਹਾਊਸ ਵੱਲੋਂ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਚੈਂਬਰ ਵੱਲੋਂ ਅਦਾਲਤ ਵਿਚ ਪੇਸ਼ ਦਲੀਲਾਂ ਮੁਤਾਬਕ ਛੋਟੇ ਅਤੇ ਦਰਮਿਆਨੇ ਉਦਯੋਗਾਂ ਵਾਸਤੇ ਐਨੀ ਮੋਟੀ ਫ਼ੀਸ ਬਰਦਾਸ਼ਤ ਕਰਨੀ ਮੁਸ਼ਕਲ ਹੈ ਜਿਸ ਨੂੰ ਖ਼ਤਮ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it