Begin typing your search above and press return to search.

ਅਮਰੀਕਾ ਵੱਲੋਂ ਭਾਰਤੀ ਲੋਕਾਂ ਦੀਆਂ 70 ਫ਼ੀ ਸਦੀ ਵੀਜ਼ਾ ਅਰਜ਼ੀਆਂ ਰੱਦ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਤੀਜੀ ਦੁਨੀਆਂ ਦੇ ਮੁਲਕਾਂ ਤੋਂ ਇੰਮੀਗ੍ਰੇਸ਼ਨ ਉਤੇ ਮੁਕੰਮਲ ਰੋਕ ਲਾਏ ਜਾਣ ਦਰਮਿਆਨ ਭਾਰਤੀ ਲੋਕਾਂ ਦੀਆਂ 70 ਫ਼ੀ ਸਦੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ

ਅਮਰੀਕਾ ਵੱਲੋਂ ਭਾਰਤੀ ਲੋਕਾਂ ਦੀਆਂ 70 ਫ਼ੀ ਸਦੀ ਵੀਜ਼ਾ ਅਰਜ਼ੀਆਂ ਰੱਦ
X

Upjit SinghBy : Upjit Singh

  |  1 Dec 2025 7:48 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਤੀਜੀ ਦੁਨੀਆਂ ਦੇ ਮੁਲਕਾਂ ਤੋਂ ਇੰਮੀਗ੍ਰੇਸ਼ਨ ਉਤੇ ਮੁਕੰਮਲ ਰੋਕ ਲਾਏ ਜਾਣ ਦਰਮਿਆਨ ਭਾਰਤੀ ਲੋਕਾਂ ਦੀਆਂ 70 ਫ਼ੀ ਸਦੀ ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਨੈਸ਼ਨਲ ਫਾਊਂਡੇਸ਼ਨ ਆਫ਼ ਅਮੈਰਿਕ ਪੌਲਿਸੀ ਵੱਲੋਂ 2015 ਤੋਂ 2025 ਦਰਮਿਆਨ ਐਚ-1ਬੀ ਵੀਜ਼ਿਆਂ ਬਾਰੇ ਕੀਤੇ ਵਿਸ਼ਲੇਸ਼ਣ ਮੁਤਾਬਕ ਇਸ ਸਾਲ ਭਾਰਤੀ ਆਈ.ਟੀ. ਫਰਮਾਂ ਨੂੰ ਸਿਰਫ਼ 4,573 ਵੀਜ਼ਾ ਪ੍ਰਵਾਨਗੀਆਂ ਮਿਲੀਆਂ ਅਤੇ ਪਿਛਲੇ ਸਾਲ ਦੇ ਮੁਕਾਬਲੇ 37 ਫ਼ੀ ਸਦੀ ਘੱਟ ਬਣਦੀਆਂ ਹਨ ਜਦਕਿ 2015 ਦੇ ਮੁਕਾਬਲੇ ਇਹ ਅੰਕੜਾ 70 ਫੀ ਸਦੀ ਘੱਟ ਬਣਦਾ ਹੈ। ਐਚ-1ਬੀ ਵੀਜ਼ਾ ਯੋਜਨਾ ਅਧੀਨ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਵਾਲੀਆਂ ਸਿਖਰਲੀਆਂ 25 ਫ਼ਰਮਾਂ ਵਿਚੋਂ ਸਿਰਫ਼ 3 ਹੀ ਭਾਰਤੀ ਸਨ।

ਭਾਰਤੀ ਫ਼ਰਮਾਂ ਦੇ ਸਿਰਫ਼ 4,573 ਵੀਜ਼ੇ ਹੋਏ ਪ੍ਰਵਾਨ

ਕੌਮਾਂਤਰੀ ਅੰਕੜਿਆਂ ਦੇ ਹਿਸਾਬ ਨਾਲ ਐਮਾਜ਼ੌਨ ਦੇ ਮੁਲਾਜ਼ਮਾਂ ਨੂੰ 4,644 ਵੀਜ਼ੇ ਮਿਲੇ ਜਦਕਿ ਮੈਟਾ ਦੇ ਮੁਲਾਜ਼ਮ 1,555 ਵੀਜ਼ਾ ਪ੍ਰਵਾਨਗੀਆਂ ਨਾਲ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਮਾਈਕਰੋਸਾਫ਼ਟ ਨੂੰ 1,394 ਅਤੇ ਗੂਗਲ ਨੂੰ 1,050 ਵੀਜ਼ਾ ਪ੍ਰਵਾਨਗੀਆਂ ਹਾਸਲ ਹੋਈਆਂ। ਨੈਸ਼ਨਲ ਫਾਊਂਡੇਸ਼ਨ ਆਫ਼ ਅਮੈਰਿਕ ਪੌਲਿਸੀ ਕਾਰਜਕਾਰੀ ਡਾਇਰੈਕਟਰ ਸਟੂਅਰਟ ਐਂਡਰਸਨ ਦਾ ਕਹਿਣਾ ਸੀ ਕਿ ਭਾਰਤੀ ਕੰਪਨੀਆਂ ਘੱਟ ਵੀਜ਼ੇ ਮਿਲਣ ਦੇ ਬਾਵਜੂਦ ਆਪਣੀਆਂ ਸੇਵਾਵਾਂ ਸੰਭਾਲਣ ਦੇ ਯਤਨ ਕਰ ਰਹੀਆਂ ਹਨ ਪਰ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ ਅਮਰੀਕਾ ਦੀਆਂ ਟੈਕ ਫ਼ਰਮਜ਼ ਨੂੰ ਬਹੁਤਾ ਫ਼ਰਕ ਨਹੀਂ ਪਿਆ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਅਮਰੀਕਾ ਵਿਚ ਮੌਜੂਦ 28,277 ਇੰਪਲੌਇਰਜ਼ ਨੂੰ ਘੱਟੋ ਘੱਟੋ ਇਕ ਨਵਾਂ ਵਿਦੇਸ਼ੀ ਮੁਲਾਜ਼ਮ ਭਰਤੀ ਕਰਨ ਦੀ ਇਜਾਜ਼ਤ ਦਿਤੀ ਗਈ।

Next Story
ਤਾਜ਼ਾ ਖਬਰਾਂ
Share it