ਅਮਰੀਕਾ ਨੇ ਚੀਨ ਉਤੇ ਟੈਰਿਫ਼ਸ ਵਧਾ ਕੇ 245 ਫ਼ੀ ਸਦੀ ਕੀਤੀਆਂ
ਅਮਰੀਕਾ ਅਤੇ ਚੀਨ ਦਰਮਿਆਨ ਛਿੜੀ ਕਾਰੋਬਾਰੀ ਜੰਗ ਹੋਰ ਤੇਜ਼ ਹੋ ਗਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਜਿੰਗ ਉਤੇ ਟੈਰਿਫਸ ਵਿਚ 100 ਫੀ ਸਦੀ ਵਾਧਾ ਕਰਨ ਦਾ ਐਲਾਨ ਕਰ ਦਿਤਾ।

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਦਰਮਿਆਨ ਛਿੜੀ ਕਾਰੋਬਾਰੀ ਜੰਗ ਹੋਰ ਤੇਜ਼ ਹੋ ਗਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਜਿੰਗ ਉਤੇ ਟੈਰਿਫਸ ਵਿਚ 100 ਫੀ ਸਦੀ ਵਾਧਾ ਕਰਨ ਦਾ ਐਲਾਨ ਕਰ ਦਿਤਾ। ਹੁਣ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ਉਤੇ 245 ਫੀ ਸਦੀ ਟੈਰਿਫਸ ਲੱਗਣਗੀਆਂ ਜਦਕਿ ਚੀਨ ਵੱਲੋਂ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਉਤੇ 125 ਫੀ ਸਦੀ ਟੈਰਿਫਸ ਵਸੂਲ ਕੀਤੀਆਂ ਜਾ ਰਹੀਆਂਹਨ।
ਚੀਨ ਨੇ ਕਿਹਾ, ਕਾਰੋਬਾਰੀ ਜੰਗ ਤੋਂ ਨਹੀਂ ਡਰਦੇ
ਅਮਰੀਕਾ ਦੇ ਨਵੇਂ ਐਲਾਨ ਮਗਰੋਂ ਚੀਨ ਨੇ ਕਿਹਾ ਕਿ ਉਹ ਟਰੇਡ ਵਾਰ ਤੋਂ ਘਬਰਾਉਂਦੇ ਨਹੀਂ ਅਤੇ ਡਟ ਕੇ ਟਾਕਰਾ ਕਰਨ ਵਿਚ ਯਕੀਨ ਰਖਦੇ ਹਨ। ਚੀਨਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਜੇ ਅਮਰੀਕਾ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦਾ ਹੈ ਤਾਂ ਗੈਰਵਾਜਬ ਦਬਾਅ ਪਾਉਣ ਜਾਂ ਬਲੈਕਮੇÇਲੰਗ ਵਾਲੇ ਢੰਗ ਤਰੀਕੇ ਛੱਡਣੇ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਨ ਜਿਆਨ ਨੇ ਕਿਹਾ ਕਿ 245 ਫੀ ਸਦੀ ਟੈਰਿਫਸ ਲੱਗਣ ਮਗਰੋਂ ਚੀਨ ਤੋਂ ਅਮਰੀਕਾ ਪੁੱਜੇ ਸਮਾਨ ਦੇ ਭਾਅ ਕੀ ਹੋਣਗੇ, ਇਹ ਤਾਂ ਅਮਰੀਕਾ ਵਾਲੇ ਹੀ ਦੱਸ ਸਕਦੇ ਹਨ। ਕਾਰੋਬਾਰੀ ਜੰਗ ਅਮਰੀਕਾ ਨੇ ਸ਼ੁਰੂ ਕੀਤੀ ਹੈ ਅਤੇ ਚੀਨ ਸਿਰਫ ਅਮਰੀਕਾ ਦੀਆਂ ਆਪ ਹੁਦਰੀਆਂ ਦਾ ਜਵਾਬ ਦੇ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 125 ਫੀ ਸਦੀ ਟੈਰਿਫਸ ਦਾ ਐਲਾਨ ਕਰਦਿਆਂ ਚੀਨ ਨੇ ਕਿਹਾ ਸੀ ਕਿ ਉਹ ਇਸ ਤੋਂ ਜ਼ਿਆਦਾ ਵਾਧਾ ਨਹੀਂ ਕਰੇਗਾ।