Begin typing your search above and press return to search.

America : ਪ੍ਰਵਾਸੀ truck driver ਨੇ ਦਰੜੇ 4 ਲੋਕ

ਟਰੰਪ ਦਾ ਗੁੱਸਾ ਮੁੜ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਜਦੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਟਰੱਕ ਡਰਾਈਵਰ ਨੇ ਇਕੋ ਪਰਵਾਰ ਦੇ 6 ਜੀਆਂ ਨੂੰ ਦਰੜ ਦਿਤਾ ਅਤੇ ਚਾਰ ਜਣੇ ਦਮ ਤੋੜ ਗਏ

America : ਪ੍ਰਵਾਸੀ truck driver ਨੇ ਦਰੜੇ 4 ਲੋਕ
X

Upjit SinghBy : Upjit Singh

  |  6 Feb 2026 6:47 PM IST

  • whatsapp
  • Telegram

ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਦਾ ਗੁੱਸਾ ਮੁੜ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਜਦੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਇਕ ਹੋਰ ਟਰੱਕ ਡਰਾਈਵਰ ਨੇ ਇਕੋ ਪਰਵਾਰ ਦੇ 6 ਜੀਆਂ ਨੂੰ ਦਰੜ ਦਿਤਾ ਅਤੇ ਚਾਰ ਜਣੇ ਦਮ ਤੋੜ ਗਏ। ਇੰਡਿਆਨਾ ਸੂਬੇ ਵਿਚ ਵਾਪਰੇ ਹਾਦਸੇ ਮਗਰੋਂ ਟਰੰਪ ਸਰਕਾਰ ਨੇ 20 ਮਿਲੀਅਨ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕੀਤਾ ਹੈ। ਜੀ ਹਾਂ, ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਲਾਈਨ ਲੈਵਿਟ ਨੂੰ ਜਦੋਂ ਇਸ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਦਕਿ 2 ਮਿਲੀਅਨ ਡਾਲਰ ਸੈਲਫ਼ ਡਿਪੋਰਟ ਹੋ ਗਏ। ਟਰੰਪ ਸਰਕਾਰ ਇਸ ਵੇਲੇ ਅਮਰੀਕਾ ਦੀਆਂ ਗਲੀਆਂ ਵਿਚ ਮੌਜੂਦ ਅਪਰਾਧੀਆਂ ਨੂੰ ਕੱਢਣ ’ਤੇ ਜ਼ੋਰ ਦੇ ਰਹੀ ਹੈ ਜੋ ਆਮ ਲੋਕਾਂ ਵਾਸਤੇ ਵੱਡਾ ਖ਼ਤਰਾ ਪੈਦਾ ਕਰ ਰਿਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਾਇਡਨ ਸਰਕਾਰ ਵੇਲੇ ਅਮਰੀਕਾ ਵਿਚ ਦਾਖਲ ਹੋਏ 2 ਕਰੋੜ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਮਗਰੋਂ ਹੀ ਰਾਸ਼ਟਰਪਤੀ ਟਰੰਪ ਚੈਨ ਨਾਲ ਬੈਠਣਗੇ।

ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਇਆ ਸੀ ਡਰਾਈਵਰ

ਇਥੇ ਦਸਣਾ ਬਣਦਾ ਹੈ ਕਿ ਇੰਡਿਆਨਾ ਦੀ ਜੇਅ ਕਾਊਂਟੀ ਵਿਚ ਸਟੇਟ ਰੋਡ 67 ’ਤੇ ਵਾਪਰੇ ਦਿਲ ਕੰਬਾਊ ਹਾਦਸੇ ਦੌਰਾਨ 30 ਸਾਲ ਦੇ ਬੇਕਜ਼ਾਨ ਬੇਸ਼ਕੇਵ ਨੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਹੋਣ ਦੇ ਬਾਵਜੂਦ ਆਪਣੇ ਟਰੱਕ ਦੀ ਰਫ਼ਤਾਰ ਨਾ ਘਟਾਈ ਅਤੇ ਇਕ ਵੈਨ ਨੂੰ ਟੱਕਰ ਮਾਰ ਦਿਤੀ। ਵੈਨ ਵਿਚ 15 ਜਣੇ ਸਵਾਰ ਸਨ ਜਿਨ੍ਹਾਂ ਵਿਚੋਂ ਚਾਰ ਮੌਕੇ ’ਤੇ ਹੀ ਦਮ ਤੋੜ ਗਏ ਜਦਕਿ ਦੋ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਕਿਰਗਿਸਤਾਨ ਦੇ ਨਾਗਰਿਕ ਬੇਸ਼ਕੇਵ ਨੇ ਚਾਰ ਮਾਸੂਮ ਅਮੈਰਿਕਨ ਦਾ ਕਤਲ ਕਰ ਦਿਤਾ ਜਿਨ੍ਹਾਂ ਦੀ ਪਛਾਣ 50 ਸਾਲ ਦੇ ਹੈਨਰੀ ਆਇਸ਼ਰ, 25 ਸਾਲ ਦੇ ਮੈਨੋ ਆਇਸ਼ਰ, 19 ਸਾਲ ਦੇ ਪੌਲ ਆਇਸ਼ਰ ਅਤੇ 23 ਸਾਲ ਦੇ ਸਾਇਮਨ ਜਿਰੌਡ ਵਜੋਂ ਕੀਤੀ ਗਈ ਹੈ। ਆਈਸ ਮੁਤਾਬਕ ਬੇਸ਼ਕੇਵ ਬਾਇਡਨ ਸਰਕਾਰ ਵੇਲੇ ਸੀ.ਬੀ.ਪੀ. ਵੰਨ ਐਪ ਦੀ ਵਰਤੋਂ ਕਰਦਿਆਂ ਅਮਰੀਕਾ ਦਾਖਲ ਹੋਇਆ ਅਤੇ ਪੈਨਸਿਲਵੇਨੀਆ ਦੇ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਵੱਲੋਂ ਇਸ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤਾ ਗਿਆ। ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਨਾਲ ਸਬੰਧਤ ਹਾਦਸਿਆਂ ਤੋਂ ਬਾਅਦ ਕਿਸੇ ਨੌਨ ਡੌਮੀਸਾਈਲ ਡਰਾਈਵਰ ਨਾਲ ਸਬੰਧਤ ਇਹ ਪਹਿਲਾ ਵੱਡਾ ਹਾਦਸਾ ਦੱਸਿਆ ਜਾ ਰਿਹਾ ਹੈ। ਆਈਸ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ਼ਕੇਵ ਵਿਰੁੱਧ ਇੰਮੀਗ੍ਰੇਸ਼ਨ ਕਾਰਵਾਈ ਸ਼ੁਰੂ ਕਰਦਿਆਂ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਟਰੰਪ ਦਾ ਗੁੱਸਾ ਚੜ੍ਹਿਆ ਸੱਤਵੇਂ ਅਸਮਾਨ ’ਤੇ

ਮੰਨਿਆ ਜਾ ਰਿਹਾ ਹੈ ਕਿ ਬੇਸ਼ਕੇਵ ਨੂੰ ਬਗੈਰ ਕਿਸੇ ਮੁਕੱਦਮੇ ਦੀ ਸੁਣਵਾਈ ਤੋਂ ਸਿੱਧੇ ਤੌਰ ’ਤੇ ਡਿਪੋਰਟ ਕਰ ਦਿਤਾ ਜਾਵੇਗਾ। ਉਧਰ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਕਿਹਾ ਕਿ ਪੂਰੇ ਮੁਲਕ ਵਿਚ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸਾਂ ਕੌਮੀ ਔਡਿਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਬਿਲਕੁਲ ਸਪੱਸ਼ਟ ਹੋ ਜਾਵੇਗਾ ਕਿ ਕਿੰਨ ਡਰਾਈਵਰ ਹਾਈਵੇਅ ’ਤੇ ਟਰੱਕ ਚਲਾਉਣ ਦੀ ਕਾਬਲੀਅਤ ਰਖਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਹਰ ਸੂਬੇ ਨੂੰ ਫੈਡਰਲ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਅਜਿਹਾ ਨਾ ਕਰਨ ਵਾਲਿਆਂ ਦੀ ਆਰਥਿਕ ਸਹਾਇਤਾ ਰੋਕ ਦਿਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਜਨਵਰੀ ਮਹੀਨੇ ਦੌਰਾਨ ਸੈਂਕੜੇ ਪੰਜਾਬੀਆਂ ਸਣੇ 34,631 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਐਲਾਨ ਡੀ.ਐਚ.ਐਸ. ਕਰ ਚੁੱਕਾ ਅਤੇ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਵੱਲੋਂ ਮੈਕਸੀਕੋ ਨਾਲ ਲਗਦੀ ਸਰਹੱਦ ਦਾ ਦੌਰਾ ਕਰਦਿਆਂ ਹਾਲਾਤ ਦਾ ਜਾਇਜ਼ ਲਿਆ ਗਿਆ। ਹੁਣ ਡੌਨਲਡ ਟਰੰਪ ਦੇ ਨਵੇਂ ਐਲਾਨ ਨੂੰ ਵੇਖਦਿਆਂ ਪ੍ਰਵਾਸੀਆਂ ਦੀ ਫੜੋ-ਫੜੀ ਦਾ ਸਿਲਸਿਲਾ ਤੇਜ਼ ਹੋ ਸਕਦਾ ਹੈ।

Next Story
ਤਾਜ਼ਾ ਖਬਰਾਂ
Share it