Begin typing your search above and press return to search.

ਅਮਰੀਕਾ ਚੋਣਾਂ : 4.2 ਕਰੋੜ ਤੋਂ ਵੱਧ ਲੋਕਾਂ ਨੇ ਪਾਈ ਵੋਟ

ਅਮਰੀਕਾ ਵਿਚ ਐਡਵਾਂਸ ਵੋਟਿੰਗ ਦੌਰਾਨ ਸਵਾ ਚਾਰ ਕਰੋੜ ਲੋਕ ਵੋਟਾਂ ਪਾ ਚੁੱਕੇ ਹਨ ਅਤੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਵੋਟ ਦੇ ਹੱਕ ਦੀ ਵਰਤੋਂ ਕਰਨਗੇ।

ਅਮਰੀਕਾ ਚੋਣਾਂ : 4.2 ਕਰੋੜ ਤੋਂ ਵੱਧ ਲੋਕਾਂ ਨੇ ਪਾਈ ਵੋਟ
X

Upjit SinghBy : Upjit Singh

  |  28 Oct 2024 6:06 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਵਿਚ ਐਡਵਾਂਸ ਵੋਟਿੰਗ ਦੌਰਾਨ ਸਵਾ ਚਾਰ ਕਰੋੜ ਲੋਕ ਵੋਟਾਂ ਪਾ ਚੁੱਕੇ ਹਨ ਅਤੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਸੇ ਦੌਰਾਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਦੀ ਨਿਊ ਯਾਰਕ ਰੈਲੀ ਨਸਲਵਾਦ ਦੇ ਦੋਸ਼ਾਂ ਵਿਚ ਘਿਰ ਗਈ। ਅਮਰੀਕੀ ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਇਸ ਵਾਰ ਤਕਰੀਬਨ 70 ਫੀ ਸਦੀ ਲੋਕ ਵੋਟਾਂ ਵਾਲੇ ਦਿਨ ਤੋਂ ਪਹਿਲਾਂ ਹੀ ਵੋਟ ਪਾ ਸਕਦੇ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪਿਛਲੇ ਹਫ਼ਤੇ ਡਾਕ ਰਾਹੀਂ ਵੋਟ ਪਾਈ ਗਈ। ਇਸੇ ਦੌਰਾਨ ਚੋਣ ਪ੍ਰਚਾਰ ਦੇ ਅੰਤਮ ਗੇੜ ਦੌਰਾਨ ਨਿਊ ਯਾਰਕ ਵਿਖੇ ਰੈਲੀ ਕਰਦਿਆਂ ਟਰੰਪ ਨੇ ਸੂਬਾ ਜਿੱਤਣ ਦਾ ਦਾਅਵਾ ਵੀ ਕਰ ਦਿਤਾ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਹਰ ਸ਼ਹਿਰ ਅਤੇ ਕਸਬੇ ਨੂੰ ਬਚਾਇਆ ਜਾਵੇਗਾ ਜਿਥੇ ਗੈਰਕਾਨੂੰਨੀ ਪ੍ਰਵਾਸੀਆਂ ਨੇ ਕਬਜ਼ਾ ਕਰ ਲਿਆ ਹੈ।

ਰਾਸ਼ਟਰਪਤੀ ਬਾਇਡਨ ਅੱਜ ਐਡਵਾਂਸ ਪੋਲੰਗ ਦੌਰਾਨ ਵੋਟ ਪਾਉਣਗੇ

ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ ਨੂੰ ਡੈਮੋਕ੍ਰੈਟਿਕ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਲੰਘੀਆਂ 9 ਚੋਣਾਂ ਵਿਚ ਰਿਪਬਲਿਕਨ ਪਾਰਟੀ ਕਦੇ ਵੀ ਜਿੱਤ ਹਾਸਲ ਨਹੀਂ ਕਰ ਸਕੀ। ਆਖਰੀ ਵਾਰ ਰਿਪਬਲਿਕਨ ਪਾਰਟੀ ਨੇ 1984 ਵਿਚ ਨਿਊ ਯਾਰਕ ਸੂਬਾ ਜਿੱਤਿਆ ਸੀ। ਟਰੰਪ ਦੀ ਨਿਊ ਯਾਰਕ ਰੈਲੀ ਵਿਚ ਜਿਥੇ ਉਨ੍ਹਾਂ ਦੀ ਪਤਨੀ ਮੇਲਾਨੀਆ ਸ਼ਾਮਲ ਹੋਈ, ਉਥੇ ਹੀ ਈਲੌਨ ਮਸਕ, ਡੈਮੋਕ੍ਰੈਟਿਕ ਪਾਰਟੀ ਦੀ ਸਾਬਕਾ ਆਗੂ ਤੁਲਸੀ ਗਬਾਰਡ, ਪ੍ਰਸਿੱਧ ਟੀ.ਵੀ.ਐਂਕਰ ਟਕਰ ਕਾਰਲਸਨ ਅਤੇ ਸਾਬਕਾ ਡਬਲਿਊ ਡਬਲਿਊ ਈ. ਫਾਈਟਰ ਹਲਕ ਹੋਗਨ ਵੀ ਸ਼ਾਮਲ ਹੋਏ। ਮੰਚ ’ਤੇ ਪੁੱਜੀ ਮੇਲਾਨੀਆ ਨੇ ਟਰੰਪ ਨੂੰ ਅਮਰੀਕਾ ਦਾ ਜਾਦੂ ਕਰਾਰ ਦਿਤਾ ਅਤੇ ਬੇਟੇ ਬੈਰਨ ਨੂੰ ਇੰਟਰਨੈਟ ਦਾ ਰਾਜਾ ਦੱਸਿਆ। ਇਸੇ ਦੌਰਾਨ ਈਲੌਨ ਮਸਕ ਨੇ ਕਿਹਾ ਕਿ 5 ਨਵੰਬਰ ਨੂੰ ਵੋਟਾਂ ਵਾਲੇ ਦਿਨ ਤੱਕ ਉਹ ਰੋਜ਼ਾਨਾ 7 ਸਵਿੰਗ ਸਟੇਟਸ ਦੇ ਕਿਸੇ ਇਕ ਰਜਿਸਟਰਡ ਵੋਟਰ ਨੂੰ 10 ਲੱਖ ਅਮਰੀਕੀ ਡਾਲਰ ਦੀ ਰਕਮ ਦੇਣਗੇ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਵੱਲੋਂ ਫਿਲਾਡੈਲਫੀਆ ਦੀ ਚਰਚ, ਕਿਤਾਬਾਂ ਦੀ ਦੁਕਾਨ, ਰੈਸਟੋਰੈਂਟ ਅਤੇ ਬਾਸਕਟਬਾਲ ਕੋਰਟ ਵਿਚ ਜਾ ਕੇ ਪ੍ਰਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਭਵਿੱਖ ਦੁਆਲੇ ਕੇਂਦਰਤ ਹੈ ਅਤੇ ਅਮਰੀਕਾ ਵਾਸੀਆਂ ਦੀ ਹਰ ਜ਼ਰੂਰਤ ਨੂੰ ਧਿਆਨ ਵਿਚ ਰਖਦਿਆਂ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it