Begin typing your search above and press return to search.

11 Punjabi ਟਰੱਕ ਡਰਾਈਵਰਾਂ ਨੂੰ ਡਿਪੋਰਟ ਕਰ ਰਿਹਾ America

ਟਰੰਪ ਸਰਕਾਰ ਨੇ 11 ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿਤੀ ਹੈ

11 Punjabi ਟਰੱਕ ਡਰਾਈਵਰਾਂ ਨੂੰ ਡਿਪੋਰਟ ਕਰ ਰਿਹਾ America
X

Upjit SinghBy : Upjit Singh

  |  27 March 2026 6:57 PM IST

  • whatsapp
  • Telegram

ਫ਼ਿਨਿਕਸ : ਟਰੰਪ ਸਰਕਾਰ ਨੇ 11 ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿਤੀ ਹੈ। ਜੀ ਹਾਂ, ਕੈਲੇਫੋਰਨੀਆ, ਨਿਊ ਯਾਰਕ, ਪੈਨਸਿਲਵੇਨੀਆ ਅਤੇ ਇੰਡਿਆਨਾ ਸੂਬਿਆਂ ਤੋਂ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵਾਲੇ ਪੰਜਾਬੀ ਡਰਾਈਵਰਾਂ ਨੂੰ ਮੈਕਸੀਕੋ ਦੇ ਨਾਲ ਲਗਦੇ ਯੂਮਾ ਸੈਕਟਰ ਤੋਂ ਕਾਬੂ ਕੀਤਾ ਗਿਆ ਅਤੇ ਇਹ ਸਾਰੇ ਵੱਖ-ਵੱਖ ਸਮੇਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਏ। ਕਸਟਮਜ਼ ਅਤੇ ਬਾਰਡਰ ਪੈਟਰੋਲ ਵਾਲਿਆਂ ਦੇ ਯੂਮਾ ਸੈਕਟਰ ਵਿਚ ਐਰੀਜ਼ੋਨਾ ਦਾ ਪੱਛਮੀ ਹਿੱਸਾ ਅਤੇ ਕੈਲੇਫੋਰਨੀਆ ਦਾ ਪੂਰਬੀ ਹਿੱਸਾ ਆਉਂਦਾ ਜਿਥੋਂ ਟਰੱਕ ਲੈ ਕੇ ਲੰਘਦਿਆਂ ਮਨਪ੍ਰੀਤ ਸਿੰਘ ਅਤੇ ਹੋਰਨਾਂ ਨੂੰ ਬਾਰਡਰ ਪੈਟਰੋਲ ਏਜੰਟਾਂ ਨੇ ਘੇਰ ਲਿਆ। ਦੱਸ ਦੇਈਏ ਕਿ ਹਰਜਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਡਰਾਈਵਿੰਗ ਦੌਰਾਨ ਵਾਪਰੇ ਹੌਲਨਾਕ ਹਾਦਸਿਆਂ ਮਗਰੋਂ ਭਾਰਤੀ ਡਰਾਈਵਰ ਟਰੰਪ ਸਰਕਾਰ ਦੇ ਨਿਸ਼ਾਨੇ ’ਤੇ ਹਨ। ਕੈਲੇਫੋਰਨੀਆ ਵਿਚ 17 ਹਜ਼ਾਰ ਤੋਂ ਵੱਧ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਰੱਦ ਕੀਤੇ ਗਏ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਪੰਜਾਬੀ ਡਰਾਈਵਰਾਂ ਦੀ ਰਹੀ। ਇਸ ਤੋਂ ਇਲਾਵਾ ਅੰਗਰੇਜ਼ੀ ਵਿਚ ਮੁਹਾਰਤ ਨਾ ਹੋਣ ਕਰ ਕੇ ਵੀ ਵੱਡੀ ਗਿਣਤੀ ਵਿਚ ਪੰਜਾਬੀਆਂ ਟਰੱਕ ਡਰਾਈਵਿੰਗ ਦਾ ਕਿੱਤਾ ਛੱਡਣਾ ਪਿਆ।

ਬਾਰਡਰ ਪੈਟਰੋਲ ਏਜੰਟਾਂ ਨੇ ਕੀਤੇ ਗ੍ਰਿਫ਼ਤਾਰ

ਦੂਜੇ ਪਾਸੇ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲਿਆਂ ਦੇ ਮਿਆਮੀ ਫ਼ੀਲਡ ਦਫ਼ਤਰ ਨੂੰ ਸਭ ਤੋਂ ਗੈਰਕਾਨੂੰਨੀ ਪ੍ਰਵਾਸੀ ਕਾਬੂ ਕਰਨ ’ਤੇ ਸ਼ਾਬਾਸ਼ੀ ਮਿਲ ਰਹੀ ਹੈ। ਫਲੋਰੀਡਾ ਸੂਬੇ ਵਿਚ ਪੈਂਦਾ ਇਹ ਇਕੱਲਾ ਫ਼ੀਲਡ ਦਫ਼ਤਰ ਡੌਨਲਡ ਟਰੰਪ ਦੇ ਸੱਤਾ ਵਿਚ ਆਉਣ ਮਗਰੋਂ 41 ਹਜ਼ਾਰ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਚੁੱਕਾ ਹੈ ਅਤੇ ਇਹ ਅੰਕੜਾ ਪੂਰੇ ਅਮਰੀਕਾ ਵਿਚ ਵੱਧ ਬਣਦਾ ਹੈ। ਦੂਜਾ ਨੰਬਰ ਟੈਕਸਸ ਸੂਬੇ ਦੇ ਡੈਲਸ ਫ਼ੀਲਡ ਦਫ਼ਤਰ ਨੂੰ ਮਿਲਿਆ ਹੈ ਜਿਸ ਦੇ ਅਫ਼ਸਰਾਂ ਨੇ 30 ਹਜ਼ਾਰ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਕਾਬੂ ਕੀਤੇ। ਨਿਊ ਓਰਲੀਨਜ਼ ਦੇ ਫ਼ੀਲਡ ਦਫ਼ਤਰ ਵੱਲੋਂ 29 ਹਜ਼ਾਰ ਅਤੇ ਹਿਊਸਟਨ ਦੇ ਆਈਸ ਏਜੰਟਾਂ ਵੱਲੋੀ 27 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ। ਮਿਨੇਸੋਟਾ ਦਾ ਮਿਨੀਆਪੌਲਿਸ ਪਹਿਲੇ 10 ਵਿਚ ਨਹੀਂ ਆਉਂਦਾ ਪਰ 2 ਅਮੈਰਿਕਨ ਨਾਗਰਿਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋਣ ਕਰ ਕੇ ਇਥੋਂ ਦੇ ਇੰਮੀਗ੍ਰੇਸ਼ਨ ਛਾਪਿਆਂ ਨੇ ਪੂਰੇ ਮੁਲਕ ਦਾ ਧਿਆਨ ਖਿੱਚਿਆ। ਮਿਨੇਸੋਟਾ ਦੇ ਫ਼ੀਲਡ ਦਫ਼ਤਰ ਵੱਲੋਂ ਸਿਰਫ਼ ਪੰਜ ਹਜ਼ਾਰ ਗ੍ਰਿਫ਼ਤਾਰੀਆਂ ਕੀਤੇ ਜਾਣ ਦੀ ਰਿਪੋਰਟ ਹੈ।

ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਹੋਏ ਸਨ ਦਾਖ਼ਲ

ਮਿਆਮੀ ਦੀ ਫ਼ੀਲਡ ਦਫ਼ਤਰ ਵੱਲੋਂ ਰੋਜ਼ਾਨਾ ਔਸਤਨ 120 ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਅਪ੍ਰੇਸ਼ਨ ਟਾਇਡਲ ਵੇਵ ਆਰੰਭਿਆ ਗਿਆ ਜਿਸ ਤਹਿਤ ਸੂਬਾ ਪੁਲਿਸ ਦੇ ਮੁਲਾਜ਼ਮ ਆਈਸ ਦੀ ਮਦਦ ਵਾਸਤੇ ਭੇਜੇ ਗਏ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਕਹਿੰਦੀ ਹੈ ਕਿ ਫ਼ਲੋਰੀਡਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਦਾ ਬਹੁਤ ਰੌਲਾ ਨਹੀਂ ਪੈ ਰਿਹਾ ਪਰ ਗ੍ਰਿਫ਼ਤਾਰ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਮੌਜੂਦਾ ਵਰ੍ਹੇ ਦੌਰਾਨ ਵੀ ਸਭ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਇੰਮੀਗ੍ਰੇਸ਼ਨ ਵਾਲੇ ਚੁੱਪ ਚਪੀਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਡਿਟੈਨਸ਼ਨ ਸੈਂਟਰਾਂ ਵੱਲ ਭੇਜ ਰਹੇ ਹਨ।

Next Story
ਤਾਜ਼ਾ ਖਬਰਾਂ
Share it