America ਦੇ ਹਵਾਈ passengers ਨੂੰ ਮਿਲੀ ਵੱਡੀ ਰਾਹਤ
ਅਮਰੀਕਾ ਦੇ ਹਵਾਈ ਅੱਡਿਆਂ ’ਤੇ ਖੱਜਲ-ਖੁਆਰ ਹੋ ਰਹੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਜ਼ਿਆਦਾਤਰ ਖਰਚਿਆਂ ਨੂੰ ਸੈਨੇਟ ਨੇ ਪ੍ਰਵਾਨਗੀ ਦੇ ਦਿਤੀ

By : Upjit Singh
ਵਾਸ਼ਿੰਗਟਨ : ਅਮਰੀਕਾ ਦੇ ਹਵਾਈ ਅੱਡਿਆਂ ’ਤੇ ਖੱਜਲ-ਖੁਆਰ ਹੋ ਰਹੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੀ ਜਦੋਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੇ ਜ਼ਿਆਦਾਤਰ ਖਰਚਿਆਂ ਨੂੰ ਸੈਨੇਟ ਨੇ ਪ੍ਰਵਾਨਗੀ ਦੇ ਦਿਤੀ। 42 ਦਿਨ ਤੋਂ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟਸ ਨੂੰ ਤਨਖਾਹ ਨਹੀਂ ਸੀ ਮਿਲੀ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਤਨਖਾਹਾਂ ਦੀ ਅਦਾਇਗੀ ਲਈ ਕਾਰਜਕਾਰੀ ਹੁਕਮ ਜਾਰੀ ਕਰਨ ਦਾ ਐਲਾਨ ਕਰ ਦਿਤਾ ਗਿਆ। ਏਅਰਪੋਰਟਸ ’ਤੇ ਬਦਤਰ ਹਾਲਾਤ ਨੂੰ ਵੇਖਦਿਆਂ ਡੌਨਲਡ ਟਰੰਪ ਵੱਲੋਂ ਆਈਸ ਏਜੰਟਸ ਦੀ ਤੈਨਾਤੀ ਕੀਤੀ ਗਈ ਪਰ ਸੁਰੱਖਿਆ ਜਾਂਚ ਬਾਰੇ ਜ਼ਿਆਦਾ ਤਜਰਬਾ ਨਾ ਹੋਣ ਕੇ ਸਮੱਸਿਆ ਨੂੰ ਸੁਲਝਾਇਆ ਨਾ ਜਾ ਸਕਿਆ।
ਡੀ.ਐਚ.ਐਸ. ਦੇ ਖਰਚਿਆਂ ਨੂੰ ਸੈਨੇਟ ਵੱਲੋਂ ਪ੍ਰਵਾਨਗੀ
ਸ਼ਟਡਾਊਨ ਲੰਮਾ ਹੋਣ ਕੇ 500 ਟ੍ਰਾਂਸਪੋਰਟੇਸ਼ਨ ਸਕਿਉਰਿਟੀ ਏਜੰਟ ਨੌਕਰੀ ਛੱਡ ਚੁੱਕੇ ਹਨ ਜਦਕਿ ਵੱਡੀ ਗਿਣਤੀ ਵਿਚ ਡਿਊਟੀ ਤੋਂ ਗੈਰਹਾਜ਼ਰ ਹੋ ਗਏ। ਸੈਨੇਟ ਵਿਚ ਬਹੁਮਤ ਵਾਲੀ ਧਿਰ ਦੇ ਆਗੂ ਜੌਹਨ ਟੂਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਹਾਜ਼ ਅੱਗੇ ਵਧ ਗਿਆ ਹੈ ਅਤੇ ਜਲਦ ਹੀ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਖਰਚਾ ਬਿਲ ਨੂੰ ਪਾਸ ਕਰ ਦਿਤਾ ਜਾਵੇਗਾ। ਦੂਜੇ ਪਾਸੇ, ਸੈਨੇਟ ਵਿਚ ਡੌਮੋਕ੍ਰੈਟਿਕ ਪਾਰਟੀ ਦੇ ਆਗੂ ਚਕ ਸ਼ੂਮਰ ਨੇ ਕਿਹਾ ਕਿ ਆਈਸ ਏਜੰਟਸ ਦੇ ਮੁੱਦੇ ’ਤੇ ਉਨ੍ਹਾਂ ਦਾ ਸਟੈਂਡ ਹੁਣ ਵੀ ਬਰਕਰਾਰ ਹੈ। ਚਕ ਸ਼ੂਮਰ ਨੇ ਆਈਸ ਏਜੰਟਾਂ ਨੂੰ ਡੌਨਲਡ ਟਰੰਪ ਦਾ ਖ਼ਤਰਨਾਕ ਮਿਲੀਸ਼ੀਆ ਵੀ ਕਰਾਰ ਦਿਤਾ।


