Begin typing your search above and press return to search.

America : 970 ਪੰਜਾਬੀਆਂ ਨੂੰ ਡਿਪੋਰਟ ਕਰਨ ਦੇ ਹੁਕਮ

ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਨੇ ਅਕਤੂਬਰ ਤੋਂ ਫ਼ਰਵਰੀ ਤੱਕ 2 ਲੱਖ 62 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਦਿਤੇ

America : 970 ਪੰਜਾਬੀਆਂ ਨੂੰ ਡਿਪੋਰਟ ਕਰਨ ਦੇ ਹੁਕਮ
X

Upjit SinghBy : Upjit Singh

  |  8 April 2026 6:13 PM IST

  • whatsapp
  • Telegram

ਹਿਊਸਟਨ : ਅਮਰੀਕਾ ਦੀਆਂ ਇੰਮੀਗ੍ਰੇਸ਼ਨ ਅਦਾਲਤਾਂ ਨੇ ਅਕਤੂਬਰ ਤੋਂ ਫ਼ਰਵਰੀ ਤੱਕ 2 ਲੱਖ 62 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਦਿਤੇ ਜਦਕਿ ਟਰੰਪ ਦੇ ਮੁਲਕ ਵਿਚ ਪਨਾਹ ਮੰਗਣ ਵਾਲਿਆਂ ਵਿਚੋਂ ਸਿਰਫ਼ 45 ਫ਼ੀ ਸਦੀ ਨੂੰ ਆਰਜ਼ੀ ਤੌਰ ’ਤੇ ਰਹਿਣ ਦੀ ਇਜਾਜ਼ਤ ਦਿਤੀ ਗਈ। ਡਿਪੋਰਟੇਸ਼ਨ ਦੇ ਹੁਕਮਾਂ ਦਾ ਸਾਹਮਣਾ ਕਰਨ ਵਾਲਿਆਂ ਵਿਚ ਤਕਰੀਬਨ 970 ਪੰਜਾਬੀ ਦੱਸੇ ਜਾ ਰਹੇ ਹਨ ਜਦਕਿ ਕੁਝ ਖੁਸ਼ਕਿਸਮਤ ਪੰਜਾਬੀ ਨੌਜਵਾਨਾਂ ਨੂੰ ਅਸਾਇਲਮ ਕਲੇਮ ਦਾ ਨਿਪਟਾਰਾ ਹੋਣ ਤੱਕ ਅਮਰੀਕਾ ਵਿਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ। ਦੂਜੇ ਪਾਸੇ ਟਰੰਪ ਸਰਕਾਰ ਵੱਲੋਂ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਅਤੇ ਮੈਕਸੀਕੋ ਦੇ ਬਾਰਡਰ ’ਤੇ ਉਚੀਆਂ ਉਚੀਆਂ ਦੀਵਾਰਾਂ ਖੜ੍ਹੀਆਂ ਕਰਨ ਦੇ ਬਾਵਜੂਦ ਫ਼ਰਵਰੀ ਦੌਰਾਨ 9,621 ਪ੍ਰਵਾਸੀਆਂ ਨੂੰ ਬਾਰਡਰ ’ਤੇ ਰੋਕਿਆ ਗਿਆ। ਇਸ ਵੇਲੇ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੀ ਹਿਰਾਸਤ ਵਿਚ 73 ਹਜ਼ਾਰ ਪ੍ਰਵਾਸੀ ਮੌਜੂਦ ਹੋਣ ਦੀ ਰਿਪੋਰਟ ਹੈ ਅਤੇ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਵਿਚ ਸਭ ਤੋਂ ਉਚਾ ਅੰਕੜਾ ਮੈਕਸੀਕਨ ਨਾਗਰਿਕਾਂ ਦਾ ਬਣਦਾ ਹੈ।

2.62 ਲੱਖ ਪ੍ਰਵਾਸੀ ਅਦਾਲਤਾਂ ਵਿਚ ਹਾਰੇ

ਅਮਰੀਕਾ ਵਿਚ ਰਹਿਣ ਦਾ ਹੱਕ ਗੁਆ ਚੁੱਕੇ ਪ੍ਰਵਾਸੀਆਂ ਵਿਚੋਂ ਸਿਰਫ਼ 33 ਫ਼ੀ ਸਦੀ ਕੋਲ ਆਪਣਾ ਪੱਖ ਰੱਖਣ ਲਈ ਵਕੀਲ ਮੌਜੂਦ ਸੀ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਵੱਡੀ ਗਿਣਤੀ ਵਿਚ ਲੋਕ ਇੰਮੀਗ੍ਰੇਸ਼ਨ ਜੱਜ ਨੂੰ ਅਮਰੀਕਾ ਆਉਣ ਦਾ ਮਕਸਦ ਸਮਝਾਉਣ ਵਿਚ ਅਸਫ਼ਲ ਰਹੇ। ਆਈਸ ਵਾਲੇ ਭਾਵੇਂ ਅਪਰਾਧੀਆਂ ਦੀ ਫੜੋ-ਫੜੀ ’ਤੇ ਜ਼ੋਰ ਦੇ ਰਹੇ ਹਨ ਪਰ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚ ਮੌਜੂਦ ਪ੍ਰਵਾਸੀਆਂ ਵਿਚੋਂ ਅੱਧਿਆਂ ਵਿਰੁੱਧ ਕੋਈ ਅਪਰਾਧਕ ਮਾਮਲਾ ਨਹੀਂ। ਆਈਸ ਦਾ ਦਾਅਵਾ ਹੈ ਕਿ ਡੌਨਲਡ ਟਰੰਪ ਦੇ ਸੱਤਾ ਸੰਭਾਲਣ ਵੇਲੇ 4 ਲੱਖ 35 ਹਜ਼ਾਰ ਦੋਸ਼ੀ ਠਹਿਰਾਏ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਦੇ ਸ਼ਹਿਰਾਂ ਅਤੇ ਕਸਬਿਆਂ ਵਿਚ ਮੌਜੂਦ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੇ ਵੀ ਜਲਦ ਮੁਲਕ ਤੋਂ ਬਾਹਰ ਕੱਢ ਦਿਤੇ ਜਾਣਗੇ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਹੁਣ ਵਿਸਤਾਤਰ ਤਰੀਕੇ ਨਾਲ ਦੇਸ਼ ਨਿਕਾਲੇ ਦੇ ਅੰਕੜੇ ਸਾਂਝੇ ਨਹੀਂ ਕੀਤੇ ਜਾ ਰਹੇ ਅਤੇ ਸਿਰਫ਼ ਚੋਣਵੇਂ ਅਪਰਾਧੀਆਂ ਕਾਬੂ ਕਰਨ ਜਾਂ ਡਿਪੋਰਟ ਕਰਨ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਫ਼ਰਵਰੀ ਦੇ ਅੰਤ ਤੱਕ ਤਕਰੀਬਨ 23 ਲੱਖ ਗੈਰਕਾਨੂੰਨੀ ਪ੍ਰਵਾਸੀ ਸੈਲਫ਼ ਡਿਪੋਰਟ ਹੋ ਗਏ ਜਦਕਿ 7 ਲੱਖ ਨੂੰ ਇੰਮੀਗ੍ਰੇਸ਼ਨ ਵਾਲਿਆਂ ਨੇ ਜ਼ਬਰਦਸਤੀ ਡਿਪੋਰਟ ਕਰ ਦਿਤਾ। ਗੈਰਕਾਨੂੰਨੀ ਪ੍ਰਵਾਸੀਆਂ ਦੇ ਨਾਲ-ਨਾਲ ਪੱਕਿਆਂ ਨੂੰ ਵੀ ਅਮਰੀਕਾ ਵਿਚੋਂ ਖਦੇੜਿਆ ਜਾ ਰਿਹਾ ਹੈ ਅਤੇ ਈਰਾਨ ਜੰਗ ਦੇ ਮੱਦੇਨਜ਼ਰ ਸਭ ਤੋਂ ਵੱਧ ਮਾਰ ਈਰਾਨੀਆਂ ਉਤੇ ਪੈਂਦੀ ਨਜ਼ਰ ਆ ਰਹੀ ਹੈ।

1230 ਪੰਜਾਬੀ ਆਰਜ਼ੀ ਤੌਰ ’ਤੇ ਰਹਿ ਸਕਣਗੇ ਅਮਰੀਕਾ

ਵਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫ਼ਨ ਮਿਲਰ ਦੀ ਪੌਡਕਾਸਟਰ ਪਤਨੀ ਕੈਟੀ ਮਿਲਰ ਨੇ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਈਰਾਨ ਨਾਲ ਸਬੰਧਤ 3 ਹਜ਼ਾਰ ਤੋਂ ਵੱਧ ਨਾਮੀ ਸ਼ਖਸੀਅਤਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਕੈਟੀ ਮਿਲਰ ਨੇ ਸਵਾਲ ਉਠਾਇਆ ਕਿ ਈਰਾਨ ਸਰਕਾਰ ਨਾਲ ਸਬੰਧਤ ਲੋਕਾਂ ਨੂੰ ਅਮਰੀਕਾ ਵਿਚ ਸੁਰੱਖਿਅਤ ਰਹਿਣ ਦਾ ਹੱਕ ਕਿਉਂ ਦਿਤਾ ਗਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਹਾਲ ਹੀ ਵਿਚ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਦੇ ਸਾਬਕਾ ਅਫ਼ਸਰ ਕਾਸਿਮ ਸੁਲੇਮਾਨੀ ਦੀ ਬੇਟੀ ਅਫ਼ਸ਼ਾਰ ਸੁਲੇਮਾਨੀ ਦਾ ਗਰੀਨ ਕਾਰਡ ਰੱਦਾ ਕੀਤਾ ਗਿਆ ਹੈ। ਅਫ਼ਸ਼ਾਰ 2015 ਵਿਚ ਟੂਰਿਸਟ ਵੀਜ਼ਾ ’ਤੇ ਅਮਰੀਕਾ ਪੁੱਜੀ ਅਤੇ 2019 ਵਿਚ ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਅਸਾਇਲਮ ਮਿਲ ਗਿਆ। 2021 ਵਿਚ ਗਰੀਨ ਕਾਰਡ ਹਾਸਲ ਕਰਨ ਮਗਰੋਂ 2025 ਵਿਚ ਉਸ ਨੇ ਸਿਟੀਜ਼ਨਸ਼ਿਪ ਦੀ ਅਰਜ਼ੀ ਦਾਇਰ ਕੀਤੀ ਤਾਂ ਪਤਾ ਲੱਗਾ ਕਿ ਉਹ ਈਰਾਨ ਦੇ ਕਈ ਗੇੜੇ ਲਾ ਚੁੱਕੀ ਹੈ ਜੋ ਸਿੱਧੇ ਤੌਰ ’ਤੇ ਗਰੀਨ ਕਾਰਡ ਰੱਦ ਹੋਣ ਦਾ ਆਧਾਰ ਬਣਦਾ ਹੈ।

Next Story
ਤਾਜ਼ਾ ਖਬਰਾਂ
Share it