Begin typing your search above and press return to search.

ਅਮਰੀਕਾ : ਅਣਖ ਖਾਤਰ ਕਤਲ ਦੀ ਕੋਸ਼ਿਸ਼ ਮਾਮਲੇ ’ਚ 32 ਮਹੀਨੇ ਦੀ ਸਜ਼ਾ

ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਕਥਿਤ ਤੌਰ ’ਤੇ ਜਾਨੋ ਮਾਰਨ ਦਾ ਯਤਨ ਕਰਨ ਵਾਲੇ ਮਾਪਿਆਂ ਨੂੰ ਭਾਵੇਂ ਇਰਾਦਾ ਕਤਲ ਦੇ ਦੋਸ਼ਾਂ ਵਿਚੋਂ ਬਰੀ ਕਰ ਦਿਤਾ ਗਿਆ

ਅਮਰੀਕਾ : ਅਣਖ ਖਾਤਰ ਕਤਲ ਦੀ ਕੋਸ਼ਿਸ਼ ਮਾਮਲੇ ’ਚ 32 ਮਹੀਨੇ ਦੀ ਸਜ਼ਾ
X

Upjit SinghBy : Upjit Singh

  |  19 Aug 2025 5:43 PM IST

  • whatsapp
  • Telegram

ਲੇਸੀ : ਅਮਰੀਕਾ ਵਿਚ ਅਣਖ ਖਾਤਰ 17 ਸਾਲਾ ਧੀ ਨੂੰ ਕਥਿਤ ਤੌਰ ’ਤੇ ਜਾਨੋ ਮਾਰਨ ਦਾ ਯਤਨ ਕਰਨ ਵਾਲੇ ਮਾਪਿਆਂ ਨੂੰ ਭਾਵੇਂ ਇਰਾਦਾ ਕਤਲ ਦੇ ਦੋਸ਼ਾਂ ਵਿਚੋਂ ਬਰੀ ਕਰ ਦਿਤਾ ਗਿਆ ਪਰ ਪਿਤਾ ਅਹਿਸਾਨ ਅਲੀ ਨੂੰ ਕੁੱਟਮਾਰ ਕਰਨ ਅਤੇ ਬੇਟੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਘਰ ਵਿਚ ਬੰਦੀ ਬਣਾਉਣ ਦੇ ਮਾਮਲੇ ਵਿਚ 32 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਹਿਸਾਨ ਅਲੀ ਨੂੰ 14 ਮਹੀਨੇ ਦੀ ਸਜ਼ਾ ਹਮਲਾ ਕਰਨ ਦੇ ਦੋਸ਼ ਹੇਠ ਮਿਲੀ ਹੈ ਜਦਕਿ ਬੰਦੀ ਬਣਾਉਣ ਦੇ ਮਾਮਲੇੋ ਵਿਚ 12 ਮਹੀਨੇ ਜੇਲ ਭੁਗਤਣੀ ਹੋਵੇਗੀ। ਇਸ ਤੋਂ ਇਲਾਵਾ ਫੋਰਥ ਡਿਗਰੀ ਅਸਾਲਟ ਦੇ ਦੋਸ਼ ਹੇਠ 182 ਦਿਨ ਦੀ ਸਜ਼ਾ ਸੁਣਾਈ ਗਈ ਹੈ।

ਇਰਾਦਾ ਕਤਲ ਦੇ ਦੋਸ਼ਾਂ ਵਿਚੋਂ ਬਰੀ ਹੋ ਗਿਆ ਸੀ ਅਹਿਸਾਨ ਅਲੀ

ਸਜ਼ਾ ਮੁਕੰਮਲ ਹੋਣ ਮਗਰੋਂ ਪੇਰੈਂਟਿੰਗ ਕਲਾਸ ਲਾਉਣੀ ਹੋਵੇਗੀ ਅਤੇ 18 ਮਹੀਨੇ ਕਮਿਊਨਿਟੀ ਸੇਵਾ ਕਰਨ ਦੇ ਹੁਕਮ ਵੀ ਦਿਤੇ ਗਏ ਹਨ। ਸਿਰਫ ਐਨਾ ਹੀ ਨਹੀਂ 10 ਸਾਲ ਤੱਕ ਆਪਣੀ ਧੀ ਨਾਲ ਸੰਪਰਕ ਨਾ ਕਰਨ ਦਾ ਫੁਰਮਾਨ ਵੀ ਸੁਣਾਇਆ ਗਿਆ ਹੈ। ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਪਿਤਾ ਦੇ ਜ਼ਾਲਮਪੁਣੇ ਨੂੰ ਵੇਖਦਿਆਂ ਹਰ ਮਾਮਲੇ ਵਿਚ ਵੱਧ ਤੋਂ ਵੱਧ ਸਜ਼ਾ ਸੁਣਾਈ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਅਹਿਸਾਨ ਅਲੀ ਅਤੇ ਉਸ ਦੀ ਪਤਨੀ ਜ਼ਾਹਰਾ ਮੋਹਸਿਨ ਅਲੀ ਵੱਲੋਂ ਵਾਸ਼ਿੰਗਟਨ ਸੂਬੇ ਦੇ ਲੇਸੀ ਸ਼ਹਿਰ ਵਿਖੇ ਟਿੰਬਰਲਾਈਨ ਸਕੂਲ ਦੇ ਬਾਹਰ ਵਾਰਦਾਤ ਨੂੰ ਅੰਜਾਮ ਦਿਤਾ ਗਿਆ। 17 ਸਾਲਾ ਕੁੜੀ ਦੀ ਪਛਾਣ ਫਾਤਿਮਾ ਅਲੀ ਵਜੋਂ ਕੀਤੀ ਗਈ ਜਿਸ ਨੂੰ ਉਸ ਦੇ ਮਾਪੇ ਜ਼ਬਰਦਸਤੀ ਇਰਾਕ ਭੇਜਣਾ ਚਾਹੁੰਦੇ ਸਨ ਪਰ ਉਹ ਦੌੜ ਕੇ ਸਕੂਲ ਵੱਲ ਚਲੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਆਪਣੇ ਮਾਪਿਆਂ ਦੀ ਮਰਜ਼ੀ ਮੁਤਾਬਕ ਵਿਆਹ ਨਹੀਂ ਸੀ ਕਰਨਾ ਚਾਹੁੰਦੀ।

ਅਦਾਲਤ ਨੇ ਕੁੱਟਮਾਰ ਅਤੇ ਬੰਦੀ ਬਣਾਉਣ ਦੇ ਦੋਸ਼ਾਂ ਹੇਠ ਸੁਣਾਈ ਸਜ਼ਾ

ਉਧਰ ਕੁੜੀ ਦੇ ਬੁਆਏ ਫਰੈਂਡ ਦੇ ਪਿਤਾ ਨੇ ਦੱਸਿਆ ਕਿ ਕੁੜੀ ਦੇ ਮਾਪੇ ਪੁਲਿਸ ਲੈ ਕੇ ਉਸ ਦੇ ਘਰ ਪਹੁੰਚ ਗਏ ਅਤੇ ਪਤੇ-ਟਿਕਾਣੇ ਬਾਰੇ ਪੁੱਛਣ ਲੱਗੇ। ਕੁੜੀ ਦੇ ਮਾਪੇ ਵਾਰਦਾਤ ਤੋਂ ਦੋ ਹਫ਼ਤੇ ਪਹਿਲਾਂ ਉਸ ਨੂੰ ਸਕੂਲ ਵਿਚੋਂ ਹਟਾ ਚੁੱਕੇ ਸਨ ਪਰ ਸ਼ੱਕ ਹੋਣ ’ਤੇ ਸਕੂਲ ਵੱਲ ਚਲੇ ਗਏ। ਮਾਪਿਆਂ ਨੇ ਦੇਖਿਆ ਕਿ ਕੁੜੀ ਆਪਣੇ ਬੁਆਏ ਫਰੈਂਡ ਨਾਲ ਸਕੂਲ ਨੇੜਲੇ ਬੱਸ ਸਟੌਪ ਵੱਲ ਜਾ ਰਹੀ ਸੀ। ਕੁੜੀ ਦਾ ਪਿਤਾ ਅਹਿਸਾਨ ਉਸ ਵੱਲ ਦੌੜਿਆ ਅਤੇ ਗਲ ਘੁੱਟਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਬੁਆਏ ਫਰੈਂਡ ਨੇ ਉਸ ਨੂੰ ਬਚਾ ਲਿਆ। ਰਾਹਗੀਰਾਂ ਨੂੰ ਲੱਗਿਆ ਕਿ ਸਕੂਲੀ ਵਿਦਿਆਰਥੀ ਲੜ ਰਹੇ ਹਨ ਜਦਕਿ ਅਸਲ ਵਿਚ ਮਾਮਲਾ ਬੇਹੱਦ ਗੰਭੀਰ ਸੀ। ਇਸੇ ਦੌਰਾਨ ਕੁੜੀ ਦੀ ਮਾਂ ਨੇ ਵੀ ਉਸ ਦਾ ਗਲਾ ਦੱਬਣ ਦਾ ਯਤਨ ਕੀਤਾ ਪਰ ਉਸ ਵੇਲੇ ਤੱਕ ਭੀੜ ਇਕੱਤਰ ਹੋ ਚੁੱਕੀ ਸੀ। ਕੁੜੀ ਦੇ ਮਾਪਿਆਂ ਨੂੰ ਪੁਲਿਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਥਰਸਟਨ ਕਾਊਂਟੀ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤਾ।

Next Story
ਤਾਜ਼ਾ ਖਬਰਾਂ
Share it