Begin typing your search above and press return to search.

11 ਪੰਜਾਬੀਆਂ ’ਤੇ ਲੱਗੀ ਡਿਪੋਰਟੇਸ਼ਨ ਦੀ ਮੋਹਰ

ਅਮਰੀਕਾ ਵਿਚੋਂ 11 ਪੰਜਾਬੀ ਟਰੱਕ ਡਰਾਈਵਰਾਂ ਦੀ ਡਿਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰਗੋ ਥੈਫ਼ਟ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

11 ਪੰਜਾਬੀਆਂ ’ਤੇ ਲੱਗੀ ਡਿਪੋਰਟੇਸ਼ਨ ਦੀ ਮੋਹਰ
X

Upjit SinghBy : Upjit Singh

  |  22 Oct 2025 5:50 PM IST

  • whatsapp
  • Telegram

ਸੈਨ ਬਰਨਾਰਡੀਨੋ : ਅਮਰੀਕਾ ਵਿਚੋਂ 11 ਪੰਜਾਬੀ ਟਰੱਕ ਡਰਾਈਵਰਾਂ ਦੀ ਡਿਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਰਗੋ ਥੈਫ਼ਟ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲੇਫੋਰਨੀਆ ਦੀ ਸੈਨ ਬਰਨਾਰਡੀਨੋ ਕਾਊਂਟੀ ਪੁਲਿਸ ਵੱਲੋਂ ਕੀਤੀ ਪੜਤਾਲ ਮੁਤਾਬਕ ਮਾਰਚ 2021 ਤੋਂ ਜੂਨ 2025 ਦਰਮਿਆਨ ਇਕ ਗਿਰੋਹ ਨੇ ਕਥਿਤ ਤੌਰ ’ਤੇ ਨਾਮੀ ਟ੍ਰਕਿੰਗ ਕੰਪਨੀਆਂ ਦਾ ਨਾਂ ਵਰਤ ਕੇ ਢੋਆ-ਢੁਆਈ ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਵਿਚ ਸਮਾਨ ਮੰਜ਼ਿਲ ਤੱਕ ਨਾ ਪੁੱਜਾ। ਇਲੈਕਟ੍ਰਾਨਿਕਸ ਵਸਤਾਂ ਜਾਂ ਹੋਰ ਕੀਮਤੀ ਸਮਾਨ ਨਾਲ ਲੱਦੇ ਟਰੱਕ ਇਧਰ-ਉਧਰ ਕਰ ਦਿਤੇ ਗਏ ਅਤੇ ਚੋਰੀ ਕੀਤਾ ਮਾਲ ਵਿਚੋਲਿਆਂ ਦੀ ਮਦਦ ਨਾਲ ਕਾਲੇ ਬਾਜ਼ਾਰ ਵਿਚ ਵੇਚ ਦਿਤਾ ਗਿਆ। ਸਿਰਫ਼ ਐਨਾ ਹੀ ਨਹੀਂ, ਕੈਲੇਫੋਰਨੀਆ ਵਿਚ ਵੱਖ ਵੱਖ ਥਾਵਾਂ ’ਤੇ ਟਰੱਕਾਂ ਵਿਚੋਂ ਸਮਾਨ ਵੀ ਚੋਰੀ ਹੋਣ ਲੱਗਾ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਊਂਟੀ ਵਿਚ ਦੱਸੇ ਗਏ।

ਕੈਲੇਫੋਰਨੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਕੀਤੇ ਕਾਬੂ

ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਵੇਖਦਿਆਂ ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ਼ ਡਿਪਾਰਟਮੈਂਟ ਨੇ ਵੱਖ ਵੱਖ ਲਾਅ ਐਨਫੋਰਸਮੈਂਟ ਏਜੰਸੀਆਂ ਤੋਂ ਸਹਿਯੋਗ ਮੰਗਿਆ ਅਤੇ ਆਖਰਕਾਰ ਕਾਰਗੋ ਥੈਫ਼ਟ ਗਿਰੋਹ ਦੀ ਪੈੜ ਨਪਦਿਆਂ ਪਰਮਵੀਰ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਰਣਜੋਧ ਸਿੰਘ, ਗੁਰਨੇਕ ਸਿੰਘ ਚੌਹਾਨ, ਹਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਬਿਕਰਮਜੀਤ ਸਿੰਘ, ਹਿੰਮਤ ਸਿੰਘ, ਨਾਰਾਇਣ ਸਿੰਘ ਅਤੇ ਵਿਕਰਮਜੀਤ ਸਿੰਘ ਤੋਂ ਇਲਾਵਾ 27 ਸਾਲ ਦੇ ਐਲਗਰ ਹਰਨਾਂਡੇਜ਼ ਵਿਰੁੱਧ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਲੱਖਾਂ ਡਾਲਰ ਦੀ ਚੋਰੀ ਦੇ ਇਸ ਮਾਮਲੇ ਵਿਚ ਐਫ਼.ਬੀ.ਆਈ., ਰਿਵਰਸਾਈਡ ਕਾਊਂਟੀ ਸ਼ੈਰਿਫ਼ ਡਿਪਾਰਟਮੈਂਟ, ਲੌਸ ਐਂਜਲਸ ਕਾਊਂਟੀ ਡਿਪਾਰਟਮੈਂਟ, ਸੈਨ ਬਰਨਾਰਡੀਨੋ ਕਾਊਂਟੀ ਪੁਲਿਸ, ਫੌਨਟਾਨਾ ਪੁਲਿਸ, ਕੈਲੇਫੋਰਨੀਆ ਹਾਈਵੇਅ ਪੈਟਰੋਲ ਅਤੇ ਕਈ ਹੋਰ ਲਾਅ ਐਨਫੋਰਸਮੈਂਟ ਏਜੰਸੀਆਂ ਨੇ ਸਹਿਯੋਗ ਦਿਤਾ।

ਟਰੱਕ ਵਿਚ ਸਮਾਨ ਲੱਦ ਕੇ ਜਾਂਦੇ ਸਨ ਤਿੱਤਰ

ਗ੍ਰਿਫ਼ਤਾਰ ਪੰਜਾਬੀ ਡਰਾਈਵਰਾਂ ਵਿਚੋਂ 29 ਸਾਲਾ ਪਰਮਵੀਰ ਸਿੰਘ ਰਾਂਚੋ ਕੂਕਾਮਾਂਗਾ ਦਾ ਵਸਨੀਕ ਹੈ ਜਦਕਿ 31 ਸਾਲਾ ਸੰਦੀਪ ਸਿੰਘ ਸੈਨ ਬਰਨਾਰਡੀਨੋ ਦਾ ਬਾਸ਼ਿੰਦਾ ਦੱਸਿਆ ਜਾ ਰਿਹਾ ਹੈ। 42 ਸਾਲਾ ਮਨਦੀਪ ਸਿੰਘ ਅਤੇ 38 ਸਾਲਾ ਰਣਜੋਧ ਸਿੰਘ ਬੇਕਰਜ਼ਫ਼ੀਲਡ ਦੇ ਵਸਨੀਕ ਹੈ ਜਦਕਿ 40 ਸਾਲ ਦਾ ਗੁਰਨੇਕ ਸਿੰਘ ਚੌਹਾਨ ਫੌਨਟਾਨਾ ਅਤੇ 26 ਸਾਲ ਦਾ ਹਰਪ੍ਰੀਤ ਸਿੰਘ ਰਾਂਚੋ ਕੂਕਾਮਾਂਗਾ ਦਾ ਬਾਸ਼ਿੰਦਾ ਦੱਸਿਆ ਜਾ ਰਿਹਾ ਹੈ। 27 ਸਾਲ ਦਾ ਬਿਕਰਮਜੀਤ ਸਿੰਘ ਸੈਕਰਾਮੈਂਟੋ ਅਤੇ 30 ਸਾਲ ਦਾ ਵਿਕਰਮਜੀਤ ਸਿੰਘ ਫੌਨਟਾਨਾ ਦਾ ਵਸਨੀਕ ਦੱਸਿਆ ਗਿਆ ਹੈ। 28 ਸਾਲਾ ਹਿੰਮਤ ਸਿੰਘ ਵਾਸ਼ਿੰਗਟਨ ਸੂਬੇ ਦੇ ਰੈਂਟਨ ਨਾਲ ਸਬੰਧ ਹੈ ਜਦਕਿ 27 ਸਾਲ ਦਾ ਨਾਰਾਇਣ ਸਿੰਘ ਫੌਨਟਾਨਾ ਦਾ ਵਸਨੀਕ ਦੱਸਿਆ ਗਿਆ ਹੈ। ਐਲਗਰ ਹਰਨਾਂਡੇਜ਼ ਸਣੇ ਸਾਰੇ 12 ਜਣਿਆਂ ਵਿਰੁੱਧ ਫੈਡਰਲ ਕਾਨੂੰਨ ਅਧੀਨ ਵਾਇਰ ਫਰੌਡ ਦੀ ਸਾਜ਼ਿਸ਼ ਘੜਨ, ਇੰਟਰਸਟੇਟ ਜਾਂ ਵਿਦੇਸ਼ਾਂ ਤੋਂ ਪੁੱਜਿਆ ਸਮਾਨ ਚੋਰੀ ਕਰਨ ਦੀ ਸਾਜ਼ਿਸ਼ ਘੜਨ ਅਤੇ ਕ੍ਰਿਮੀਨਲ ਫੌਰਫ਼ਿਚਰ ਦੇ ਦੋਸ਼ ਲੱਗੇ ਹਨ।

Next Story
ਤਾਜ਼ਾ ਖਬਰਾਂ
Share it