Begin typing your search above and press return to search.

ਯੂ.ਕੇ. ਚੋਣਾਂ ਵਿਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ

ਬਰਤਾਨੀਆ ਦੀ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਡੇਢ ਦਹਾਕੇ ਤੋਂ ਸੱਤਾ ’ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਨੂੰ ਹਾਸ਼ੀਏ ’ਤੇ ਪਹੁੰਚਾ ਦਿਤਾ।

ਯੂ.ਕੇ. ਚੋਣਾਂ ਵਿਚ ਲੇਬਰ ਪਾਰਟੀ ਦੀ ਇਤਿਹਾਸਕ ਜਿੱਤ
X

Upjit SinghBy : Upjit Singh

  |  5 July 2024 4:09 PM IST

  • whatsapp
  • Telegram

ਲੰਡਨ : ਬਰਤਾਨੀਆ ਦੀ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਦਰਜ ਕਰਦਿਆਂ ਡੇਢ ਦਹਾਕੇ ਤੋਂ ਸੱਤਾ ’ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਨੂੰ ਹਾਸ਼ੀਏ ’ਤੇ ਪਹੁੰਚਾ ਦਿਤਾ। ਕਿਅਰ ਸਟਾਰਮਰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਜਦਕਿ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਕਿੰਗ ਚਾਰਲਸ ਨੂੰ ਆਪਣਾ ਅਸਤੀਫਾ ਸੌਂਪ ਦਿਤਾ। ਦੂਜੇ ਪਾਸੇ ਪ੍ਰੀਤ ਕੌਰ ਗਿੱਲ, ਤਨਮਨਜੀਤ ਸਿੰਘ ਢੇਸੀ, ਸੀਮਾ ਮਲਹੋਤਰਾ ਅਤੇ ਗਗਨ ਮਹਿੰਦਰਾ ਦੇ ਰੂਪ ਵਿਚ ਚਾਰ ਪੰਜਾਬੀ ਉਮੀਦਵਾਰ ਜੇਤੂ ਰਹੇ।

ਕਿਅਰ ਸਟਾਰਮਰ ਹੋਣਗੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ

ਪ੍ਰੀਤ ਕੌਰ ਗਿੱਲ ਬਰਮਿੰਘਮ ਐਜਬੈਸਟਨ ਹਲਕੇ ਤੋਂ ਮੁੜ ਚੁਣੇ ਗਏ ਅਤੇ ਉਨ੍ਹਾਂ ਨੂੰ ਪ੍ਰਾਇਮਰੀ ਕੇਅਰ ਤੇ ਪਬਲਿਕ ਹੈਲਥ ਮਾਮਲਿਆਂ ਦਾ ਮੰਤਰੀ ਬਣਾਇਆ ਜਾ ਸਕਦਾ ਹੈ। ਤਨਮਨਜੀਤ ਸਿੰਘ ਢੇਸੀ ਨੇ ਸਲੋਹ ਹਲਕੇ ਤੋਂ ਮੁੜ ਐਮ.ਪੀ. ਚੁਣੇ ਗਏ ਅਤੇ ਇਨ੍ਹਾਂ ਨੂੰ ਵੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। ਸੀਮਾ ਮਲਹੋਤਰਾ ਫੈਲਥਮ ਐਂਡ ਹੈਸਟਨ ਰਾਈਡਿੰਗ ਤੋਂ ਜੇਤੂ ਐਲਾਨੇ ਗਏ ਅਤੇ ਇਲਾਕੇ ਦੇ ਲੋਕਾਂ ਨੂੰ ਮੁੜ ਵਿਸ਼ਵਾਸ ਪ੍ਰਗਟਾਏ ਜਾਣ ’ਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਚੌਥੇ ਪੰਜਾਬੀ ਦੇ ਰੂਪ ਵਿਚ ਗਗਨ ਮਹਿੰਦਰਾ ਸਾਊਥ ਵੈਸਟ ਹਰਟਸ ਤੋਂ ਜੇਤੂ ਰਹੇ ਅਤੇ ਲਿਬਰਲ ਡੈਮੋਕ੍ਰੈਟ ਪਾਰਟੀ ਦੇ ਉਮੀਦਵਾਰ ਨੂੰ 16 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ।

4 ਪੰਜਾਬੀਆਂ ਨੇ ਝੁਲਾਏ ਜਿੱਤ ਦੇ ਝੰਡੇ

ਭਾਰਤੀ ਮੂਲ ਦੇ ਜੇਤੂ ਹੋਰਨਾਂ ਐਮ.ਪੀਜ਼ ਵਿਚ ਕਨਿਸ਼ਕ ਨਾਰਾਇਣ, ਨਵੇਂਦੂ ਮਿਸ਼ਰਾ, ਲਿਜ਼ਾ ਨੰਦੀ, ਸੁਏਲਾ ਬ੍ਰੇਵਰਮੈਨ, ਸ਼ਿਵਾਨੀ ਰਾਜਾ ਅਤੇ ਪ੍ਰੀਤੀ ਪਟੇਲ ਸ਼ਾਮਲ ਹਨ। ਇਥੇ ਦਸਣਾ ਬਣਦਾ ਹੈ ਕਿ ਲੇਬਰ ਪਾਰਟੀ ਨੂੰ 650 ਸੀਟਾਂ ਵਾਲੇ ਹਾਊਸ ਆਫ ਕਾਮਨਜ਼ ਵਿਚ 412 ਸੀਟਾਂ ਮਿਲੀਆਂ ਜਦਕਿ ਕੰਜ਼ਰਵੇਟਿਵ ਪਾਰਟੀ 121 ਸੀਟਾਂ ਤੱਕ ਸੀਮਤ ਹੋ ਗਈ। ਲੇਬਰ ਪਾਰਟੀ ਤੋਂ ਬਾਅਦ ਸਭ ਤੋਂ ਵੱਧ ਫਾਇਦਾ ਲਿਬਰਲ ਡੈਮੋਕ੍ਰੈਟਸ ਨੂੰ ਹੋਇਆ ਜਿਸ ਦੇ 71 ਉਮੀਦਵਾਰ ਜੇਤੂ ਰਹੇ। 2019 ਵਿਚ ਲਿਬਰਲ ਡੈਮੋਕ੍ਰੈਟਸ ਕੋਲ ਸਿਰਫ 11 ਐਮ.ਪੀ. ਸਨ। ਦੂਜੇ ਪਾਸੇ 49 ਦਿਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਸਣੇ ਕੰਜ਼ਰਵੇਟਿਵ ਪਾਰਟੀ ਦੇ ਕਈ ਮੰਤਰੀ ਅਤੇ ਸੀਨੀਅਰ ਐਮ.ਪੀਜ਼ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਬਰਤਾਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ 242 ਮਹਿਲਾ ਐਮ.ਪੀਜ਼ ਵੀ ਸੰਸਦ ਪੁੱਜ ਗਈਆਂ।

ਪ੍ਰੀਤ ਕੌਰ ਗਿੱਲ, ਤਨਮਜੀਤ ਢੇਸੀ, ਸੀਮਾ ਮਲਹੋਤਰਾ ਅਤੇ ਗਗਨ ਮਹਿੰਦਰਾ ਚੋਣ ਜਿੱਤੇ

2019 ਵਿਚ ਮਹਿਲਾ ਐਮ.ਪੀਜ਼ ਦੀ ਗਿਣਤੀ 220 ਰਹੀ। ਇਸੇ ਦੌਰਾਨ ਲੇਬਰ ਆਗੂ ਕਿਅਰ ਸਟਾਰਮਰ ਨੇ ਜਿੱਤ ਯਕੀਨੀ ਹੋਣ ਮਗਰੋਂ ਪਹਿਲਾ ਭਾਸ਼ਣ ਦਿੰਦਿਆਂ ਕਿਹਾ, ‘‘ਅਸੀ ਕਰ ਵਿਖਾਇਆ।’’ ਮੱਧ ਵਰਗੀ ਪਰਵਾਰ ਵਿਚ ਜੰਮੇ-ਪਲੇ ਸਟਾਰਮਰ ਨੇ ਪਾਰਟੀ ਵਿਚੋਂ ਕੱਟੜ ਖੱਬੇਪੱਖੀਆਂ ਨੂੰ ਬਾਹਰ ਕਰ ਦਿਤਾ ਅਤੇ ਲੇਬਰ ਪਾਰਟੀ ਦੇ ਸਾਬਕਾ ਆਗੂ ਜੈਰੇਮੀ ਕਾਰਬਿਨ ਨੂੰ ਲੇਬਰ ਪਾਰਟੀ ਦੀ ਟਿਕਟ ਤੱਕ ਨਾ ਦਿਤੀ। ਜੈਰੇਮੀ ਕਾਰਬਿਨ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਐਮ.ਪੀ. ਬਣਨ ਵਿਚ ਸਫਲ ਰਹੇ। ਚੇਤੇ ਰਹੇ ਕਿ 1935 ਤੋਂ ਬਾਅਦ ਲੇਬਰ ਪਾਰਟੀ ਦੀ ਸਭ ਤੋਂ ਵੱਡੀ ਹਾਰ 2019 ਵਿਚ ਹੋਈ ਅਤੇ ਜੈਰੇਮੀ ਕਾਰਬਿਨ ਨੂੰ ਪਾਰਟੀ ਆਗੂ ਦਾ ਅਹੁਦਾ ਛੱਡਣਾ ਪਿਆ।

ਲੇਬਰ ਪਾਰਟੀ ਨੂੰ ਮਿਲੀਆਂ 412 ਸੀਟਾਂ, ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 121 ਸੀਟਾਂ

ਸਟਾਰਮਰ 16 ਸਾਲ ਦੀ ਉਮਰ ਵਿਚ ਹੀ ਲੇਬਰ ਪਾਰਟੀ ਦੇ ਯੂਥ ਵਿੰਗ ‘ਯੰਗ ਸੋਸ਼ਲਿਸਟ’ ਦਾ ਮੈਂਬਰ ਬਣਨ ਵਾਲੇ ਸਟਾਰਮਰ ਨੇ ਲੀਡਜ਼ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਦੁਨੀਆਂ ਭਰ ਦੇ ਆਗੂਆਂ ਨੂੰ ਵੱਲੋਂ ਲੇਬਰ ਪਾਰਟੀ ਦੀ ਵੱਡੀ ਜਿੱਤ ’ਤੇ ਸਟਾਰਮਰ ਨੂੰ ਵਧਾਈ ਦਿਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ, ‘‘ਮੇਰੇ ਦੋਸਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।’’ ਇਜ਼ਰਾਇਲ ਦੇ ਰਾਸ਼ਟਰਪਤੀ ਆਇਜੈਕ ਹਰਜੋਗ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਸਟਾਰਮਰ ਨਾਲ ਕੰਮ ਕਰਨ ਲਈ ਤਿਆਰ ਬਰ ਤਿਆਰ ਹੈ। ਇਸੇ ਦੌਰਾਨ ਰਿਸ਼ੀ ਸੁਨਕ ਵੱਲੋਂ ਅਸਤੀਫਾ ਦੇਣ ਤੋਂ ਪਹਿਲਾਂ ਬਤੌਰ ਪ੍ਰਧਾਨ ਮੰਤਰੀ ਡਾਊਨ ਸਟ੍ਰੀਟ ਵਿਚ ਆਪਣਾ ਅੰਤਮ ਭਾਸ਼ਣ ਦਿਤਾ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਦੀ ਹਾਰ ਕਬੂਲ ਕੀਤੀ।

Next Story
ਤਾਜ਼ਾ ਖਬਰਾਂ
Share it